ਅੰਮ੍ਰਿਤਸਰ, 20 ਅਪ੍ਰੈਲ- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਧਰਮ ਪ੍ਰਚਾਰ ਤਹਿਤ ਬੱਚਿਆਂ ਤੇ ਨੌਜੁਆਨਾਂ ਨੂੰ ਦੁਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਦੇਣ ਲਈ ਸਕੂਲਾਂ/ਕਾਲਜਾਂ ਵਿਚ ਲਈ ਜਾਂਦੀ ਧਾਰਮਿਕ ਪ੍ਰੀਖਿਆ ੨੦੧੬ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਹ ਨਤੀਜਾ ਧਰਮ ਪ੍ਰਚਾਰ ਕਮੇਟੀ ਦੇ ਐਡੀ: ਸਕੱਤਰ ਸ. ਹਰਭਜਨ ਸਿੰਘ ਮਨਾਵਾਂ ਨੇ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਅਤੇ ਨੌਜੁਆਨਾਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਜੋੜਨ ਦੇ ਮਨਸ਼ੇ ਨਾਲ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ।  ਜਾਰੀ ਕੀਤੇ ਗਏ ਧਾਰਮਿਕ ਪ੍ਰੀਖਿਆ ੨੦੧੬ ਦੇ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ੬ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਲਾਸ ਤਕ ਦੇ ੩੮,੮੦੬ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਸੀ, ਜਿਸ ਵਿੱਚੋਂ ੩੬੮ ਵਿਦਿਆਰਥੀਆਂ ਨੇ ਵੱਖ-ਵੱਖ ਦਰਜਿਆਂ ਵਿਚ ਵਧੀਆ ਨੰਬਰ ਲੈਂਦਿਆਂ ਵਜੀਫਾ ਪ੍ਰਾਪਤ ਕੀਤਾ ਹੈ। ਸ. ਮਨਾਵਾਂ ਨੇ ਦੱਸਿਆ ਕਿ ਇਸ ਪ੍ਰੀਖਿਆ ‘ਚੋਂ ਵਜੀਫੇ ਪ੍ਰਾਪਤ ਕਰਨ ਵਾਲਿਆਂ ਨੂੰ ੮,੨੦,੧੦੦/- ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਦਰਜਾ ਪਹਿਲਾ ਵਿਚੋਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ, ਬੁਤਾਲਾ (ਅੰਮ੍ਰਿਤਸਰ) ਦੀ ਵਿਦਿਆਰਥਣ ਰੋਲ ਨੰਬਰ ੧੮੦੩ ਜਸਲੀਨ ਕੌਰ ਸਪੁੱਤਰੀ ਸ. ਹਰਜੀਤ ਸਿੰਘ ਨੇ ੭੮% ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਜਾ ਸਥਾਨ ਡਿਵਾਈਨ ਲਾਈਟ ਪਬਲਿਕ ਹਾਈ ਸਕੂਲ, ਭੰਬੋਈ, ਤਹਿ: ਬਟਾਲਾ (ਗੁਰਦਾਸਪੁਰ) ਦੇ ਵਿਦਿਆਰਥੀ ਰੋਲ ਨੰਬਰ ੬੦੯੧ ਸਨਮਪ੍ਰੀਤ ਸਿੰਘ ਸਪੁੱਤਰ ਸ. ਰਣਜੀਤ ਸਿੰਘ ਤੇ ਰੋਲ ਨੰਬਰ ੬੦੮੫ ਨਵਪ੍ਰੀਤ ਸਿੰਘ ਸਪੁੱਤਰ ਸ. ਬਲਵਿੰਦਰ ਸਿੰਘ ਦੋਵਾਂ ਨੇ ੭੭.੫% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਇਸੇ ਸਕੂਲ ਦੇ ਰੋਲ ਨੰਬਰ ੬੧੦੨ ਮਨਪ੍ਰੀਤ ਸਿੰਘ ਸਪੁੱਤਰ ਸ. ਹਰਜੀਤ ਸਿੰਘ ਨੇ ੭੬.