26-08-2015ਅੰਮ੍ਰਿਤਸਰ ੨੬ ਅਗਸਤ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਧਰਮ ਪ੍ਰਚਾਰ ਕਮੇਟੀ ਵੱਲੋਂ ਵਿੱਢੀ ਮੁਹਿੰਮ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਵਿਖੇ ਸ. ਨਰਿੰਦਰ ਸਿੰਘ ਵਾੜਾ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਦੇ ਸਹਿਯੋਗ ਸਦਕਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਰੱਖੇ ਗਏ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਫ਼ਤਰ ਤੋਂ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਦੀਨਾ ਨਗਰ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਸ੍ਰੂ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦੦ ਸਹਿਜ ਪਾਠ ਰੱਖੇ ਗਏ।ਉਨ੍ਹਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਪਿੰਡ ਵਾਸੀਆਂ ਤੇ ਵਿਦਿਆਰਥੀਆਂ ਨੂੰ ਸੈਂਚੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਥਿਆ ਵੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨ ਪੀੜ੍ਹੀ ਗੁਰਮਤਿ ਗਿਆਨ ਦੀ ਪ੍ਰਾਪਤੀ ਦੇ ਨਾਲ-ਨਾਲ ਬਾਣੀ ਤੇ ਬਾਣੇ ਵਿੱਚ ਪਰਪੱਕ ਹੋਵੇਗੀ ਅਤੇ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇਗੀ।
ਸ. ਬੇਦੀ ਨੇ ਦੱਸਿਆ ਕਿ ਸ. ਨਰਿੰਦਰ ਸਿੰਘ ਵਾੜਾ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਪਾ ਕੇ ਘਰ-ਘਰ ਗੁਰਸਿੱਖੀ ਦੇ ਪ੍ਰਚਾਰ ਵਿਚ ਜੁਟੇ ਹੋਏ ਹਨ।ਉਨ੍ਹਾਂ ਕਿਹਾ ਕਿ ਸ੍ਰ: ਵਾੜਾ ਦੇ ਸਹਿਯੋਗ ਸਦਕਾ ਸਰਕਾਰੀ ਸਕੂਲ ਗਾਹਲੜੀ ਵੱਲੋਂ ੨੫੦ ਸਾਹਿਜਪਾਠ, ਸਰਕਾਰੀ ਸਕੂਲ ਦੌਰਾਂਗਲਾ ੨੦੦, ਸਰਕਾਰੀ ਸਕੂਲ ਭਰਥ ੧੫੦, ਸਰਕਾਰੀ ਸਕੂਲ ਬਹਿਰਾਮਪੁਰ ੧੫੦, ਲਿਟਲ ਸਟਾਰ ਮਾਡਰਨ ਸਕੂਲ ਉਨੀਪੁਰ ਕੋਠ ੬੦, ਸਰਕਾਰੀ ਕੰਨਿਆਂ ਸਕੂਲ ਦੀਨਾ ਨਗਰ ੧੬੦, ਗੁਰੂ ਨਾਨਕ ਪਲੇਅ ਵੇਅ ਸਕੂਲ ਰਾਮ ਨਗਰ ੪੦, ਬਾਬਾ ਸ੍ਰੀ ਚੰਦ ਕਾਲਜ ਸਕੂਲ ਗਾਹਲੜੀ ੩੦੦, ਸਰਕਾਰੀ ਸਕੂਲ ਝੱਬਕਰਾ ੫੦, ਸਰਕਾਰੀ ਸਕੂਲ ਦੋਸਤਪੁਰ ੧੦੦, ਸਵਾਮੀ ਸਵਰੂਪਾ ਨੰਦ ਸਕੂਲ ਖੁਦਾਦਪੁਰ ੫੦, ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਗਾਜੀਕੋਟ ੪੦, ਸਰਕਾਰੀ ਸਕੂਲ ਗੋਹਤ ਖੋਖਰ ੧੫੦, ਸਰਕਾਰੀ ਹਾਈ ਤੇ ਸੈਕੰਡਰੀ ਸਕੂਲ ਬੱਬੇਹਾਲੀ ੧੫੦, ਸਰਕਾਰੀ ਸਕੂਲ ਮਗਰਮੂਦੀਆਂ ੫੦, ਸਰਕਾਰੀ ਸਕੂਲ ਕਲਾਨੌਰ ਦੇ ਪ੍ਰਿੰਸੀਪਲ ਤੇ ਵਿਦਿਆਰਥੀਆਂ ਵੱਲੋਂ ੨੫੦, ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ੩੦੦ ਅਤੇ ਮਲੀਆ ਪਿੰਡ ਵੱਲੋਂ ੫੦, ਰੰਗੜ ਪਿੰਡੀ ੧੦, ਵੈਦੋ ਚੱਕ ੨੦ ਅਤੇ ਸੁਲਤਾਨੀ ਪਿੰਡ ਦੀਆਂ ਸੰਗਤਾਂ ਵੱਲੋਂ ੫੦ ਸਹਿਜ ਪਾਠ ਰੱਖੇ ਗਏ ਹਨ।ਉਨ੍ਹਾਂ ਦੱਸਿਆ ਕਿ ਜਦੋਂ ਸਹਿਜ ਪਾਠ ਸੰਪੂਰਨ ਹੋ ਜਾਂਦਾ ਹੈ ਤਾਂ ਭੋਗ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਸੇਵਾ ਨਿਭਾਉਣ ਵਾਲੇ ਸਿੰਘਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਜਥੇਦਾਰ ਨਰਿੰਦਰ ਸਿੰਘ ਵਾੜਾ ਵੱਲੋਂ ਆਯੋਜਿਤ ਇਕ ਵਿਸ਼ੇਸ਼ ਸਮਾਗਮ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਸਹਿਜ ਪਾਠ ਦੀ ਸੇਵਾ ਕਰਨ ਵਾਲੇ ਦੀਨਾਨਗਰ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲ, ਸਟਾਫ, ਵਿਦਿਆਰਥੀਆਂ ਅਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਦੇ ਇਲਾਵਾ  ਸ. ਮੋਹਨ ਸਿੰਘ ਧਾਰਮਿਕ ਅਧਿਆਪਕ, ਭਾਈ ਹਰਭਿੰਦਰ ਸਿੰਘ, ਭਾਈ ਲਖਬੀਰ ਸਿੰਘ ਤੇ ਭਾਈ ਬਲਬੀਰ ਸਿੰਘ ਪ੍ਰਚਾਰਕ, ਸ. ਸੁਖਵਿੰਦਰ ਸਿੰਘ ਮੁੰਨਨਾਂਵਾਲ, ਸ. ਕੁਲਬੀਰ ਸਿੰਘ ਵੈਦੋਚੱਕ, ਸ. ਰਜਿੰਦਰ ਸਿੰਘ ਤੇ ਸ. ਮਨਦੀਪ ਸਿੰਘ ਸ. ਹਰਜੀਤ ਸਿੰਘ ਗਰੋਟੀਆਂ, ਨੰਬਰਦਾਰ ਬਲਬੀਰ ਸਿੰਘ ਸਮਰਾਲਾ ਨਗਰ, ਸ. ਸਰਬਜੀਤ ਸਿੰਘ ਨੰਬਰਦਾਰ ਜਕੜੀਆ, ਸ. ਹਰਜੋਤ ਸਿੰਘ ਭਟੋਆ, ਇੰਜੀਨੀਅਰ ਮਨਜੀਤ ਸਿੰਘ ਵਾੜਾ, ਬਾਬਾ ਬਲਵਿੰਦਰ ਸਿੰਘ ਦੀਨਾ ਨਗਰ, ਸ. ਇੰਦਰਜੀਤ ਸਿੰਘ ਅਤੇ ਸ. ਸਾਧਾ ਸਿੰਘ ਵਾੜਾ ਆਦਿ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।