4-05-2015-4ਅੰਮ੍ਰਿਤਸਰ : ੪ ਮਈ (        ) ਗੁਰੂ ਸਾਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਦਰਸ਼ਨ ਯਾਤਰਾ ਦੇ ਪ੍ਰਬੰਧ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਇਕੱਤਰਤਾ ਸ੍ਰ: ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਹੋਈ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ੬ ਮਈ ੨੦੧੫ ਨੂੰ ਸਵੇਰੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਗਈ ਵਿਸ਼ੇਸ਼ ਬੱਸ ਰਾਹਂੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਉਪਰਾਲੇ ਸਦਕਾ ਧਾਰਮਿਕ ਦਰਸ਼ਨ ਯਾਤਰਾ ਅਰੰਭ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਹ ਯਾਤਰਾ ੬ ਮਈ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਅਰੰਭ ਹੋ ਕੇ, ਪਟਿਆਲਾ, ਨਾਭਾ, ਭਵਾਨੀਗੜ੍ਹ, ਸੰਗਰੂਰ ਤੋਂ ਹੁੰਦੀ ਹੋਈ ਬਰਨਾਲਾ ਵਿਖੇ ਰਾਤ ਵਿਸ਼ਰਾਮ ਕਰੇਗੀ। ਅਗਲੇ ਦਿਨ ੭ ਮਈ ਨੂੰ ਬਰਨਾਲਾ ਤੋਂ ਅਰੰਭ ਹੋ ਕੇ ਮਾਨਸਾ, ਮੋੜ ਮੰਡੀ ਤੋਂ ਹੁੰਦੀ ਹੋਈ ਤਲਵੰਡੀ ਸਾਬੋ ਵਿਖੇ ਰਾਤ ਵਿਸ਼ਰਾਮ ਕਰੇਗੀ। ੮ ਮਈ ਨੂੰ ਤਲਵੰਡੀ ਸਾਬੋ ਤੋਂ ਬਠਿੰਡਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ, ੯ ਮਈ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਕੋਟ ਕਪੂਰਾ, ਫਰੀਦਕੋਟ, ਫਿਰੋਜ਼ਪੁਰ ਅਤੇ ਵਜੀਦਪੁਰ,  ੧੦ ਮਈ ਨੂੰ ਵਜੀਦਪੁਰ ਤੋਂ ਮੋਗਾ, ਕੋਟ ਈਸੇ ਖਾਂ, ਜ਼ੀਰਾ, ਮੱਖੂ ਤੋਂ ਹਰੀਕੇ ਪੱਤਣ, ੧੧ ਮਈ ਨੂੰ ਹਰੀਕੇ ਪੱਤਣ ਤੋਂ ਪੱਟੀ, ਭਿੱਖੀ ਵਿੰਡ, ਝਬਾਲ ਤੋਂ ਸ੍ਰੀ ਤਰਨ-ਤਾਰਨ ਸਾਹਿਬ, ੧੨ ਮਈ ਨੂੰ ਸ੍ਰੀ ਤਰਨ-ਤਾਰਨ ਸਾਹਿਬ ਤੋਂ ਜੰਡਿਆਲਾ ਗੁਰੂ, ਬਾਬਾ ਬਕਾਲਾ, ਚੌਂਕ ਮਹਿਤਾ ਤੋਂ ਹੁੰਦੀ ਹੋਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇਗੀ ਅਤੇ ੧੩ ਮਈ ਨੂੰ ਪੂਰਾ ਦਿਨ ਠਹਿਰਾ ਕਰੇਗੀ। ਇਹ ਬੱਸ ਯਾਤਰਾ ੧੪ ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਟਾਲਾ, ਸ੍ਰੀ ਹਰਿਗੋਬਿੰਦਪੁਰ, ਕਾਹਨੂਵਾਲ ਤੋਂ ਛੋਟਾ ਘਲੂਘਾਰਾ, ੧੫ ਮਈ ਨੂੰ ਛੋਟਾ ਘਲੂਘਾਰਾ ਤੋਂ ਗੁਰਦਾਸਪੁਰ, ਮੁਕੇਰੀਆਂ, ਦਸੂਹਾ ਤੋਂ ਹੁਸ਼ਿਆਰਪੁਰ, ੧੬ ਮਈ ਨੂੰ ਹੁਸ਼ਿਆਰਪੁਰ ਤੋਂ ਟਾਂਡਾ, ਭੋਗਪੁਰ, ਕਰਤਾਰਪੁਰ, ਕਪੂਰਥਲਾ ਤੋਂ ਸੁਲਤਾਨਪੁਰ ਲੋਧੀ, ੧੭ ਮਈ ਨੂੰ ਸੁਲਤਾਨਪੁਰ ਲੋਧੀ ਤੋਂ ਮਲਸੀਆ, ਨਕੋਦਰ, ਜਲੰਧਰ ਅਤੇ ਫਗਵਾੜਾ, ੧੮ ਮਈ ਨੂੰ ਫਗਵਾੜਾ, ਲੁਧਿਆਣਾ ਤੋਂ ਸ੍ਰੀ ਫਤਿਹਗੜ੍ਹ ਸਾਹਿਬ, ੧੯ ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋੰ ਮੁਹਾਲੀ, ਖਰੜ, ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਰੋਪੜ, ੨੦ ਮਈ ਨੂੰ ਰੋਪੜ ਤੋਂ ਅਰੰਭ ਹੋ ਕੇ ਸਮਾਪਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ।ਸ. ਬੇਦੀ ਨੇ ਕਿਹਾ ਕਿ ਰੂਟ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਸੰਗਤਾਂ ਦੀ ਆਓ ਭਗਤ ਤੇ ਵਿਸਰਾਮ, ਲੰਗਰ, ਪਾਣੀ ਆਦਿ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ, ਅਕਾਲੀ ਲੀਡਰ ਸਾਹਿਬਾਨ ਇਸ ਦਰਸ਼ਨ ਯਾਤਰਾ ਦੀ ਸਫਲਤਾ ਲਈ ਬਣਦਾ ਯੋਗਦਾਨ ਪਾਉਣਗੇ।

ਇਸ ਮੌਕੇ ਸ੍ਰ: ਰਣਜੀਤ ਸਿੰਘ ਵਧੀਕ ਸਕੱਤਰ, ਸ੍ਰ: ਜਗਜੀਤ ਸਿੰਘ ਤੇ ਸ੍ਰ: ਹਰਜੀਤ ਸਿੰਘ ਲਾਲੂ ਘੁੰਮਣ ਮੀਤ ਸਕੱਤਰ, ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਅਮਰਪਾਲ ਸਿੰਘ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਿੰਘ ਪਟਿਆਲਾ, ਸ੍ਰ: ਜਸਬੀਰ ਸਿੰਘ ਭੱਠਾ ਸਾਹਿਬ ਰੋਪੜ, ਸ੍ਰ: ਗੁਰਪ੍ਰੀਤ ਸਿੰਘ  ਗੁ: ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਸ. ਨਿਸ਼ਾਨ ਸਿੰਘ ਬਾਰਠ ਸਾਹਿਬ, ਸ੍ਰ: ਬਲਵਿੰਦਰ ਸਿੰਘ ਗੁ: ਸ੍ਰੀ ਗੋਇੰਦਵਾਲ ਸਾਹਿਬ, ਸ੍ਰ: ਸੁਬੇਗ ਸਿੰਘ ਗੁ: ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ-ਤਾਰਨ ਸਾਹਿਬ, ਸ੍ਰ: ਸ਼ਮਸ਼ੇਰ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਮੈਨੇਜਰ ਤੇ ਸ੍ਰ: ਰਣਬੀਰ ਸਿੰਘ ਵਧੀਕ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਦਿ ਹਾਜ਼ਰ ਸਨ।