25-11-2015-2ਅੰਮ੍ਰਿਤਸਰ ੨੫ ਨਵੰਬਰ (        ) ਮਿਸਟਰ ਜੇਨਸ ਮਾਈਕਲ ਸ਼ਾਲ ਕੌੰਂਸਲਰ, ਓਨਟਾਰੀਓ, ਹਾਈ ਕਮਿਸ਼ਨ ਆਫ ਕੈਨੇਡਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਉਨ੍ਹਾਂ ਨਾਲ ਮਿਸਿਜ਼ ਲੈਸਲੀ ਮਰਚੈਂਟ, ਡਾਇਰੈਕਟਰ,  ਮਨਿਸਟਰੀ ਆਫ ਇੰਟਰਨਲ ਅਫੇਅਰਜ਼, ਮਿਸਿਜ ਕਾਰੋਲਿਨ ਸੇਜਮਿਨ, ਅਗਜ਼ੈਕਟਿਵ ਡਾਇਰੈਕਟਰ, ਟੂਰ ਪ੍ਰੀਮੀਅਰ ਆਫਿਸ ਨਾਲ ੧੨ ਮੈਂਬਰੀ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਉਪਰੰਤ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਕੋਲੋਂ ਪ੍ਰੀਕਰਮਾ ਕਰਦੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ ਵੱਲੋਂ ਮਿਸਟਰ ਜੇਨਸ ਮਾਈਕਲ ਤੇ ਉਨ੍ਹਾਂ ਦੇ ਨਾਲ ਆਏ ਵਫ਼ਦ ਨੂੰ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਸੁਚਿੱਤਰ ਪੁਸਤਕ ਤੇ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਮਿਸਟਰ ਜੇਨਸ ਮਾਈਕਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਤੇ ਏਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਬਹੁਤ ਜਲਦੀ ਆਨਰੇਬਲ ਮਿਸਟਰ ਕੈਥਲੀ ਵਿਨੇ ਪ੍ਰੀਮੀਅਰ ਆਫ ਓਨਟੇਰੀਓ ਕੈਨੇਡਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ-ਦੀਦਾਰੇ ਕਰਨ ਲਈ ਆ ਰਹੇ ਹਨ, ਉਸੇ ਸਬੰਧ ਵਿੱਚ ਅੱਜ ਮੇਰੇ ਨਾਲ ੧੨ ਮੈਂਬਰੀ ਵਫ਼ਦ ਹਾਲਾਤ ਦਾ ਜਾਇਜਾ ਲੈਣ ਲਈ ਇਥੇ ਪਹੁੰਚੇ ਹਨ।
ਇਸ ਮੌਕੇ ਸ੍ਰ: ਸਕੱਤਰ ਸਿੰਘ ਤੇ ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ ਅਤੇ ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ  ਆਦਿ ਮੌਜੂਦ ਸਨ।