ਸ੍ਰੀ ਅਨੰਦਪੁਰ ਸਾਹਿਬ: 10 ਜੂਨ (      ) ਮੁੰਬਈ ਨਿਵਾਸੀ ਮਿਨਹਾਸ ਪਰਿਵਾਰ ਦੇ ਸ. ਭੁਪਿੰਦਰ ਸਿੰਘ ਮਿਨਹਾਸ ਵਲੋਂ ਆਪਣੇ ਸਵਰਗਵਾਸੀ ਮਾਤਾ ਕਰਤਾਰ ਕੌਰ ਤੇ ਪਿਤਾ ਸ. ਜਗਦੇਵ ਸਿੰਘ ਮਿਨਹਾਸ ਦੀ ਯਾਦ ਵਿਚ ਸੰਗਤਾਂ ਦੀ ਸਹੂਲਤ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਕਰੌੜ ਰੁਪਏ ਦੀ ਲਾਗਤ ਨਾਲ ਟਾਇਲਟ ਬਲਾਕ ਤਿਆਰ ਕਰਵਾਏ ਗਏ। ਜਿਨ੍ਹਾਂ ਦਾ ਉਦਘਾਟਨ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਸ. ਸੁਖਦੇਵ ਸਿੰਘ ਢੀਂਡਸਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਮੌਜੂਦ ਸਨ।

ਇਨ੍ਹਾਂ ਨਵੇਂ ਤਿਆਰ ਕਰਵਾਏ ਗਏ ਟਾਇਲਟ ਬਲਾਕ ਬਾਰੇ ਜਾਣਕਾਰੀ ਦਿੰਦਿਆਂ ਸ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ 6 ਹਜ਼ਾਰ ਸਕੇਅਰ ਫੁੱਟ ‘ਚ ਤਿਆਰ ਹੋਏ ਹਨ। ਇਨ੍ਹਾਂ ਵਿਚ ਪੁਰਸ਼ਾਂ ਵਾਸਤੇ 29 ਤੇ ਬੀਬੀਆਂ ਵਾਸਤੇ 33 ਸੀਟਾਂ ਲਗਾਈਆਂ ਗਈਆ ਹਨ। ਇਸ ਤੋਂ ਇਲਾਵਾ 22 ਯੂਰਿਨਲ ਤੇ 29 ਵਾਸ਼ਬੇਸਨ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਟਾਇਲਟ ਬਲਾਕ ਵਿਚ ਬਹੁਤ ਕੀਮਤੀ ਗ੍ਰੇਨਾਈਟ ਪੱਥਰ ਲਗਾਇਆ ਗਿਆ ਹੈ। ਇਸ ਵਿਚ ਚੰਗੇ ਦਰਜੇ ‘ਚ ਸੈਨੀਟੇਸ਼ਨ ਦਾ ਸਮਾਨ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਰੋਜ਼ਾਨਾ ਹਜ਼ਾਰਾਂ ਸੰਗਤਾਂ ਆਉਂਦੀਆਂ ਹਨ। ਇਸ ਲਈ ਮੇਰੀ ਦਿਲੀ ਤਮੰਨਾ ਸੀ ਕਿ ਮੈਂ ਆਪਣੇ ਸੁਵਰਗਵਾਸੀ ਮਾਤਾ-ਪਿਤਾ ਦੀ ਯਾਦ ਵਿਚ ਇਹ ਸਹੂਲਤ ਸੰਗਤ ਨੂੰ ਸਮਰਪਿਤ ਕਰਾਂ। ਇਸ ਮੌਕੇ ਸ. ਨਿਰਮੈਲ ਸਿੰਘ ਜੌਲਾਂ ਕਲਾ ਅੰਤਿੰ੍ਰਗ ਮੈਂਬਰ, ਸ. ਅਮਰਜੀਤ ਸਿੰਘ ਚਾਵਲਾ ਮੈਂਬਰ, ਡਾਕਟਰ ਰੂਪ ਸਿੰਘ ਸਕੱਤਰ, ਸ. ਸਤਬੀਰ ਸਿੰਘ ਤੇ ਸ. ਦਲਮੇਘ ਸਿੰਘ ਸਾਬਕਾ ਸਕੱਤਰ, ਸ. ਜਗੀਰ ਸਿੰਘ ਮੀਤ ਸਕੱਤਰ, ਸ. ਸੁਖਵਿੰਦਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਤੇ ਸ. ਜਸਵਿੰਦਰ ਸਿੰਘ ਪੀ.ਏ. ਆਦਿ ਮੌਜੂਦ ਸਨ।