ਇਤਿਹਾਸਿਕ ਦਿਹਾੜੇ - ਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - 25 ਭਾਦੋਂ (10 ਸਤੰਬਰ 2018) |ਗੁਰਗੱਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ - 26 ਭਾਦੋਂ (11 ਸਤੰਬਰ 2018) | ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਰਾਮਦਾਸ ਜੀ - 27 ਭਾਦੋਂ (12 ਸਤੰਬਰ 2018) | ਗੁਰਗੱਦੀ ਦਿਵਸ ਸ੍ਰੀ ਗੁਰੂ ਰਾਮਦਾਸ ਜੀ - 6 ਅੱਸੂ (22 ਸਤੰਬਰ 2018) | ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਅਮਰਦਾਸ ਜੀ (ਜੋੜ-ਮੇਲਾ ਗੋਇੰਦਵਾਲ ਸਾਹਿਬ) - 9 ਅੱਸੂ (25 ਸਤੰਬਰ 2018) | ਜੋੜ-ਮੇਲਾ ਬਾਬਾ ਬੁੱਢਾ ਜੀ (ਰਮਦਾਸ) - 12-13 ਅੱਸੂ (28-29 ਸਤੰਬਰ 2018) | ਜਨਮ ਸ਼ਹੀਦ ਭਗਤ ਸਿੰਘ - 12 ਅੱਸੂ (28 ਸਤੰਬਰ 2018) | ਗੁਰਗੱਦੀ ਦਿਵਸ ਸ੍ਰੀ ਗੁਰੂ ਅੰਗਦ ਦੇਵ ਜੀ - 14 ਅੱਸੂ (30 ਸਤੰਬਰ 2018)
 
Sarai Booking Kirtan Player Kirtan Player Kirtan Player Kirtan Player Kirtan Player Kirtan Player
 

ਸ੍ਰੀ ਹਰਿਮੰਦਰ ਸਾਹਿਬ 3D Virtual Tour

3D View
 
 

Follow us on Facebook

 

ਸ਼੍ਰੋਮਣੀ ਕਮੇਟੀ ਖਾਲਸਾ ਕਾਲਜ ਪਟਿਆਲਾ ‘ਚ ਕਰੇਗੀ ਸਿੱਖ ਬੁਧੀਜੀਵੀਆਂ ਦਾ ਵਿਸ਼ੇਸ਼ ਸਨਮਾਨ : ਪ੍ਰੋ. ਬਡੂੰਗਰ

ਅਵਤਾਰ ਸਿੰਘ ਸੈਂਪਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਸਕੱਤਰ ਵਜੋਂ ਸੰਭਾਲਿਆ ਅਹੁਦਾ

ਸ੍ਰੀ ਫਤਹਿਗੜ• ਸਾਹਿਬ, 9 ਅਕਤੂਬਰ- ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਗੁਰਦਾਸ ਜੀ ਦੀ ਯਾਦ ‘ਚ ਆਯੋਜਿਤ ਸੈਮੀਨਾਰ ਦੋਰਾਨ 23 ਅਕੂਬਰ ਨੂੰ ਖਾਲਸਾ ਕਾਲਜ ਪਟਿਆਲਾ ਵਿਖੇ ਸਿੱਖ ਪੰਥ ਦੇ ਉਚ ਕੋਟਿ ਦੇ ਵਿਦਵਾਨਾਂ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ, ਜਿਨ•ਾਂ ਦੀ ਚੋਣ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਸਿੱਖ ਬੁਧੀਜੀਵੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ । ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਨਵੇਂ ਨਿਯੁੱਕਤ ਹੋਏ ਸੈਕਟਰੀ ਅਵਤਾਰ ਸਿੰਘ ਸੈਂਪਲਾ ਨੂੰ ਕਾਲਜ ਟਰੱਸਟ ਦਾ ਚਾਰਜ਼ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਦੱਸਿਆ ਕਿ ਇਹ ਕਮੇਟੀ 25 ਤੋਂ 40 ਸਾਲ ਅਤੇ 40 ਤੋਂ 50 ਸਾਲ ਦਰਮਿਆਨ ਦੋ-ਦੋ ਸਿੱਖ ਬੁਧੀਜੀਵੀਆਂ ਜ਼ਿਨ•ਾਂ  ਨੇ ਗੁਰਮਤਿ ਸਾਹਿਤ ਪੰਜਾਬੀ ਸਾਹਿਤ ਵਿਚ ਯੋਗਦਾਨ ਪਾਇਆ ਹੋਵੇ, ਦੀ ਚੋਣ ਕਰਕੇ ਸ਼੍ਰੋਮਣੀ ਕਮੇਟੀ ਨੂੰ ਨਾਮ ਸੌਂਪੇਗੀ ਤੇ ਸ਼੍ਰੋਮਣੀ ਕਮੇਟੀ ਵਲੋਂ ਇਨ•ਾਂ ਵਿਦਵਾਨਾਂ ਦਾ ਕ੍ਰਮਵਾਰ 51 ਤੇ 41 ਹਜਾਰ ਨਗਦ ਇਨਾਮ ਨਾਲ ਸਨਮਾਨ ਕੀਤਾ ਜਾਵੇਗਾ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਅੰਤਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਸਿੱਖ 2 ਸਿੱਖ ਖਿਡਾਰੀਆਂ ਦਾ 14 ਤੋਂ 16 ਅਕਤੂਬਰ ਤੱਕ ਮਾਤਾ ਗੁਜਰੀ ਕਾਲਜ ਫਤਿਹਗੜ• ਸਾਹਿਬ ਵਿਖੇ ਹੋਣ ਵਾਲੇ ਖਾਲਸਾਈ ਖੇਡ ਉਤਸਵ ਦੇ ਅੰਤਿਮ ਦਿਨ ਵਿਸ਼ੇਸ ਸਨਮਾਨ ਕੀਤਾ ਜਾਵੇਗਾ, ਜਦਕਿ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਅਤੇ ਕਾਲਜਾਂ ਦੇ ਖੇਡ ਉਤਸਵ ਦੀਆਂ ਖੇਡਾਂ ਵਿਚ ਅਵਲ ਆਉਣ ਵਾਲੇ 6 ਬੱਚਿਆਂ ਦਾ ਕ੍ਰਮਵਾਰ 31 ਹਜਾਰ ਤੇ 22 ਹਜ਼ਾਰ ਰੁਪਏ ਦੇ ਕੇ ਸਨਮਾਨ ਕੀਤਾ ਜਾਵੇਗਾ। ਇਸ ਮੋਕੇ ਤੇ ਨਵ-ਨਿਯੁੱਕਤ ਕਾਲਜ ਟਰੱਸਟ ਦੇ ਸਕੱਤਰ ਅਵਤਾਰ ਸਿੰਘ ਸੈਂਪਲਾ ਨੇ ਪ੍ਰੋ. ਬਡੂੰਗਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਜਿੰਮੇ ਸੌਂਪੀ ਜਿੰਮੇਵਾਰੀ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ ਚੀਮਾ, ਅਵਤਾਰ ਸਿੰਘ ਰਿਆ   ਡਾ. ਜਤਿੰਦਰ ਸਿੰਘ ਸਿੱਧੂ ਡਾਇਰੈਕਟਰ ਸਿੱਖਿਆ, ਐਸ.ਜੀ.ਪੀ.ਸੀ, ਡਾ. ਸੁਖਦਰਸ਼ਨ ਸਿੰਘ ਖਹਿਰਾ ਵੀ.ਸੀ., ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ,  ਮੇਜਰ ਜਨਰਲ (ਵੀ.ਐਸ.ਐਮ) ਡਾ. ਜੀ.ਐਸ. ਲਾਂਬਾ  ਪ੍ਰਿੰਸੀਪਲ , ਬਾਬਾ  ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਡਾ. ਪ੍ਰਿਤਪਾਲ ਸਿੰਘ ਰਜਿਸਟਰਾਰ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ, ਡਾ. ਹਰਬਖਸ ਸਿੰਘ ਭੱਟੀ ਕਾਰਜਕਾਰੀ ਪ੍ਰਿੰਸੀਪਲ ਬਾਬਾ ਬੰਦਾ ਸਿੰਘ ਬਹਾਦੁਰ ਪੋਲੀਟੈਕਨਿਕ ਕਾਲਜ, ਗੁਰਮੀਤ ਸਿੰਘ ਚੀਮਾ,  ਹਰਪ੍ਰੀਤ ਕੋਰ ਟਿਵਾਣਾ, ਨਿੱਜੀ ਸਕੱਤਰ ਭਗਵੰਤ ਸਿੰਘ ਧੰਗੇੜਾ,  ਗੁਰਦੀਪ ਸਿੰਘ ਕੰਗ ਮੈਨੇਜ਼ਰ ਗੁਰਦੁਆਰਾ ਸ੍ਰੀ ਫਤਿਹਗੜ• ਸਾਹਿਬ, ਹਰਜੀਤ ਸਿੰਘ   ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਡੀਨ ਅਤੇ ਸਾਰੇ ਵਿਭਾਗਾਂ ਦੇ ਮੁਖੀ ਵੀ ਹਾਜਰ ਸਨ।

 
 
 

Important Links

tenders recruitments results education
 
 

Online Payment Gateway

payment gateway
 
 

Contacts

S. Gobind Singh Ji Longowal, President, S.G.P.C.
+91-183-2553950 (O)
info@sgpc.net

Dr. Roop Singh Ji, Chief Secretary, S.G.P.C.
+91-183-2543461 (O)

S.G.P.C. Officials (Full List)

Shiromani Gurdwara Parbandhak Committee,
Teja Singh Samundri Hall,
Sri Harmandir Sahib Complex, Sri Amritsar.
EPBX No. (0183-2553957-58-59)
info@sgpc.net

 
 
 
Official Website of Shiromani Gurdwara Parbandhak Committee, Sri Amritsar
error: Content is protected !!