dharmprachar examsਅੰਮ੍ਰਿਤਸਰ – 23 ਨਵੰਬਰ (       ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਯੋਗ ਅਗਵਾਈ ਹੇਠ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮਿਤਸਰ ਵੱਲੋਂ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ ਦੁਨਿਆਵੀ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਨ ਦੇ ਉਪਰਾਲੇ ਤਹਿਤ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ। ਇਸ ਵਾਰ ਭਾਰੀ ਗਿਣਤੀ ਵਿੱਚ ਦਾਖਲਾ ਫਾਰਮ ਪੁੱਜੇ ਹਨ ਜਿਸ ਤਹਿਤ ਗੁਰਬਾਣੀ, ਗੁਰ-ਇਤਿਹਾਸ, ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਸਬੰਧੀ ਛੇਵੀਂ ਤੋਂ ਅੱਠਵੀਂ ਤੀਕ ਪਹਿਲਾ ਦਰਜਾ ਅਤੇ ਨੌਵੀਂ ਤੋਂ ੧੦+੨ ਤੀਕ ਦੂਜੇ ਦਰਜੇ ਦੀ ਪ੍ਰੀਖਿਆ ਹੋਵੇਗੀ।ਇਕ ਵਿਸ਼ੇਸ਼ ਸਿਲੇਬਸ ਅਨੁਸਾਰ ਮਿਤੀ ੩੦-੧੧-੨੦੧੫ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਮਿਤੀ ੦੧-੧੨-੨੦੧੫ ਨੂੰ ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਦੀ ਪ੍ਰੀਖਿਆ ਲਈ ਜਾ ਰਹੀ ਹੈ।
ਇਸ ਸਬੰਧੀ ਸ. ਬਲਵਿੰਦਰ ਸਿੰਘ ਜੌੜਾਸਿੰਘਾ ਐਡੀ: ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਦੱਸਿਆ ਕਿ ਧਾਰਮਿਕ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਲੋੜ ਅਨੁਸਾਰ ਸਟਾਫ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਬੰਧਤ ਕਰਮਚਾਰੀ ਧਾਰਮਿਕ ਪ੍ਰੀਖਿਆ ਨਾਲ ਸਬੰਧਤ ਲੋੜੀਂਦਾ ਸਮਾਨ ਮਿਤੀ ੨੮-੧੧-੨੦੧੫ ਤੀਕ ਧਾਰਮਿਕ ਪ੍ਰੀਖਿਆ ਬ੍ਰਾਂਚ, ਧਰਮ ਪ੍ਰਚਾਰ ਕਮੇਟੀ ਤੋਂ ਪ੍ਰਾਪਤ ਕਰਨ।