S. Avtar Singhਅੰਮ੍ਰਿਤਸਰ 30 ਅਕਤੂਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਮੌਜੂਦਾ ਜਥੇਦਾਰ ਸਾਹਿਬਾਨ ਨੂੰ ਅਹੁਦੇ ਤੋਂ ਲਾਹੁਣ ਦੀਆਂ ਅਫਵਾਹਾਂ ਗੈਰ ਵਾਜਬ ਹਨ।
ਉਨ੍ਹਾਂ ਕਿਹਾ ਕਿ ਅਖ਼ਬਾਰੀ ਮੀਡੀਆ ਅਤੇ ਵੱਟਸ ਐਪ ਤੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਅਲੱਗ ਕਰਨ ਲਈ ਜੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਉਹ ਬਿਲਕੁਲ ਨਿਰਮੂਲ ਹਨ।ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਆਪਣੇ-ਆਪਣੇ ਪਦ ਤੇ ਬਣੇ ਰਹਿਣਗੇ, ਪਰ ਉਨ੍ਹਾਂ ਨੂੰ ਸੰਗਤਾਂ ਵਿੱਚ ਵਿਚਰਦੇ ਰਹਿਣਾ ਚਾਹੀਦਾ ਹੈ।