6-05-2015 ਅੰਮ੍ਰਿਤਸਰ 6 ਮਈ ( ) ਸ.ਫਤਹਿ ਸਿੰਘ ਲਿਬੜਾ ਮੈਨੇਜਿੰਗ ਡਾਇਰੈਕਟਰ ਲਿਬੜਾ ਬੱਸ ਸਰਵਿਸ ਪ੍ਰਾਈਵੇਟ ਲਿਮਟਿਡ ਦੁੱਗਰੀ ਰੋਡ ਲੁਧਿਆਣਾ, ਸ. ਜਸਜੀਤ ਸਿੰਘ ਲਿਬੜਾ ਡਾਇਰੈਕਟਰ ਲਿਬੜਾ ਬੱਸ ਸਰਵਿਸ ਤੇ ਸ. ਜੋਗਿੰਦਰ ਸਿੰਘ ਜੋਹਲ, ਸ. ਸਰਬਜੀਤ ਸਿੰਘ ਜੋਹਲ ਅਤੇ ਸ. ਮਨਿੰਦਰ ਸਿੰਘ ਜੋਹਲ ਕਲੱਕਤਾ ਨਿਵਾਸੀਆਂ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਾਸਤੇ ਆਪਣੀ ਕਿਰਤ ਕਮਾਈ ਵਿੱਚੋਂ ੨੦੧ ਕੁਇੰਟਲ ਕਣਕ ਖਰੀਦ ਕਰਕੇ ਭੇਜੀ ਹੈ।ਉਕਤ ਪਰਿਵਾਰਾਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਕਣਕ ਲੈ ਕੇ ਪੁੱਜੇ ਸ. ਦਰਸ਼ਨ ਸਿੰਘ ਮੈਨੇਜਰ ਤੇ ਸ. ਬਹਾਦਰ ਸਿੰਘ ਨੂੰ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਸ. ਜਤਿੰਦਰ ਸਿੰਘ ਵਧੀਕ ਮੈਨੇਜਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸ. ਦਰਸ਼ਨ ਸਿੰਘ ਮੈਨੇਜਰ ਲਿਬੜਾ ਬੱਸ ਸਰਵਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਿਬੜਾ ਤੇ ਜੋਹਲ ਪਰਿਵਾਰਾਂ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸੱਚੀ ਤੇ ਅਥਾਹ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਲੰਗਰ ਸ੍ਰੀ ਗੁਰੂ ਸ੍ਰੀ ਰਾਮਦਾਸ ਜੀ ਵਾਸਤੇ ੨੦੧ ਕੁਇੰਟਲ ਕਣਕ ਖਰੀਦ ਕੇ ਭੇਜੀ ਗਈ ਹੈ।ਉਨ੍ਹਾਂ ਕਿਹਾ ਕਿ ਦੋਵੇਂ ਪਰਿਵਾਰ ਇਹ ਮਹਿਸੂਸ ਕਰਦੇ ਹਨ ਕਿ ਉਹ ਜੋ ਕੁਝ ਵੀ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕ੍ਰਿਪਾ ਸਦਕਾ ਹਨ।
ਇਸ ਮੌਕੇ ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਹਰਪ੍ਰੀਤ ਸਿੰਘ ਮੀਤ ਮੈਨੇਜਰ, ਸ. ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ ਤੇ ਸ. ਸੁਖਦੀਪ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।