ਅੰਮ੍ਰਿਤਸਰ ੧੪ ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਧੂ ਵਾਸਵਾਨੀ ਮਿਸ਼ਨ ਪੂਨੇ ਦੇ ਮੁਖੀ ਦਾਦਾ ਜੇ.ਪੀ. ਵਾਸਵਾਨੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੇ.ਪੀ. ਵਾਸਵਾਨੀ ਸਿੰਧੀ ਸਮਾਜ ਦੇ ਪ੍ਰਮੁੱਖ ਆਗੂ ਸਨ ਅਤੇ ਉਨ੍ਹਾਂ ਦਾ ਅਧਿਆਤਮਿਕ ਜੀਵਨ ਬਹੁਤ ਉੱਚਾ ਸੀ। ਉਨ੍ਹਾਂ ਕਿਹਾ ਕਿ ਸਾਧੂ ਵਾਸਵਾਨੀ ਮਿਸ਼ਨ ਦੁਆਰਾ ਸਾਧੂ ਜੇ.ਪੀ. ਵਾਸਵਾਨੀ ਨੇ ਸਮਾਜ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੱਡੀ ਦੇਣ ਦਿੱਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਅਜੋਕੇ ਪਦਾਰਥਵਾਦੀ ਯੁੱਗ ਵਿਚ ਅਧਿਆਤਮਿਕ ਮਜ਼ਬੂਤੀ ਲਈ ਪ੍ਰੇਰਣਾ ਦੇਣਾ ਸਾਧੂ ਵਾਸਵਾਨੀ ਦਾ ਮਿਸ਼ਨ ਸੀ, ਜਿਸ ਨੂੰ ਉਹ ਕਈ ਸਾਲਾਂ ਤੋਂ ਅੱਗੇ ਤੋਰ ਰਹੇ ਸਨ। ਉਨ੍ਹਾਂ ਕਿਹਾ ਕਿ ਇਕ ਅਧਿਆਤਮਿਕ ਆਗੂ ਦਾ ਚਲਾਣਾ ਸਿੰਧੀ ਸਮਾਜ ਲਈ ਵੱਡਾ ਘਾਟਾ ਹੈ, ਜੋ ਕਦੇ ਪੂਰਾ ਨਹੀਂ ਹੋ ਸਕਦਾ।