27-07-2015-4ਅੰਮ੍ਰਿਤਸਰ : 27 ਜੁਲਾਈ ( ) ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਤਹਿਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਸ. ਦਿਲਜੀਤ ਸਿੰਘ ਬੇਦੀ ਐਡੀ: ਸਕੱਤਰ ਅਤੇ ਸ੍ਰ: ਬਲਵਿੰਦਰ ਸਿੰਘ ਜੋੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਦੀ ਅਗਵਾਈ ਹੇਠ, ਡਾਇਰੈਕਟਰ ਗੱਤਕਾ ਸ੍ਰ: ਮਨਮੋਹਨ ਸਿੰਘ ਭਾਗੋਵਾਲੀਆ ਤੇ ਗੱਤਕਾ ਰੈਫਰੀ ਕੌਂਸਲ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਨੇ ਚੀਫ ਰੈਫਰੀ ਭਾਈ ਸੁਪ੍ਰੀਤ ਸਿੰਘ ਦੇ ਸਹਿਯੋਗ ਸਦਕਾ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਸ੍ਰ: ਜਗਤਾਰ ਸਿੰਘ ਮੈਨੇਜਰ ਦੀ ਦੇਖ ਰੇਖ ਹੇਠ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਗਤਕਾ ਮੁਕਾਬਲੇ ਕਰਵਾਏ ਗਏ।ਜਿਸ ‘ਚ ਸ਼੍ਰੋਮਣੀ ਕਮੇਟੀ ਅਧੀਨ ਚਲ ਰਹੇ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਦੇ ਲੜਕੇ ਤੇ ਲੜਕੀਆਂ ਦੀਆਂ ੮ ਟੀਮਾਂ ਨੇ ਭਾਗ ਲਿਆ ਤੇ ਗਤਕੇ ਦੇ ਜੌਹਰ ਵਿਖਾਏ।
ਇਨ੍ਹਾਂ ‘ਚੋਂ ਫਸਵੇਂ ਮੁਕਾਬਲਿਆਂ ਦੌਰਾਨ ਲੜਕੀਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਾਰ ਵੂਮੈਨ ਝਾੜ ਸਾਹਿਬ ਪਹਿਲੇ ਅਤੇ ਦਸ਼ਮੇਸ਼ ਪਬਲਿਕ ਸਕੂਲ ਮਾਣੂਕੇ ਦੂਸਰੇ ਸਥਾਨ ‘ਤੇ ਰਹੇ।ਫ੍ਰੀ ਸੋਟੀ ਮੁਕਾਬਲਿਆਂ ‘ਚ ਕਾਲਜਾਂ ‘ਚੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਪਹਿਲੇ ਸਥਾਨ, ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਸੁਲਤਾਨਪੁਰ ਲੋਧੀ ਦੂਸਰੇ ਸਥਾਨ ਅਤੇ ਸਕੂਲਾਂ ‘ਚੋਂ ਦਸਮੇਸ਼ ਪਬਲਿਕ ਸਕੂਲ ਮਾਣੂਕੇ ਪਹਿਲੇ, ਬਾਬਾ ਬੁੱਢਾ ਜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੂਸਰੇ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਠੱਠਾ ਤੀਸਰੇ ਸਥਾਨ ‘ਤੇ ਰਹੇ।ਇਸੇ ਤਰ੍ਹਾਂ ਦਸ਼ਮੇਸ਼ ਪਬਲਿਕ ਸਕੂਲ ਮਾਣੂਕੇ ਪਹਿਲੇ, ਦਸਮੇਸ਼ ਪਬਲਿਕ ਸਕੂਲ ਲੜਕੀਆਂ ਮਾਣੂਕੇ ਦੂਸਰੇ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਠੱਠਾ ਤੀਸਰੇ ਸਥਾਨ ‘ਤੇ ਰਹੇ।ਮੁਕਾਬਲੇ ਵਿੱਚ ਜੇਤੂ ਟੀਮਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਕਦ ਇਨਾਮ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ੍ਰ: ਕਿਰਪਾਲ ਸਿੰਘ ਪਾਲੀ, ਸ. ਗੁਰਮੀਤ ਸਿੰਘ, ਸ. ਜਸਬੀਰ ਸਿੰਘ, ਸ. ਗੁਰਪ੍ਰੀਤ ਸਿੰਘ ਰਾਜਾ, ਸ. ਮਲਕੀਤ ਸਿੰਘ, ਸ. ਸਿਮਰਜੀਤ ਸਿੰਘ, ਸ. ਹਰਸਿਮਰਨ ਸਿੰਘ, ਸ. ਸੁਖਦੇਵ ਸਿੰਘ ਆਦਿ ਹਾਜ਼ਰ ਸਨ।