ਵੱਖ-ਵੱਖ ਰਾਜਾਂ ਤੋਂ 250 ਡਾਕਟਰਾਂ ਨੇ ਹਿੱਸਾ ਲਿਆ

ਅੰਮ੍ਰਿਤਸਰ 2 ਅਪ੍ਰੈਲ (         ) ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਐਂਡ ਰੀਸਰਚ ਵੱਲਾ ਅੰਮ੍ਰਿਤਸਰ ਦੇ ਮਾਇਕ੍ਰੋਬਾਇਓਲਾਜੀ ਵਿਭਾਗ ਵੱਲੋਂ ਨੈਸ਼ਨਲ ਸੀ ਐਮ ਈ, ਸੀ ਯੂ ਐਮ ਮਾਇਕ੍ਰੋਕੋਨ ਨਾਰਥ ਵੈਸਟ ਚੈਪਟਰ 2016 ਤੇ ਆਧਾਰਿਤ ‘ਹਸਪਤਾਲ ਇਨਫੈਕਸ਼ਨ ਕੰਟਰੋਲ ਤੇ ਐਂਟੀਬਾਇਓਟਿਕ ਸਟੇਵਰਡਸ਼ਿਪ ਪੁਟਿੰਗ ਨਾਲਜ ਇਨਟੂ ਐਕਸ਼ਨ’ ਵਿਸ਼ੇ ‘ਤੇ ਕਾਨਫਰੰਸ ਕਰਵਾਈ ਗਈ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸ੍ਰੀ ਰੋਹਿਤ ਗੁਪਤਾ ਐੱਸ ਡੀ ਐਮ ਅੰਮ੍ਰਿਤਸਰ ਉਚੇਚੇ ਤੌਰ ਤੇ ਪਹੁੰਚੇ।ਕਾਨਫਰੰਸ ਵਿੱਚ ਸ. ਜੋਗਿੰਦਰ ਸਿੰਘ ਸਕੱਤਰ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਐਂਡ ਰੀਸਰਚ ਵੱਲਾ, ਡਾ. ਪੁਸ਼ਪਾ ਦੇਵੀ ਪ੍ਰਧਾਨ ਆਈ ਏ ਐਮ ਐਮ ਨਾਰਥ ਵੈਸਟ ਤੇ ਪ੍ਰੋਫੈਸਰ ਹੈੱਡ ਮਾਇਕ੍ਰੋ ਜੀ ਐਮ ਸੀ ਅੰਮ੍ਰਿਤਸਰ, ਡਾ. ਸਰਬਜੀਤ ਸ਼ਰਮਾ ਆਰਗੇਨਾਈਜਿੰਗ ਚੇਅਰਪਰਸਨ ਮਾਇਕ੍ਰੋਕੋਨ ਨਾਰਥ ਵੈਸਟ ਤੇ ਡਾ. ਗੀਤਾ ਸ਼ਰਮਾ ਡਾਇਰੈਕਟਰ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਐਂਡ ਰੀਸਰਚ ਵੱਲਾ ਵੀ ਮੌਜੂਦ ਸਨ।ਕਾਨਫਰੰਸ ਦੀ ਸ਼ੁਰੂਆਤ ