30-04-2015-4ਅੰਮ੍ਰਿਤਸਰ ੩੦ ਅਪ੍ਰੈਲ (      ) ਸ. ਪਰਮਜੀਤ ਸਿੰਘ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਸ. ਬਿਅੰਤ ਸਿੰਘ ਅਨੰਦਪੁਰੀ ਐਡੀ: ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਦੌਲਤ ਸਿੰਘ ਸੁਪਰਵਾਈਜ਼ਰ ਧਰਮ ਪ੍ਰਚਾਰ ਕਮੇਟੀ, ਸ. ਹਰਜੀਤ ਸਿੰਘ ਸੁਪਰਵਾਈਜ਼ਰ, ਸ. ਭਗਵੰਤ ਸਿੰਘ ਸੁਪਰਵਾਈਜ਼ਰ ਲਾਅ ਬ੍ਰਾਂਚ, ਸ੍ਰ: ਦਲੇਰ ਸਿੰਘ ਗੁਰਦੁਆਰਾ ਇੰਸਪੈਕਟਰ, ਸ. ਭਗਵੰਤ ਸਿੰਘ ਸ/ਸੁਪਰਵਾਈਜ਼ਰ ਯਾਤਰਾ ਵਿਭਾਗ ਅਤੇ ਸ. ਜੋਗਿੰਦਰ ਸਿੰਘ ਸੇਵਾਦਾਰ ਆਰ ਟੀ ਆਈ ਬ੍ਰਾਂਚ ਸ਼੍ਰੋਮਣੀ ਕਮੇਟੀ ਨੂੰ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ ਗਈ।

ਇਸ ਸਮੇਂ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਰੀਟਾਇਰਮੈਂਟ ਦਾ ਸਮਾਂ ਹਰ ਕਿਸੇ ਤੇ ਆਉਂਦਾ ਹੈ, ਪਰ ਆਪਣੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਸੇਵਾ ਨਾਲ ਜਿਥੇ ਦਫ਼ਤਰ ਦਾ ਨਾਮ ਉੱਚਾ ਹੁੰਦਾ ਹੈ, ਓਥੇ ਰੀਟਾਇਰ ਹੋਣ ਵਾਲੇ ਅਧਿਕਾਰੀ ਮਾਨ ਸਨਮਾਨ ਨਾਲ ਸੇਵਾ ਮੁਕਤ ਹੁੰਦੇ ਹਨ।ਉਨ੍ਹਾਂ ਕਿਹਾ ਕਿ ਸ. ਪਰਮਜੀਤ ਸਿੰਘ ਮੀਤ ਸਕੱਤਰ, ਸ. ਬਿਅੰਤ ਸਿੰਘ ਅਨੰਦਪੁਰੀ ਐਡੀ: ਮੈਨੇਜਰ ਅਤੇ ਉਨ੍ਹਾਂ ਨਾਲ ਰੀਟਾਇਰ ਹੋਣ ਵਾਲੇ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਆਪਣੇ ਜਿੰਮੇ ਲੱਗੀ ਸੇਵਾ ਬਾਖੂਬੀ ਨਿਭਾਈ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ।ਸ. ਪਰਮਜੀਤ ਸਿੰਘ ਮੀਤ ਸਕੱਤਰ ਅਕਾਊਂਟਸ ਕਲਰਕ, ਇੰਚਾਰਜ, ਇੰਟਰਨਲ ਆਡੀਟਰ ਜਿਹੇ ਵੱਖ-ਵੱਖ ਸਨਮਾਨ ਯੋਗ ਅਹੁਦਿਆਂ ਤੋਂ ਬਤੌਰ ਮੀਤ ਸਕੱਤਰ ਰਿਟਾਇਰ ਹੋਏ ਹਨ ਤੇ ਇਸੇ ਤਰ੍ਰਾਂ ਸ. ਬਿਅੰਤ ਸਿੰਘ ਐਡੀ: ਮੈਨੇਜਰ, ਕਲਰਕ, ਸੁਪਰਵਾਈਜ਼ਰ, ਇੰਚਾਰਜ ਜਿਹੇ ਵੱਖ-ਵੱਖ ਸਨਮਾਨਯੋਗ ਅਹੁਦਿਆਂ ਤੇ ਕੰਮ ਕਰਦੇ ਹੋਏ ਅੱਜ ਬਤੌਰ ਐਡੀ: ਮੈਨਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੀਟਾਇਰ ਹੋਏ ਹਨ।

ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਸ. ਕੇਵਲ ਸਿੰਘ ਐਡੀ: ਸਕੱਤਰ, ਸ. ਸਤਿੰਦਰ ਸਿੰਘ ਮੀਤ ਸਕੱਤਰ ਨਿਜੀ ਸਹਾਇਕ, ਸ. ਜਸਪਾਲ ਸਿੰਘ ਤੇ ਸ. ਸੰਤੋਖ ਸਿੰਘ ਮੀਤ ਸਕੱਤਰ, ਸ. ਸਤਨਾਮ ਸਿੰਘ ਤੇ ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਸ/ਸੁਪ੍ਰਿੰਟੈਂਡੈਂਟ, ਸ. ਤਲਵਿੰਦਰ ਸਿੰਘ, ਸ. ਪਰਮਜੀਤ ਸਿੰਘ, ਸ. ਹਰਜੀਤ ਸਿੰਘ, ਸ. ਗੁਰਨਾਮ ਸਿੰਘ, ਸ. ਗੁਰਮੀਤ ਸਿੰਘ ਤੇ ਸ. ਬਲਵਿੰਦਰ ਸਿੰਘ ਖੈਰਾਬਾਦੀ, ਸ. ਅਮਰਜੀਤ ਸਿੰਘ, ਸ. ਨਿਰਵੈਲ ਸਿੰਘ, ਸ. ਮਨਿੰਦਰ ਮੋਹਣ ਸਿੰਘ ਇੰਚਾਰਜ, ਸ. ਪਰਉਪਕਾਰ ਸਿੰਘ ਤੇ ਸ. ਕੁਲਦੀਪ ਸਿੰਘ ਅਕਾਊਂਟੈਂਟ, ਸ. ਬਲਜਿੰਦਰ ਸਿੰਘ ਬੱਦੋਵਾਲ, ਸ. ਇੰਦਰ ਮੋਹਣ ਸਿੰਘ ‘ਅਨਜਾਣ’, ਸ. ਸਤਨਾਮ ਸਿੰਘ ਤੇ ਸ੍ਰ: ਗੁਲਜ਼ਾਰ ਸਿੰਘ ਚੀਫ਼ ਗੁਰਦੁਆਰਾ ਇੰਸਪੈਕਟਰ, ਸ. ਤੇਜਿੰਦਰ ਸਿੰਘ ਨਿੱਕੂ ਐਡੀ: ਚੀਫ ਗੁਰਦੁਆਰਾ ਇੰਸਪੈਕਟਰ, ਸ੍ਰ: ਮਨਪ੍ਰੀਤ ਸਿੰਘ, ਸ੍ਰ: ਸਰਦੂਲ ਸਿੰਘ, ਸ੍ਰ: ਬਲਕਾਰ ਸਿੰਘ ਸ. ਇੰਦਰ ਸਿੰਘ, ਸ. ਸੁਖਵਿੰਦਰ ਸਿੰਘ ਗੁ: ਇੰਸਪੈਕਟਰ, ਸ. ਹਰਿੰਦਰ ਸਿੰਘ ਸੁਪਰਵਾਈਜ਼ਰ ਮੁਖਤਾਰੇ ਆਮ, ਸ. ਪ੍ਰਤਾਪ ਸਿੰਘ ਤੇ ਸ. ਗੁਰਿੰਦਰ ਸਿੰਘ ਮੈਨੇਜਰ, ਸ. ਹਰਜਿੰਦਰ ਸਿੰਘ ਭੂਰਾਕੋਹਨਾ,  ਸ. ਜਤਿੰਦਰ ਸਿੰਘ ਤੇ ਸ. ਸੁਖਰਾਜ ਸਿੰਘ ਐਡੀ:ਮੈਨੇਜਰ, ਸ. ਤਰਸੇਮ ਸਿੰਘ ਤੇ ਸ. ਜਸਪਾਲ ਸਿੰਘ ਸੁਪਰਵਾਈਜ਼ਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ਼ ਮੌਜੂਦ ਸੀ।