avtarਅੰਮ੍ਰਿਤਸਰ ੧੨ ਸਤੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪਠਾਨਕੋਟ ਵਿਖੇ ਮਿਸ਼ਨ ਰੋਡ ਤੇ ਸਥਿਤ ਪੁਰਾਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਉਣਾ ਗਲਤ ਹੈ ਤੇ ਇਸ ਦੀ ਮੁਕੰਮਲ ਜਾਂਚ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸੁੱਚਾ ਸਿੰਘ ਲੰਗਾਹ ਦੀ ਡਿਊਟੀ ਲਗਾਈ ਗਈ ਹੈ।ਮੁਕੰਮਲ ਰਿਪੋਰਟ ਆਉਣ ਤੇ ਅਗਲੇਰੀ ਕਾਰਵਾਈ ਬਾਰੇ ਵਿਚਾਰ ਕੀਤੀ ਜਾਵੇਗੀ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਇਮਾਰਤ ਪੁਰਾਣੀ ਜਾਂ ਕਮਜੋਰ ਸੀ ਤਾਂ ਇਸ ਨੂੰ ਨਵਿਆਉਣ ਬਾਰੇ ਪਹਿਲਾਂ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਸੀ।ਫਿਰ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਆਰਜੀ ਦਰਬਾਰ ਬਣਾ ਕੇ ਉਥੇ ਪ੍ਰਕਾਸ਼ ਕੀਤਾ ਜਾਣਾ ਚਾਹੀਦਾ ਸੀ, ਪਰ ਜਿਸ ਤਰੀਕੇ ਨਾਲ ਇਸ ਗੁਰੂ-ਘਰ ਦੀ ਇਮਾਰਤ ਤੇ ਰਾਤ ਸਮੇਂ ਬੁਲਡੋਜ਼ਰ ਚਲਾਇਆ ਗਿਆ ਹੈ ਉਹ ਸ਼ੰਕੇ ਪੈਦਾ ਕਰਦਾ ਹੈ।ਇਸ ਲਈ ਪੜਤਾਲ ਉਪਰੰਤ ਅਗਲੇਰਾ ਫੈਸਲਾ ਲਿਆ ਜਾਵੇਗਾ।