1(1)ਅੰਮ੍ਰਿਤਸਰ 31 ਅਕਤੂਬਰ (      )  ਬੀਬੀ ਪਰਮਜੀਤ ਕੌਰ ਸੁਪਰਵਾਈਜ਼ਰ ਧਰਮ ਪ੍ਰਚਾਰ ਕਮੇਟੀ ਅਤੇ ਸ. ਅਜਾਇਬ ਸਿੰਘ ਗੁਰਦੁਆਰਾ ਇੰਸਪੈਕਟਰ ੮੭ ਸ਼੍ਰੋਮਣੀ ਕਮੇਟੀ ਨੂੰ ਆਪਣੇ ਅਹੁਦਿਆਂ ਤੋਂ ਸੇਵਾ-ਮੁਕਤ ਹੋਣ ‘ਤੇ ਦਫ਼ਤਰ ਵੱਲੋਂ ਪਾਰਟੀ ਕਰਕੇ ਸ਼ਾਨਦਾਰ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ੧੯੮੫ ਵਿੱਚ ਭਰਤੀ ਹੋਏ ਸਨ ਤੇ ਇਨ੍ਹਾਂ ਵੱਲੋਂ ਤਕਰੀਬਨ ੩੧ ਸਾਲ ਸ਼੍ਰੋਮਣੀ ਕਮੇਟੀ ‘ਚ ਵੱਖ-ਵੱਖ ਵਿਭਾਗਾਂ ਵਿੱਚ ਸ਼ਾਨਦਾਰ, ਬੇਦਾਗ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਈ ਹੈ ਤੇ ਇਹ ਬਾਕੀ ਮੁਲਾਜ਼ਮਾਂ ਲਈ ਰੋਲ ਮਾਡਲ ਹਨ।ਦਫ਼ਤਰ ਵੱਲੋਂ ਜਿਹੜੀ ਵੀ ਡਿਊਟੀ ਇਨ੍ਹਾਂ ਦੇ ਜ਼ਿੰਮੇ ਲੱਗੀ ਇਨ੍ਹਾਂ ਪੂਰੀ ਸੁਹਿਰਦਤਾ ਨਾਲ ਨਿਭਾਈ ਹੈ।ਉਨ੍ਹਾਂ ਕਿਹਾ ਕਿ ਤਨੋ-ਮਨੋ ਗੁਰੂ-ਘਰ ਵਿੱਚ ਸੇਵਾ ਕਰਨ ਨਾਲ ਹਮਸ਼ਾ ਗੁਰੂ-ਘਰੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ।ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਸ. ਅਜਾਇਬ ਸਿੰਘ ਗੁਰਦੁਆਰਾ ਇੰਸਪੈਕਟਰ ੧੯੯੯ ‘ਚ ਭਰਤੀ ਹੋਏ ਸਨ।ਇਹ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਤਕਰੀਬਨ ੧੨ ਸਾਲ ਮੈਨੇਜਰ ਰਹੇ ਹਨ ਤੇ ਪਿਛਲੇ ੪ ਸਾਲ ਤੋਂ ਗੁਰਦੁਆਰਾ ਇੰਸਪੈਕਟਰ ਵਜੋਂ ਸੇਵਾ ਨਿਭਾ ਰਹੇ ਹਨ।ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਕ੍ਰਿਪਾ ਕਰਨ ਇਹ ਸੰਸਥਾ ਨਾਲ ਜੁੜੇ ਰਹਿਣ ਤੇ ਆਪਣਾ ਰਹਿੰਦਾ ਜੀਵਨ ਸੁਖ ਸ਼ਾਂਤੀ ਨਾਲ ਆਪਣੇ ਪਰਿਵਾਰ ਵਿੱਚ ਬਤੀਤ ਕਰਨ।ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਵੀ ਸ਼ੁਭ-ਕਾਮਨਾਵਾਂ ਦਿੱਤੀਆਂ।ਸ. ਮਨਜੀਤ ਸਿੰਘ ਸਕੱਤਰ ਨੇ ਸੇਵਾ ਮੁਕਤ ਹੋਣ ਵਾਲੇ ਅਧਿਕਾਰੀਆਂ ਨੂੰ ਸਿਰੋਪਾਓ, ਸ੍ਰੀ ਸਾਹਿਬ, ਲੋਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਰਣਜੀਤ ਸਿੰਘ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਸ. ਭੁਪਿੰਦਰਪਾਲ ਸਿੰਘ, ਸ. ਸਕੱਤਰ ਸਿੰਘ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਜਸਵਿੰਦਰ ਸਿੰਘ ਦੀਨਪੁਰ ਤੇ ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਸਤਨਾਮ ਸਿੰਘ ਸ. ਚਾਨਣ ਸਿੰਘ, ਸ. ਲਖਵਿੰਦਰ ਸਿੰਘ, ਸ. ਗੁਰਮੀਤ ਸਿੰਘ, ਸ. ਗੁਰਿੰਦਰ ਸਿੰਘ, ਸ. ਗੁਰਿੰਦਰਪਾਲ ਸਿੰਘ ਠਰੂ, ਬੀਬੀ ਮਨਮੋਹਣ ਕੌਰ, ਸ. ਯੋਗੇਸ਼ਵਰ ਸਿੰਘ ਤੇ ਸ. ਕਰਮਬੀਰ ਸਿੰਘ ਇੰਚਾਰਜ ਅਤੇ ਸ. ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ ਆਦਿ ਹਾਜ਼ਰ ਸਨ।