123ਅੰਮ੍ਰਿਤਸਰ : 19 ਜੂਨ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਸਮੇਂ ਵੱਖ-ਵੱਖ ਧਰਮਾਂ ਦੇ ਮੁੱਖੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਨਿਰਮਲੇ, ਸੇਵਾ ਪੰਥੀ ਤੇ ਕਾਰ ਸੇਵਾ ਵਾਲੇ ਸੰਤਾਂ, ਟਕਸਾਲਾਂ, ਸੰਪਰਦਾਵਾਂ, ਨਿਹੰਗ ਸਿੰਘ ਦਲਾਂ ਅਤੇ ਧਾਰਮਿਕ ਸੁਸਾਇਟੀਆਂ ਦੇ ਮੁਖੀਆਂ, ਮੈਡੀਕਲ ਸੰਸਥਾਵਾਂ, ਜੌੜਾ-ਘਰ ਸੁਸਾਇਟੀਆਂ, ਲੰਗਰ ਅਤੇ ਛਬੀਲ ਸਭਾ ਸੁਸਾਇਟੀਆਂ, ਪੱਤਰਕਾਰ ਭਾਈਚਾਰਾ ਅਤੇ ਸਮੂਹ ਸੰਗਤਾਂ ਜਿਨ੍ਹਾਂ ਵੱਖ-ਵੱਖ ਤਰ੍ਹਾਂ ਦੀ ਸੇਵਾ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਸ਼ਤਾਬਦੀ ਸਮਾਗਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵੱਲੋਂ ਲਗਾਏ ਗਏ ਲੰਗਰ ਅਤੇ ਛਬੀਲਾਂ ਦੇ ਇਲਾਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ, ਸ. ਸੁਰਮੁਖ ਸਿੰਘ ਗੁਰੂ ਕਾ ਲੰਗਰ ਪਿੰਡ ਓਇੰਦ, ਗੁਰੂ ਕਾ ਲੰਗਰ ਬਾਬਾ ਸ੍ਰੀ ਚੰਦ ਜੀ ਪਿੰਡ ਗਾਲੜੀ ਜ਼ਿਲ੍ਹਾ ਗੁਰਦਾਸਪੁਰ, ਗੁਰੂ ਕਾ ਲੰਗਰ ਸੰਗਤ ਲੋਪੋਕੇ, ਲੰਗਰ ਕਮੇਟੀ ਫਤਹਿਗੜ੍ਹ ਪੰਜਤੂਰ ਜ਼ਿਲ੍ਹਾ ਮੋਗਾ, ਲੰਗਰ ਕਮੇਟੀ ਪਿੰਡ ਛੋਕਰਾਂ ਜ਼ਿਲ੍ਹਾ ਜਲੰਧਰ, ਸ੍ਰੀ ਗੁਰੂ ਤੇਗ ਬਹਾਦਰ ਸੇਵਾ ਦਲ ਪਮੋਰ ਸਾਹਿਬ, ਸੰਤ ਬਾਬਾ ਮਾਨ ਸਿੰਘ ਪਹੇਵੇ ਵਾਲੇ, ਸ. ਸ਼ਾਮ ਸਿੰਘ ਬੈਸਤਾਨੀ, ਬਾਬਾ ਨੰਦ ਸਿੰਘ ਜੀ ਮੁੰਡੇ ਪਿੰਡ, ਲੰਗਰ ਨੇਤਰਹੀਣ ਵਿਦਿਆਲਾ, ਲੰਗਰ ਘੱਟੀਵਾਲ, ਲੰਗਰ ਸਾਧ ਸੰਗਤ ਪਿੰਡ ਮੋਠਾਪੁਰ, ਬਾਬਾ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਗੁੜਾ ਜ਼ਿਲ੍ਹਾ ਜਲੰਧਰ, ਬਾਬਾ ਸੁਲੱਖਣ ਸਿੰਘ ਅਕੈਡਮੀ ਰੋਡ ਸ੍ਰੀ ਅਨੰਦਪੁਰ ਸਾਹਿਬ ਬਾਬਾ ਦਿਲਬਾਗ ਸਿੰਘ, ਬਾਬਾ ਗੁਰਦੇਵ ਸਿੰਘ ਜੀ ਗੁਰਦੁਆਰਾ ਸ਼ਹੀਦੀ ਬਾਗ, ਕਾਰ ਸੇਵਕ ਬਾਬਾ ਭਿੰਦਾ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਆਲਮਗੀਰ, ਮੈਨੇਜਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਮੈਨੇਜਰ ਗੁਰਦੁਆਰਾ ਚਰਨਕੰਵਲ ਸਾਹਿਬ ਮਾਛੀਵਾੜਾ, ਸ. ਅਜੀਤ ਸਿੰਘ ਪ੍ਰਧਾਨ ਲੰਗਰੀ ਕਮੇਟੀ (ਡੇਰਾ ਬਾਬਾ ਨੰਦ ਸਿੰਘ ਮੁੰਡੇ ਪਿੰਡ) ਅਤੇ ਵੱਖ-ਵੱਖ ਸਭਾ ਸੁਸਾਇਟੀਆਂ ਤੇ ਸਰਬੱਤ ਮਾਈ-ਪਾਈ ਜਿਨ੍ਹਾਂ ਵੱਲੋਂ ਗੁਰੂ ਕੇ ਲੰਗਰ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਸ਼ਹੀਦ ਬਾਬਾ ਜੀਵਨ ਸਿੰਘ ਸ਼ੋਸਲ ਵੈਲਫੇਅਰ ਫਾਊਂਡੇਸ਼ਨ ਲੁਧਿਆਣਾ, ਭਾਈ ਘਨਈਆ ਜੀ ਐਂਬੂਲੈਂਸ ਸੁਸਾਇਟੀ ਨਵੀਂ ਦਿੱਲੀ, ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਫਿਰੋਜ਼ਪੁਰ ਰੋਡ ਮੋਗਾ, ਸ. ਗੁਰਚਰਨ ਸਿੰਘ  ਜੀ ਪਿੰਡ ਕੋਟਲਾ ਭੜੀ, ਸ. ਗੁਰਦਰਸ਼ਨ ਸਿੰਘ ਫਤਹਿਗੜ੍ਹ  ਸਾਹਿਬ, ਸ. ਗੁਰਮੀਤ ਸਿੰਘ ਨਾਨਕ ਨਿਵਾਸ ਕੋਟਲੀ ਬੇਵਨ ਮੁਕਤਸਰ, ਸ. ਸਰਬਜੀਤ ਸਿੰਘ ਜੀ ਬਾਲਾ ਫਤਹਿਗੜ੍ਹ ਸਾਹਿਬ, ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ, ਬਾਬਾ ਬਕਾਲਾ ਸਾਹਿਬ ਸੁਸਾਇਟੀ ਤੇ ਸਮੁੱਚੀ ਸਾਧ ਸੰਗਤ ਜਿਨ੍ਹਾਂ ਵੱਲੋਂ ਮੈਡੀਕਲ ਕੈਂਪ, ਠੰਢੇ ਦੁੱਧ ਤੇ ਮਿੱਠੇ ਪਾਣੀ ਦੀਆਂ ਛਬੀਲਾਂ, ਚਾਹ-ਪਕੌੜਿਆ ਦਾ ਲੰਗਰ ਲੱਗਾ ਕੇ ਜਿਥੇ ਸੰਗਤਾਂ ਦੀ ਸੇਵਾ ਕੀਤੀ ਹੈ, ਉਥੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨਾਲ ਵੀ ਪੂਰਾ ਸਹਿਯੋਗ ਕੀਤਾ ਹੈ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਵੱਲੋਂ ਅਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਸਭਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਦੀ ਲੱਖ-ਲੱਖ ਵਧਾਈ ਦਿੰਦਾ ਹੋਇਆ ਅਕਾਲ ਪੁਰਖ ਅੱਗੇ ਸਦਾ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ।