28-05-2015-2
ਅੰਮ੍ਰਿਤਸਰ 28 ਮਈ ()- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਪਟਿਆਲਾ ਨਿਵਾਸੀ ਸ. ਤਰਲੋਚਨ ਸਿੰਘ ਨੇ ਅੱਜ ਪਰਿਵਾਰ ਸਮੇਤ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਪਹੁੰਚ ਕੇ ਆਪਣੀ ਕਿਰਤ ਕਮਾਈ ਵਿੱਚੋਂ ੧ ਲੱਖ ੧੧ ਹਜ਼ਾਰ ਰੁਪਏ ਸ. ਸਤਿੰਦਰ ਸਿੰਘ ਨਿੱਜੀ ਸਹਾਇਕ ਰਾਹੀਂ ‘ਸ੍ਰੀ ਗੁਰੂ ਰਾਮਦਾਸ ਲੰਗਰ’ ਲਈ ਜਮਾਂ ਕਰਵਾਏ।ਸ. ਸਤਿੰਦਰ ਸਿੰਘ ਨੇ ਸ. ਤਰਲੋਚਨ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਨਾਲ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਸ. ਤਰਲੋਚਨ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਜ ਜੋ ਵੀ ਹਨ ਕੇਵਲ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਆਪਾਰ ਕ੍ਰਿਪਾ ਸਦਕਾ ਹਨ।ਉਨ੍ਹਾਂ ਸ਼ਰਧਾ ਦਾ ਰਸਮਈ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਆਪਣੇ ਕਾਰੋਬਾਰ ਦੌਰਾਨ ਰੋਜ਼ਾਨਾ ਆਉਣ ਵਾਲੀ ਮਾਇਆ ਵਿੱਚ ਹਜ਼ਾਰ ਰੁਪਏ ਦਾ ਇਕ ਨੋਟ ਗੁਰੂ ਦੀ ਗੋਲਕ ‘ਚ ਪਾਇਆ ਜਾਂਦਾ ਹੈ ਅਤੇ ਜਦੋਂ ਇਨ੍ਹਾਂ ਨੋਟਾਂ ਦੀ ਗਿਣਤੀ ਇਕ ਸੌ ਗਿਆਰਾਂ ਹੋ ਜਾਵੇ ਤਾਂ ਇਹ ਅੰਮ੍ਰਿਤਸਰ ਪੁੱਜ ਕੇ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਜਮਾਂ ਕਰਵਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਦੀ ਜਿੰਨੀ ਵੀ ਸੇਵਾ ਕੀਤੀ ਜਾਵੇ ਉਹ ਥੋੜ੍ਹੀ ਹੈ।ਇਸ ਮੌਕੇ ਸ. ਜਤਿੰਦਰ ਸਿੰਘ ਐਡੀਸ਼ਨਲ ਮੈਨੇਜਰ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ ਤੇ ਸ. ਪਰਮਜੀਤ ਸਿੰਘ ਪਬਲੀਸਿਟੀ ਵਿਭਾਗ ਆਦਿ ਮੌਜੂਦ ਸਨ।