ਅੰਮ੍ਰਿਤਸਰ 21 ਮਾਰਚ (   ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 22 ਮਾਰਚ ਨੂੰ ਦੁਪਹਿਰ 2 ਵਜੇ ਇਕੱਤਰਤਾ ਘਰ, ਪ੍ਰਬੰਧਕੀ ਬਲਾਕ ਸ੍ਰੀ ਅੰਮ੍ਰਿਤਸਰ ਵਿਖੇ ਰੱਖੀ ਗਈ ਹੈ।

ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਕੱਤਰਤਾ ‘ਚ ਅਮਲਾ, ਸੈਕਸ਼ਨ 85, 87 ਤੇ ਹੋਰਨਾਂ ਪੰਥਕ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਇਕੱਤਰਤਾ ‘ਚ ਆਉਣ ਵਾਲੇ ਬਜਟ ਸਬੰਧੀ ਵਿਚਾਰਾਂ ਵੀ ਹੋਣਗੀਆਂ।