੫% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਦਰਜਾ ਦੂਜਾ ਵਿਚੋਂ ਗੁਰੂ ਅਰਜਨ ਦੇਵ ਖਾਲਸਾ ਕਾਲਜੀਏਟ ਸੀਨੀਅਰ ਸੈਕੰ: ਸਕੂਲ, ਚੋਹਲਾ ਸਾਹਿਬ (ਤਰਨ ਤਾਰਨ) ਦੀ ਵਿਦਿਆਰਥਣ ਰੋਲ ਨੰਬਰ ੩੩੯੭੪ ਰਾਜਬੀਰ ਕੌਰ ਸਪੁੱਤਰੀ ਸ. ਬਲਵਿੰਦਰ ਸਿੰਘ ਨੇ ੮੧% ਅੰਕ ਲੈ ਕੇ ਪਹਿਲਾ ਸਥਾਨ, ਨਵਚੇਤਨ ਸਕੂਲ, ਖਾਰਾ, ਡਾਕ: ਕਾਦੀਆਂ (ਗੁਰਦਾਸਪੁਰ) ਦੀ ਵਿਦਿਆਰਥਣ ਰੋਲ ਨੰਬਰ ੩੧੫੨੩ ਬਲਪ੍ਰੀਤ ਕੌਰ ਸਪੁੱਤਰ ਸ. ਮਿੰਟੂ ਸਿੰਘ ਨੇ ੮੦.੫% ਅੰਕ ਲੈ ਕੇ ਦੂਜਾ ਸਥਾਨ, ਐਸ.ਕੇ.ਡੀ. ਖਾਲਸਾ ਸੀਨੀ: ਸੈਕੰ: ਸਕੂਲ, ਤੁਗਲਵਾਲਾ (ਗੁਰਦਾਸਪੁਰ) ਦੀ ਵਿਦਿਆਰਥਣ ਰੋਲ ਨੰਬਰ ੨੯੬੦੬ ਨਵਨੀਤ ਕੌਰ ਸਪੁੱਤਰ ਸ. ਬਲਵਿੰਦਰ ਸਿੰਘ ਨੇ ੭੯.੫% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਦਰਜਾ ਤੀਜਾ ਵਿਚੋਂ ਬਰੱਕਤ ਗਰਲਜ਼ ਆਫ ਐਜੂਕੇਸ਼ਨ, ਟੱਲਵਾਲ (ਬਰਨਾਲਾ) ਦੀ ਰੋਲ ਨੰਬਰ ੫੦੯੮੪ ਜਸਪ੍ਰੀਤ ਕੌਰ ਸਪੁੱਤਰੀ ਦਰਸ਼ਨ ਸਿੰਘ ਨੇ ੮੨.੫% ਅੰਕ ਲੈ ਕੇ ਪਹਿਲਾ ਸਥਾਨ, ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੂਮੈਨ, ਗੁਰਦਾਸਪੁਰ ਦੀ ਰੋਲ ਨੰਬਰ ੫੦੬੬੫ ਮਨਪ੍ਰੀਤ ਕੌਰ ਸਪੁੱਤਰੀ ਸ. ਤਰਲੋਕ ਸਿੰਘ ਨੇ ੮੨% ਅੰਕ ਲੈ ਕੇ ਦੂਜਾ ਸਥਾਨ ਤੇ ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ ਦੀ ਰੋਲ ਨੰਬਰ ੫੨੪੩੩ ਹਰਵੀਨ ਕੌਰ ਸਪੁੱਤਰੀ ਸ. ਗੁਰਦੇਵ ਸਿੰਘ ਨੇ ੮੦% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਦਰਜਾ ਚੌਥਾ ਵਿਚੋਂ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾ ਨਗਰ (ਗੁਰਦਾਸਪੁਰ) ਦੀ ਰੋਲ ਨੰਬਰ ੬੦੦੮੬ ਅਮਨਦੀਪ ਕੌਰ ਸਪੁੱਤਰੀ ਸ. ਜੋਗਿੰਦਰ ਸਿੰਘ ਨੇ ੮੬% ਅੰਕ ਲੈ ਕੇ ਪਹਿਲਾ ਸਥਾਨ, ਇਸੇ ਕਾਲਜ ਦੀ ਰੋਲ ਨੰਬਰ ੬੦੧੦੭ ਕੁਲਵਿੰਦਰ ਕੌਰ ਸਪੁੱਤਰੀ ਬਲਕਾਰ ਸਿੰਘ ਨੇ ੮੫% ਅੰਕ ਲੈ ਕੇ ਦੂਜਾ ਸਥਾਨ ਅਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ, ਤੁਗਲਵਾਲਾ (ਗੁਰਦਾਸਪੁਰ) ਦੀ ਰੋਲ ਨੰਬਰ ੬੦੦੬੪ ਹਰਜੀਤ ਕੌਰ ਸਪੁੱਤਰੀ ਗੁਰਨਾਮ ਸਿੰਘ ਨੇ ੮੩% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਬਲਵਿੰਦਰ ਸਿੰਘ ਕਾਹਲਵਾਂ ਮੀਤ ਸਕੱਤਰ, ਸ. ਨਿਸ਼ਾਨ ਸਿੰਘ ਸੁਪ੍ਰਿੰਟੈਂਡੈਂਟ, ਸ. ਗੁਰਿੰਦਰਪਾਲ ਸਿੰਘ ਠਰੂ ਇੰਚਾਰਜ ਧਾਰਮਿਕ ਪ੍ਰੀਖਿਆ, ਸ. ਕੁਲਵਿੰਦਰ ਸਿੰਘ, ਸ. ਕਸ਼ਮੀਰ ਸਿੰਘ, ਸ. ਜਗਜੀਤ ਸਿੰਘ, ਸ. ਸੰਦੀਪ ਸਿੰਘ, ਸ. ਸੁਖਦੇਵ ਸਿੰਘ, ਸ. ਗੁਰਬਿੰਦਰ ਸਿੰਘ ਤੇ ਸ. ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।