21-11-2015-3ਅੰਮ੍ਰਿਤਸਰ ੨੧ ਨਵੰਬਰ (        ) ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਆਪਣੇ ਪ੍ਰੀਵਾਰ ਤੇ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਸੰਗਤਾਂ ਨਾਲ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕੀਤੀ।ਇਹ ਸੇਵਾ ਲਗਾਤਾਰ ਦੋ ਦਿਨ ਚੱਲੀ।ਸ. ਰਣੀਕੇ ਨੇ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਵੱਲੋਂ ਚਿਰਾਂ ਤੋਂ ਸ਼ੁਰੂ ਕਰਵਾਈ ਗਈ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਸੇਵਾ ਨੂੰ ਅੱਗੇ ਤੋਰਦਿਆਂ ਹਲਕਾ ਅਟਾਰੀ ਦੀਆਂ ਸੰਗਤਾਂ ਵੱਲੋਂ ਸ਼ਰਧਾ-ਭਾਵਨਾ ਤਹਿਤ ਸੇਵਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਸੇਵਾ ਕਿਸੇ ਕਰਮਾ ਭਾਗਾਂ ਵਾਲੇ ਵਿਅਕਤੀ ਨੂੰ ਹੀ ਪ੍ਰਾਪਤ ਹੁੰਦੀ ਹੈ।ਉਨ੍ਹਾਂ ਸੰਗਤਾਂ ਦੇ ਨਾਲ ਬੈਠ ਕੇ ਲੰਗਰ ਦੀ ਤਿਆਰੀ ਕਰਵਾਈ ਤੇ ਆਪਣੇ ਹੱਥੀਂ ਸੰਗਤਾਂ ਨੂੰ ਲੰਗਰ ਛਕਾਇਆ।ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤੋਂ ਬਾਅਦ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ।ਸ. ਰਣੀਕੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਪ੍ਰਤਾਪ ਸਿੰਘ, ਐਡੀਸ਼ਨਲ ਮੈਨੇਜਰ ਸ. ਜਤਿੰਦਰ ਸਿੰਘ, ਗ੍ਰੰਥੀ ਭਾਈ ਮਨਜੀਤ ਸਿੰਘ ਤੇ ਸ. ਭੂਪਿੰਦਰ ਸਿੰਘ ਇੰਚਾਰਜ ਲੰਗਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਬੀਬੀ ਕੰਵਲਜੀਤ ਕੌਰ ਰਣੀਕੇ, ਸ. ਗੁਰਿੰਦਰ ਸਿੰਘ ਲਾਲੀ ਰਣੀਕੇ, ਬੀਬੀ ਹਰਸਿਮਰਨ ਕੌਰ ਰਣੀਕੇ, ਬੀਬੀ ਸਵਪਨਦੀਪ ਕੌਰ ਰਣੀਕੇ, ਕੁੰਵਰਵੀਰ ਸਿੰਘ ਰਣੀਕੇ, ਸ. ਕੁਲਵਿੰਦਰਜੀਤ ਸਿੰਘ ਕੁੱਕੂ ਜਨਰਲ ਸਕੱਤਰ ਪੰਜਾਬ ਆਲ ਇੰਡੀਆ ਭਾਰਤੀ ਮਜਦੂਰ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ, ਸ. ਰਜਿੰਦਰ ਸਿੰਘ ਮੈਨੇਜਰ ਗੁਰਦੁਆਰਾ ਸਤਲਾਣੀ ਸਾਹਿਬ, ਸ. ਅਮਰੀਕ ਸਿੰਘ ਐੱਨ ਆਰ ਆਈ, ਸ. ਮਨਜੀਤ ਸਿੰਘ, ਬੀਬੀ ਜਸਵਿੰੰਦਰ ਕੌਰ ਯੂ.ਕੇ., ਭਾਈ ਬਲਜਿੰਦਰ ਸਿੰਘ ਗ੍ਰੰਥੀ, ਭਾਈ ਮਨਜੀਤ ਸਿੰਘ ਗ੍ਰੰਥੀ, ਚੇਅਰਮੈਨ ਸ. ਕਾਬਲ ਸਿੰਘ, ਸ. ਹਰਜਿੰਦਰ ਸਿੰਘ, ਚੇਅਰਮੈਨ ਸ. ਜੈਮਲ ਸਿੰਘ, ਸ. ਮਗਵਿੰਦਰ ਸਿੰਘ ਖਾਪੜਖੇੜੀ, ਸ. ਕਾਬਲ ਸਿੰਘ ਝੀਤੇ, ਸ. ਕਸ਼ਮੀਰ ਸਿੰਘ ਅਤੇ ਹਲਕਾ ਅਟਾਰੀ ਦੀਆਂ ਸੰਗਤਾਂ ਹਾਜ਼ਰ ਸਨ।