sਅੰਮ੍ਰਿਤਸਰ : 4 ਦਸੰਬਰ (        ) ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੀ ਏ ਵੀ ਪਬਲਿਕ ਸਕੂਲ ਕਠੂਆ ਦੀ ਬੱਸ ਪਲਟਣ ਨਾਲ ਜ਼ਖ਼ਮੀ ਹੋਏ ਬੱਚਿਆਂ ਲਈ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।

ਜ਼ਿਕਰਯੋਗ ਹੈ ਕਿ ਡੀ ਏ ਵੀ ਪਬਲਿਕ ਸਕੂਲ ਦੇ 10+2 ਦੇ ਇਹ ਬੱਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾ ਲਈ ਆ ਰਹੇ ਸਨ, ਪਰ ਬਦਕਿਸਮਤੀ ਨਾਲ ਰਸਤੇ ਵਿੱਚ ਬੱਸ ਪਲਟ ਜਾਣ ਕਾਰਣ ਬੱਸ ‘ਚ ਸਵਾਰ 28 ਬੱਚੇ ਤੇ ਤਿੰਨ ਅਧਿਆਪਕਾਂ ‘ਚੋਂ 14 ਬੱਚੇ ਜਖ਼ਮੀ ਹੋ ਗਏ, ਜੋ ਪਠਾਨਕੋਟ ਦੇ ਮਿਲਟਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪ੍ਰੋ: ਬਡੂੰਗਰ ਨੇ ਕਿਹਾ ਮੇਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ‘ਚ ਅਰਦਾਸ ਜੋਦੜੀ ਹੈ ਕਿ ਇਹ ਬੱਚੇ ਜਲਦੀ ਸਿਹਤਯਾਬ ਹੋ ਕੇ ਆਪਣੇ ਮਾਤਾ ਪਿਤਾ ਕੋਲ ਘਰ ਜਾਣ ਤੇ ਆਪਣੇ ਸਾਥੀਆਂ ਨਾਲ ਫਿਰ ਤੋਂ ਹੱਸਣ-ਖੇਡਣ ਤੇ ਉਚੇਰੀ ਵਿਦਿਆ ਹਾਸਲ ਕਰਕੇ ਦੇਸ਼ ਤੇ ਕੌਮ ਦਾ ਨਾਮ ਰੌਸ਼ਨ ਕਰਨ।