ਸ: ਬਡੂੰਗਰ, ਵਿਧਾਇਕ ਢਿੱਲੋਂ ਅਤੇ ਲੱਖੋਵਾਲ ਨੇ ਕੀਤੀ ਸਿਰਕਤ, ਪ੍ਰਬੰਧਕਾਂ ਨੇ ਕੀਤਾ ਸਨਮਾਨਿਤ

ਭਾਮੀਆਂ ਕਲਾਂ 8 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖਾਸੀ ਕਲਾਂ ਵਿਖੇ ਸਕੂਲ ਦੇ ਸੈਕਟਰੀ ਸਮਾਜਸੇਵੀ ਕਰਮਜੀਤ ਸਿੰਘ ਗਰੇਵਾਲ ਅਤੇ ਪਿੰ੍ਰਸੀਪਲ ਸ੍ਰੀਮਤੀ ਪੂਨਮ ਕੇ ਸਿੱਧੂ ਦੀ ਅਗਵਾਈ ‘ਚ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ ਉਤਸ਼ਵ ਦੇ ਸਬੰਧ ਵਿੱਚ ਗੁਰਪੁਰਬ ਮਨਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਕ੍ਰਿਪਾਲ ਸਿੰਘ ਬੰਡੂਗਰ ਨੇ ਸਮੂਲੀਅਤ ਕੀਤੀ। ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਖਾਸੀ ਕਲਾਂ ਵਿਖੇ ਕਰਵਾਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ: ਬੰਡੂਗਰ ਨੇ ਕਿਹਾ ਕਿ ਭਾਰਤ ਇੱਕ ਬਹੁਧਰਮੀਂ ਦੇਸ਼ ਹੈ ਅਤੇ ਹਰ ਧਰਮ ਦੇ ਬਹੁਤ ਸਾਰੇ ਗੰ੍ਰਥ ਹਨ ਜਿਸਦੀ ਬਦੋਲਤ ਭਾਰਤ ਗਿਆਨ ਪੱਖੋਂ ਬਹੁਤ ਹੀ ਜਿਆਦਾ ਅਮੀਰ ਹੈ। ਪਰ ਹਰ ਧਰਮ ਵਿੱਚ ਪੁਜਾਰੀਵਾਦ ਪੈਦਾ ਹੋ ਜਾਣ ਕਾਰਨ ਧਰਮ ਦੇ ਉਲਟ ਕੰਮ ਹੋਣਾ ਸੁਰੂ ਹੋ ਗਿਆ ਹੈ। ਇਸ ਪੁਜਾਰੀਵਾਦ ਨੇ ਸਾਨੂੰ ਸਿੱਧੇ ਰਸਤੇ ਤੇ ਜਾਣ ਤੋਂ ਰੋਕਦਿਆਂ ਵਹਿਮਾਂ, ਭਰਮਾਂ ਅਤੇ ਅਡੰਬਰਾਂ ਵਿੱਚ ਪਾ ਦਿੱਤਾ ਹੈ। ਉਨਾਂ ਮਨੁੱਖ ਪੂਜਾ ਤੋਂ ਵੀ ਦੂਰ ਰਹਿਣ ਲਈ ਕਿਹਾ। ਉਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ‘ਚ ਦਰਜ ਬਾਣੀ ਦੀ ਵਿਆਖਿਆਂ ਕਰਦਿਆਂ ਇਸਨੂੰ ਹਰ ਪੱਖੋਂ ਸਰਵੋਚਮ ਦੱਸਦਿਆਂ। ਉਨਾਂ ਕਿਹਾ ਕਿ ਉਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੁਨੀਆਂ ਦਾ ਸੱਭ ਤੋਂ ਵੱਡਾ ਤਰਕਵਾਦੀ ਦੱਸਿਆ। ਉਨਾਂ ਜਿਥੇ ਲਾਇਬ੍ਰੇਰੀ ਨੂੰ ਚੰਗੀਆਂ ਕਿਤਾਬਾਂ ਦੇਣ ਦਾ ਐਲਾਨ ਕੀਤਾ ਉਥੇ ਹੀ ਇਨਾਂ ਨੂੰ ਪੜਨ ਦੀ ਨਸੀਅਤ ਦਿੰਦਿਆਂ ਕਿਹਾ ਕਿ ਜੇ ਇਨਾਂ ਨੂੰ ਧੂਪ ਦੇ ਕੇ ਹੀ ਰੱਖਣਾ ਹੈ ਤਾਂ ਫੇਰ ਲਾਇਬ੍ਰੇਰੀਆਂ ਬਣਾਉਣ ਦਾ ਕੋਈ ਫਾਇਦਾ ਨਹੀ। ਉਨਾਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਔਰੰਗਜੇਬ ਤੋਂ ਵੀ ਖਤਰਨਾਕ ਦੱਸਿਆ। ਉਨਾਂ ਸਕੂਲ ਦੀ ਬੇਹਤਰੀ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਵਿਸ਼ੇਸ ਮਹਿਮਾਨ ਦੇ ਤੌਰ ਤੇ ਪਹੁੰਚੇ ਹਲਕਾ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ (ਸਾਬਕਾ ਚੇਅਰਮੈਨ ਪੰਜਾਬ ਮੰਡੀਕਰਨ ਬੋਰਡ), ਰਣਜੀਤ ਸਿੰਘ ਮੰਗਲੀ ਮੈਂਬਰ ਐਸ ਜੀ ਪੀ ਸੀ ਅਤੇ ਡਾਇਰੈਕਟਰ ਗੁਰਚਰਨ ਸਿੰਘ ਗਿੱਲ ਵਿਧਾਇਕ ਢਿੱਲੋਂ ਨੇ ਵੀ ਸੰਬੋਧਨ ਕੀਤਾ। ਪਿੰ੍ਰਸੀਪਲ ਸਿੱਧੂ ਵੱਲੋਂ ਜਿਥੇ ਸਕੂਲ ਦੀ ਕਾਰਜਗੁਜਾਰੀ ਦੀ ਰਿਪੋਰਟ ਪੜ ਕੇ ਸੁਣਾਈ ਗਈ ਉਥੇ ਹੀ ਉਨਾਂ ਸ: ਬੰਡੂਗਰ ਤੋਂ ਸਕੂਲ ਵਿੱਚ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਕਲਾਸਾਂ ਜਲਦ ਚਾਲੂ ਕਰਨ ਲਈ ਲੈਬ ਬਣਾਉਣ ਦੀ ਮੰਗ ਵੀ ਕੀਤੀ। ਸੰਗੀਤ ਮਾਸਟਰ ਮੁਹੰਮਦ ਰਹਿਮਾਨ ਅਤੇ ਦਲਜੀਤ ਸਿੰਘ ਵੱਲੋਂ ਤਿਆਰ ਕਰਵਾਏ ਵਿਦਿਆਰਥੀਆਂ ਵੱਲੋਂ ਸਬਦ ਕੀਤਰਨ, ਧਾਰਮਿਕ ਗੀਤ, ਕਵਿਤਾਵਾਂ, ਕਵੀਸਰੀ ਅਤੇ ਢਾਡੀ ਵਾਰਾਂ ਗਾਈਆਂ ਗਈਆਂ ਅਤੇ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵੀ ਵਿਖਾਏ। ਸਮਾਗਮ ਉਪਰੰਤ ਸ: ਬੰਡੂਗਰ ਅਤੇ ਬਾਕੀ ਮਹਿਮਾਨਾਂ ਨੇ ਸਕੂਲ ਦੀ ਨਵੀਂ ਸਾਇੰਸ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਉੱਪ ਚੇਅਰਮੈਨ ਪ੍ਰਿਤਪਾਲ ਸਿੰਘ ਗਰੇਵਾਲ, ਸਰਪੰਚ ਇੰਦਰਜੀਤ ਸਿੰਘ ਸੋਮਲ, ਰਣਜੀਤ ਸਿੰਘ ਗਿੱਲ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਮਾਂਗਟ, ਦਲਜੀਤ ਸਿੰਘ ਗਰੇਵਾਲ, ਸੁਰਜੀਤ ਸਿੰਘ ਪੰਚ, ਇਕਬਾਲ ਇੰਦਰ ਗਰੇਵਾਲ, ਹਰਜੀਤ ਸਿੰਘ ਗਰੇਵਾਲ, ਚਰਨ ਸਿੰਘ ਆਲਮਗੀਰ ਮੈਂਬਰ ਐਸ ਜੀ ਪੀ ਸੀ, ਗੁਰਚਰਨ ਸਿੰਘ ਮੇਹਰਬਾਨ, ਰਛਪਾਲ ਸਿੰਘ, ਕਾਲਾ ਸਰਪੰਚ ਗੌਂਸਗੜ, ਮਨਿੰਦਰ ਸਿੰਘ ਸਰਪੰਚ, ਗੁਰਜੀਤ ਸਿੰਘ ਸਰਪੰਚ, ਨਿਰਮਲ ਸਿੰਘ ਸਰਪੰਚ, ਬਲਵਿੰਦਰ ਸਿੰਘ ਸਰਪੰਚ, ਜਗਤਾਰ ਸਿੰਘ ਗਿੱਲ, ਬਲਵਿੰਦਰ ਸਿੰਘ ਪ੍ਰਿਥੀਪੁਰ, ਹਰਪਾਲ ਸਿੰਘ ਸੰਧੂ, ਜਸਵੰਤ ਸਿੰਘ ਲਿੱਟ, ਗੁਰਪਾਲ ਸਿੰਘ ਗਿੱਲ, ਮਸਤਾਨ ਸਿੰਘ ਗੁਰਮ ਅਤੇ ਸਕੂਲ ਦਾ ਸਟਾਫ ਵੀ ਹਾਜਰ ਸੀ।