ਨਵਾਬ ਕਪੂਰ ਸਿੰਘ ਸਮੁੱਚੀ ਕੌਮ ਦਾ ਮਹਾਨ ਨਾਇਕ : ਪ੍ਰੋ. ਬਡੂੰਗਰ

ਨਾਮਵਰ ਸਖਸ਼ੀਅਤਾਂ ਨੇ ਨਵਾਬ ਕਪੂਰ ਸਿੰਘ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਕੀਤੀਆਂ ਭਾਵਪੂਰਤ ਵਿਚਾਰਾਂ

ਜ਼ੀਰਕਪੁਰ 7 ਨਵੰਬਰ : ( ) ਅੱਜ ਇੱਥੇ ਰਾਜਪੁਰਾ-ਪਟਿਆਲਾ ਰੋਡ ਉਪਰ ਸਥਿਤ ਦਸਮੇਸ਼ ਖਾਲਸਾ ਕਾਲਜ ਜ਼ੀਰਕਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਢੀ ਧਰਮ ਪ੍ਰਚਾਰ ਮੁਹਿੰਮ ਤਹਿਤ ਸਿੱਖ ਕੌਮ ਦੇ ਮਹਾਨ ਹਸਤਾਖਰ ਨਵਾਬ ਕਪੂਰ ਸਿੰਘ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਗੁਰਮਤਿ ਸਮਾਗਮ ਵਿਚ ਉਚੇਚੇ ਤੌਰ ‘ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉਘੇ ਵਿਦਵਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਤੀਸਰੇ ਮੁਖੀ ਨਵਾਬ ਕਪੂਰ ਸਿੰਘ ਜੀ ਦਾ ਸਮੁੱਚਾ ਜੀਵਨ ਹੀ ਵਿਲੱਖਣ ਕਿਸਮ ਦੀਆਂ ਦਾਸਤਾਵਾਂ ਨਾਲ ਭਰਪੂਰ ਹੈ।ਉਹ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਸਨ।ਉਹ ਬਹੁਤ ਦੂਰ ਅੰਦੇਸ਼ੀ ਵਾਲੇ ਅਤੇ ਬੇਮਿਸਾਲ ਕੂਟਨੀਤਕ ਵੀ ਸਨ।ਉਨ•ਾਂ ਦੀ ਨਿਮਰਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਨ•ਾਂ ਨੂੰ ਨਵਾਬੀ ਬਖਸੀ ਗਈ ਤਾਂ ਆਪਣੀ ਸੇਵਾ ਭਾਵਨਾ ਅੱਗੇ ਉਨ•ਾਂ ਨਵਾਬੀ ਨੂੰ ਬੌਣਾ ਕਰ ਵਿਖਾਇਆ।ਕਿਉਂਕਿ ਉਨ•ਾਂ ਨਵਾਬੀ ਦਾ ਅਹੁਦਾ ਆਪਣੀਆਂ ਸ਼ਰਤਾਂ ਮਨਜੂਰ ਕਰਵਾਕੇ ਕਬੂਲ ਕੀਤਾ ਸੀ।
ਸ੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ 11 ਮਾਰਚ 1983 ਨੂੰ ਜੋ ਸਿੱਖ ਰਾਜ ਦਾ ਪਰਚਮ ਜਥੇਦਾਰ ਬਘੇਲ ਸਿੰਘ ਨੇ ਦਿੱਲੀ ਦੇ ਲਾਲ ਕਿਲੇ ਉਪਰ ਲਹਿਰਾਇਆ ।ਉਸ ਲਈ ਪਗਡੰਡੀ ਅਸਲ ਵਿਚ ਨਵਾਬ ਕਪੂਰ ਸਿੰਘ ਨੇ ਹੀ ਪਹਿਲਾਂ ਹੀ ਤਿਆਰ ਕਰ ਦਿੱਤੀ ਸੀ।
ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਨੌਜਵਾਨ ਲੜਕੇ ਲੜਕੀਆਂ ਨੂੰ ਅੱਜ ਸਮਾਜ ਨੂੰ ਦਰਪੇਸ਼ ਅਲਾਮਤਾਂ ਵਿਰੁੱਧ ਅੱਗੇ ਹੋ ਕੇ ਡਟਣਾ ਚਾਹੀਦਾ ਹੈ।ਕਿਉਂਕਿ ਨਸ਼ੇ, ਦਾਜ ਅਤੇ ਨੌਜਵਾਨ ਲੜਕੀਆਂ ਨਾਲ ਛੇੜਛਾੜ ਦੀਆਂ ਨਿੱਤ-ਦਿਨ ਵਾਪਰਦੀਆਂ ਘਟਨਾਵਾਂ ਸਾਡੇ ਸੱਭਿਅਕ ਸਮਾਜ ਦੇ ਮੱਥੇ ਉਪਰ ਕਲੰਕ ਹਨ।
Î ਇਸ ਮੌਕੇ ਡਾ.ਰਾਜਿੰਦਰ ਕੌਰ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾੜ ਸਾਹਿਬ, ਡਾ. ਕਿਰਨਦੀਪ ਕੌਰ ਇੰਚਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਸ੍ਰੀ ਗੁਰੂ ਗੰ੍ਰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ• ਸਾਹਿਬ,ਪ੍ਰੋ. ਰਮਨਦੀਪ ਕੌਰ ਦਸਮੇਸ਼ ਖਾਲਸਾ ਕਾਲਜ ਜ਼ੀਰਕਪੁਰ ਅਤੇ ਕਾਲਜ ਦੇ ਵਿਦਿਆਰਥੀ ਸਵਰਨ ਸਿੰਘ ਨੇ ਵੀ ਨਵਾਬ ਕਪੂਰ ਸਿੰਘ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਖੋਜ ਭਰਪੂਰ ਪਰਚੇ ਪੜ•ੇ।
ਇਸ ਤੋਂ ਪਹਿਲਾਂ ਦਸਮੇਸ਼ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਕਰਮਬੀਰ ਸਿੰਘ ਨੇ ਪ੍ਰੋ ਬਡੂੰਗਰ ਸਮੇਤ ਸਮਾਗਮ ‘ਚ ਪੁੱਜੀਆਂ ਸਨਮਾਨਯੋਗ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ।ਉਨ•ਾਂ ਮਹਿਜ ਤਿੰਨ ਸਾਲਾਂ ਦੇ ਛੋਟੇ ਜਿਹੇ ਵਕਫੇ ਦੌਰਾਨ ਕਾਲਜ ਵੱਲੋਂ ਅਕਾਦਮਿਕ, ਸੱਭਿਆਚਾਰਕ ਅਤੇ ਸਪੋਰਟਸ ਦੇ ਖੇਤਰ ਵਿਚ ਮਾਰੀਆਂ ਮੱਲਾਂ ਬਾਰੇ ਭਾਵਪੂਰਤ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਹਲਕਾ ਡੇਰਬਸੀ ਦੇ ਵਿਧਾਇਕ ਸ੍ਰੀ ਐਨ.ਕੇ.ਸ਼ਰਮਾ, ਐਸ.ਜੀ.ਪੀ.ਸੀ. ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਾਇਮਪੁਰੀ,ਸਕੱਤਰ ਅਵਤਾਰ ਸਿੰਘ ਸੈਂਪਲਾ, ਸਕੱਤਰਧਰਮ ਪ੍ਰਚਾਰ ਕਮੇਟੀ ਸੁਖਦੇਵ ਸਿੰਘ ,ਸ੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ, ਚਰਨਜੀਤ ਸਿੰਘ ਕਾਲੀਵੇਈਂ, ਬੀਬੀ ਪਰਮਜੀਤ ਕੌਰ ਲਾਂਡਰਾਂ ਚੇਅਰਮੈਨ ਵੂਮੈਨ ਕਮਿਸ਼ਨ, ਮੈਨੇਜਰ ਗੁਰਦੁਆਰਾ ਨਾਭਾ ਸਾਹਿਬ ਭਾਗ ਸਿੰਘ, ਮੈਨੇਜਰ ਗੁਰਦੁਆਰਾ ਅੰਬ ਸਾਹਿਬ ਸ. ਅਮਰਜੀਤ ਸਿੰਘ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸਖਸ਼ੀਅਤਾਂ ਵੀ ਹਾਜ਼ਰ ਸਨ।