Kineya sangat langarਅੰਮ੍ਰਿਤਸਰ 29 ਦਸੰਬਰ (        )  ਕੀਨੀਆਂ ਦੀ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ। ਕੀਨੀਆਂ ਦੇ ਚੱਠਾ ਪ੍ਰੀਵਾਰ ਵੱਲੋਂ ਸ. ਚੰਨਣ ਸਿੰਘ ਚੱਠਾ ਨੇ ਦੱਸਿਆ ਕਿ ਕੀਨੀਆ ਦੇ ਤਿੰਨ ਪ੍ਰੀਵਾਰਾਂ ਤੇ ਸਮੁੱਚੀ ਸਾਧ ਸੰਗਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਵੱਲੋਂ ਚਲਾਏ ਲੰਗਰ ਦੀ ਸੇਵਾ ਕਿਸੇ ਵੱਡਭਾਗੇ ਮਨੁੱਖ ਨੂੰ ਹੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਤਿੰਨ ਪ੍ਰੀਵਾਰਾਂ ਨੇ ਇਹ ਸੇਵਾ ਕੀਤੀ ਹੈ ਇਨ੍ਹਾਂ ਪ੍ਰੀਵਾਰਾਂ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਉਨ੍ਹਾਂ ਆਪ ਅੰਗ-ਸੰਗ ਸਹਾਈ ਹੋ ਕੇ ਇਹ ਸੇਵਾ ਲਈ ਹੈ।ਉਨ੍ਹਾਂ ਕਿਹਾ ਕਿ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਲਾਹੀ ਬਾਣੀ ਦਾ ਕੀਰਤਨ ਸੁਣ ਕੇ ਤੇ ਸੇਵਾ ਕਰਕੇ ਮਨ ਨੂੰ ਸਕੂਨ ਤੇ ਖੁਸ਼ੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਇਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਬਖਸ਼ੀਆਂ ਦਾਤਾਂ ਵਿਚੋਂ ਹੀ ਲਗਾਇਆ ਗਿਆ ਹੈ।ਮੇਰੀ ਅਰਦਾਸ ਹੈ ਕਿ ਉਹ ਇਸੇ ਤਰ੍ਹਾਂ ਹੀ ਆਪਣੇ ਸੇਵਕਾਂ ਪਾਸੋਂ ਸੇਵਾ ਲੈਂਦੇ ਰਹਿਣ।
ਇਸ ਮੌਕੇ ਸ. ਚੰਨਣ ਸਿੰਘ ਚੱਠਾ ਤੇ ਉਨ੍ਹਾਂ ਨਾਲ ਆਏ ਸ. ਦਰਸ਼ਨ ਸਿੰਘ ਮੀਤ ਮੈਨੇਜਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਸ. ਜਤਿੰਦਰ ਸਿੰਘ ਨੇ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।ਇਸ ਸਮੇਂ ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਹਰਭਿੰਦਰ ਸਿੰਘ ਤੇ ਸ. ਬਲਬੀਰ ਸਿੰਘ ਸੰਘਾ ਇੰਚਾਰਜ ਲੰਗਰ, ਸ. ਹਰਪ੍ਰੀਤ ਸਿੰਘ ਤੇ ਸ. ਮਨਜੀਤ ਸਿੰਘ ਹਾਜ਼ਰ ਸਨ।