ਅੰਮ੍ਰਿਤਸਰ : 26 ਸਤੰਬਰ (        ) ਪ੍ਰਸਿੱਧ ਨਾਕਟਕਾਰ ਸ੍ਰ: ਚਰਨ ਸਿੰਘ ਸਿੰਦਰਾ ਦੇ ਸਪੁੱਤਰ ਨਾਕਟਕਾਰ ਤੇਜਿੰਦਰਪਾਲ ਸਿੰਘ ਯੂ.ਕੇ. ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਤੇ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।

ਗੱਲਬਾਤ ਦੌਰਾਨ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਅੱਜ ਕੱਲ੍ਹ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਬੰਦਾ ਸਿੰਘ ਬਹਾਦਰ ਸਿੱਖ ਰਾਜ’ ਨਾਟਕ ਸਾਊਥ ਏਸ਼ੀਅਨ ਪ੍ਰਮੋਸ਼ਨ ਕਲਚਰਲ ਸੁਸਾਇਟੀ ਯੂ ਕੇ ਵੱਲੋਂ ਸਰੋਤਿਆਂ ਦੇ ਰੂ ਬਰੂ ਕਰ ਰਹੇ ਹਨ। ਜਿਸ ਦੇ ਹੁਣ ਤੱਕ ਪੰਜ ਪਲੇਅ ਲੰਡਨ ਵਿੱਚ ਅਤੇ ਪੰਜਾਬ ਦੇ ਵੱਖ-ਵੱਖ ਸਥਾਨਾ ‘ਤੇ ਛੇ ਪਲੇਅ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਉਨ੍ਹਾਂ ਵੱਲੋਂ ਪੇਸ਼ ਕੀਤੇ ਜਾ ਰਹੇ ਨਾਟਕਾਂ ਵਿੱਚ ਪ੍ਰਮੁੱਖ ਨਾਟਕ ‘ਗੁਰੂ ਮਾਨਿਓਂ ਗ੍ਰੰਥ’, ਨਿੱਕੀਆਂ ਜ਼ਿੰਦਾਂ ਵੱਡਾ ਸਾਕਾ’, ‘ਮਹਾਰਾਜਾ ਰਣਜੀਤ ਸਿੰਘ’, ‘ਜ਼ਲ੍ਹਿਆਂ ਵਾਲਾ ਬਾਗ’ ਅਤੇ ਉਨ੍ਹਾਂ ਦੇ ਪਿਤਾ ਸ੍ਰ: ਚਰਨ ਸਿੰਘ ਸਿੰਦਰਾ ਦਾ ਲਿਖਿਆ ਨਾਕਟ ‘ਮਰਦ ਅਗੰਮੜਾ’  ਡਾਇਰੈਕਟ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸੁਸਾਇਟੀ ਸਿੱਖ ਧਰਮ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਲਈ ਪ੍ਰੋਗਰਾਮ ਥਾਂ-ਪੁਰ-ਥਾਂ ਕਰਦੀ ਰਹਿੰਦੀ ਹੈ ਇਸ ਕਾਰਜ ਲਈ ਯੂ.ਕੇ. ਸਰਕਾਰ ਸਾਡੀ ਪਿੱਠ ਥਾਪੜਦੀ ਹੈ। ਪਰ ਪੰਜਾਬ ਵਿਚ ਏਨੇ ਕਲਾਕਾਰ ਲਿਆ ਕੇ ਆਪਣੇ ਖਰਚੇ ਪੁਰ ਨਾਟਕ ਕਰਨੇ ਔਖੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਹੋਕਾ ਦੇਣ ਵਾਲੇ ਨਾਟਕਾਂ ਲਈ ਸ਼੍ਰੋਮਣੀ ਕਮੇਟੀ ਸਾਡੀ ਪਿੱਠ ‘ਤੇ ਖੜ੍ਹੀ ਹੋਵੇ ਤਾਂ ਜੋ ਅਸੀਂ ਹੋਰ ਚੜ੍ਹਦੀ ਕਲਾ ‘ਚ ਸੇਵਾ ਕਰ ਸਕੀਏ।

ਇਸ ਮੌਕੇ ਸ: ਬਿਜੈ ਸਿੰਘ ਵਧੀਕ ਸਕੱਤਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਸੁਖਦੇਵ ਸਿੰਘ ਇੰਚਾਰਜ ਸਿੱਖ ਇਤਿਹਾਸ ਰੀਸਰਚ ਬੋਰਡ, ਸ੍ਰ: ਤੇਜਿੰਦਰ ਸਿੰਘ ਰੂਬੀ ਮੈਨੇਜਰ ਗੁਰਦੁਆਰਾ ਸਤਲਾਣੀ ਸਾਹਿਬ, ਸ੍ਰ: ਹਰਭਜਨ ਸਿੰਘ ਵਕਤਾ, ਸ੍ਰ: ਜਗਤਾਰ ਸਿੰਘ ਖੋਦੇਬੇਟ ਆਦਿ ਮੌਜੂਦ ਸਨ।