ਕੇਂਦਰ ਨਾਲ ਰਾਬਤਾ ਕਰਨ ਤੋਂ ਪਹਿਲਾਂ ਕੈਪਟਨ ਆਪਣੇ ਹਿੱਸੇ ਦਾ ਜੀ.ਐਸ.ਟੀ ਹਟਾਉਣ


ਪਟਿਆਲਾ 20 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜੀ.ਐਸ.ਟੀ. ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ‘ਮਨ ਕੀ ਬਾਤ’ ਰਾਹੀਂ ਆਪਣੀ ਗੱਲ ਤਾਂ ਲੋਕਾਂ ‘ਚ ਰੱਖਦੇ ਹਨ, ਪ੍ਰੰਤੂ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਵੀ ਉਨ•ਾਂ ਦੀ ਜ਼ਿੰਮੇਵਾਰੀ ਹੈ। ਉਨ•ਾਂ ਕਿਹਾ ਕਿ ਜੀ.ਐਸ.ਟੀ. ਤੋਂ ਪਹਿਲਾਂ ਧਾਰਮਿਕ ਸਥਾਨ ਪਹਿਲਾਂ ਹੀ ਕਰ ਮੁਕਤ ਸਨ, ਪ੍ਰੰਤੂ ਵਿੱਤ ਮੰਤਰਾਲੇ ਵੱਲੋਂ ਜੀ.ਐਸ.ਟੀ. ਪ੍ਰਣਾਲੀ ਹੋਂਦ ਵਿਚ ਲਿਆ ਕਿ ਦੇਸ਼ ਦੇ ਸਮੁੱਚੇ ਧਾਰਮਿਕ ਸਥਾਨਾਂ ਨੂੰ ਏਸ ਦੇ ਘੇਰੇ ਵਿਚ ਲਿਆਂਦਾ ਗਿਆ ਹੈ, ਜਿਸ ਪ੍ਰਤੀ ਹਰੇਕ ਸ਼ਰਧਾਵਾਨ ਦੇ ਮਨ ਵਿਚ ਸਰਕਾਰ ਪ੍ਰਤੀ ਰੋਸ ਅਤੇ ਰੋਹ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਧਰਮ ਸਥਾਨਾਂ ਵਿਚ ਕਿਸੇ ਵੀ ਧਰਮ ਦੇ ਲੋਕ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਕੇ ਗੁਰੂ ਦੇ ਲੰਗਰਾਂ ‘ਚੋਂ ਪ੍ਰਸ਼ਾਦਾਂ ਛਕਦੇ ਹਨ, ਪ੍ਰੰਤੂ ਜੀ.ਐਸ.ਟੀ. ਹੀ ਪ੍ਰਣਾਲੀ ਤਿਆਰ ਕਰਨ ਵਾਲਿਆਂ ਨੇ ਏਸ ਗੱਲ ਦੀ ਨਜ਼ਰਸਾਨੀ ਕਰਨੀ ਮੁਨਾਸਬ ਨਹੀਂ ਸਮਝੀ ਕਿ ਗੁਰੂ ਦੇ ਲੰਗਰਾਂ ‘ਚੋਂ ਪ੍ਰਸ਼ਾਦਾਂ ਛਕਣ ਵਾਲੀ ਸੰਗਤ ਤੋਂ ਕਿਸੇ ਵੀ ਤਰ•ਾਂ ਦੀ ਭੇਟਾ ਨਹੀਂ ਲਈ ਜਾਂਦੀ। ਉਨ•ਾਂ ਕਿਹਾ ਕਿ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਛਕਦੀਆਂ ਹਨ। ਉਨ•ਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜੀ.ਐਸ.ਟੀ. ਲੱਗਣ ਨਾਲ ਕੀ ਹੁਣ 24 ਘੰਟੇ ਚੱਲਣ ਵਾਲੇ ਗੁਰੂ ਦੇ ਲੰਗਰਾਂ ਅਤੇ ਸਰਾਵਾਂ ਦਾ ਸਮਾਂ ਘਟਾਇਆ ਜਾ ਸਕਦਾ ਹੈ?
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੇ ਏਸ ਮਾਰੂ ਫੈਸਲੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੇਟੀ ‘ਤੇ ਤਕਰੀਬਨ 10 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਉਨ•ਾਂ ਕਿਹਾ ਕਿ ਸੰਗਤਾਂ ਵੱਲੋਂ ਏਸ ਭੇਟਾ ਨੂੰ ਇਸ ਤਰ•ਾਂ ਸੰਗਤਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਮਾਰੂ ਫੈਸਲਾ ਲੈਣਾ ਮੰਦਭਾਗਾ ਹੈ। ਉਨ•ਾਂ ਕਿਹਾ ਕਿ ਦੇਸ਼ ਦੇ ਪ੍ਰਘਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਇਸ ਸੰਜੀਦਗੀ ਮਸਲੇ ਨੂੰ ਹੱਲ ਕਰਨ ਅਤੇ ਸਿੱਖ ਧਰਮ ਅਸਥਾਨਾਂ ਸਮੇਤ ਬਾਕੀ ਸਮੂਹ ਧਰਮਾਂ ‘ਤੇ ਲਗਾਇਆ ਗਿਆ ਜੀ.ਐਸ.ਟੀ. ਤੁਰੰਤ ਹਟਾਉਣ।
ਉਨ•ਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਖ ਧਰਮ ਅਸਥਾਨਾਂ ਤੋਂ ਜੀ.ਐਸ.ਟੀ. ਹਟਾਉਣ ਬਾਰੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ, ਪ੍ਰੰਤੂ ਉਨ•ਾਂ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਤੋਂ ਪਹਿਲਾਂ ਪੰਜਾਬ ਦੇ ਹਿੱਸੇ ਦਾ 50 ਫੀਸਦੀ ਜੀ.ਐਸ.ਟੀ. ਮੁਆਫ਼ ਕਰਨ।
ਪ੍ਰੋ. ਬਡੂੰਗਰ ਨੇ ਕਿਹਾ ਕਿ ਦੋਵਾਂ ਸਰਕਾਰਾਂ ਨੂੰ ਇਸ ਮਸਲੇ ‘ਤੇ ਤੁਰੰਤ ਵਿਚਾਰ ਕਰਕੇ ਏਸ ਟੈਕਸ ਨੂੰ ਸਿੱਖ ਧਰਮ ਸਥਾਨਾਂ ਸਮੇਤ ਬਾਕੀ ਧਰਮ ਸਥਾਨਾਂ ਤੋਂ ਵੀ ਹਟਾ ਲੈਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਜੀ.ਐਸ.ਟੀ. ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਕਰਕੇ ਨਹੀਂ ਬੈਠੇਗੀ ਕਿ ਇਸ ਸਬੰਧੀ ਉਨ•ਾਂ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਨੂੰ ਪੱਤਰ ਲਿਖਕੇ ਅਪੀਲ ਕੀਤੀ ਹੈ ਕਿ ਵੁਹ ਆਪਣੀ ਨੈਕਿਤਤਾ ਵਾਲੀ ਜ਼ਿੰਮੇਵਾਰੀ ਨੂੰ ਸਮਝਦਿਆ ਸਿੱਖ ਧਰਮ ਸਥਾਨਾਂ ਸਮੇਤ ਹੋਰ ਧਰਮ ਸਥਾਨਾਂ ਤੋਂ ਲਗਾਇਆ ਗਿਆ ਜੀ.ਐਸ.ਟੀ. ਆਪਣੇ ਅਸਰ-ਰਸੂਖ ਨਾਲ ਸਰਕਾਰ ਪਾਸੋਂ ਮੁਆਫ ਕਰਵਾਉਣ।