30-06-2015-2

30-06-2015-1ਅੰਮ੍ਰਿਤਸਰ 30 ਅਪ੍ਰੈਲ () ਸ੍ਰ:ਪੂਰਨ ਸਿੰਘ ਅਕਾਊਂਟਸ ਕਲਰਕ ਤੇ ਸ੍ਰ: ਤਰਸੇਮ ਸਿੰਘ ਇੰਚਾਰਜ ਪ੍ਰਦਰਸ਼ਨੀ ਨੂੰ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ ਗਈ।
ਇਸ ਸਮੇਂ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਰੀਟਾਇਰਮੈਂਟ ਦਾ ਸਮਾਂ ਹਰ ਕਿਸੇ ਤੇ ਆਉਂਦਾ ਹੈ, ਪਰ ਆਪਣੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਸੇਵਾ ਨਾਲ ਜਿਥੇ ਦਫ਼ਤਰ ਦਾ ਨਾਮ ਉੱਚਾ ਹੁੰਦਾ ਹੈ, ਓਥੇ ਰੀਟਾਇਰ ਹੋਣ ਵਾਲੇ ਅਧਿਕਾਰੀ ਮਾਨ ਸਨਮਾਨ ਨਾਲ ਸੇਵਾ ਮੁਕਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਦੋਨੋ ਅਧਿਕਾਰੀਆਂ ਨੇ ਆਪਣੇ ਜਿੰਮੇ ਲੱਗੀ ਹਰ ਸੇਵਾ ਬੜੀ ਹੀ ਸੁਹਿਰਦਤਾ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਇਨ੍ਹਾਂ ਨੂੰ ਤੰਦਰੁਸਤੀ ਤੇ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤਾਂ ਜੋ ਆਪਣਾ ਰਹਿੰਦਾ ਜੀਵਨ ਇਹ ਖੁਸ਼ੀ ਖੁਸ਼ੀ ਗੁਜ਼ਾਰ ਸਕਣ।ਇਸ ਸਮੇਂ ਸ੍ਰ: ਪ੍ਰਤਾਪ ਸਿੰਘ ਮੈਨੇਜਰ ਨੇ ਸ੍ਰ: ਪੂਰਨ ਸਿੰਘ ਅਕਾਊਂਟਸ ਕਲਰਕ ਅਤੇ ਸ੍ਰ: ਗੁਰਬਚਨ ਸਿੰਘ ਮੀਤ ਸਕੱਤਰ ਤੇ ਸ੍ਰ: ਇਕਬਾਲ ਸਿੰਘ ਨੇ ਸ੍ਰ: ਤਰਸੇਮ ਸਿੰਘ ਇੰਚਾਰਜ ਪ੍ਰਦਰਸ਼ਨੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਜਤਿੰਦਰ ਸਿੰਘ ਤੇ ਸ੍ਰ: ਗੁਰਾ ਸਿੰਘ ਵਧੀਕ ਮੈਨੇਜਰ, ਸ੍ਰ: ਗੁਰਦੀਪ ਸਿੰਘ, ਸ੍ਰ: ਦਿਲਬਾਰਾ ਸਿੰਘ ਅਕਾਊਂਟੈਂਟ, ਸ੍ਰ: ਪ੍ਰਗਟ ਸਿੰਘ ਖਜਾਨਚੀ, ਸ੍ਰ: ਗੁਰਵਿੰਦਰਪਾਲ ਸਿੰਘ ਤੇ ਸ੍ਰ: ਸੁਖਵਿੰਦਰ ਸਿੰਘ ਚਿੱਤਰਕਾਰ, ਸ੍ਰ: ਜਸਵਿੰਦਰ ਸਿੰਘ, ਸ੍ਰ: ਨਵਦੀਪ ਸਿੰਘ, ਸ੍ਰ: ਅੰਗਰੇਜ਼ ਸਿੰਘ ਤੇ ਸ੍ਰ: ਜਸਬੀਰ ਸਿੰਘ ਦੇ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ਼ ਮੌਜੂਦ ਸੀ।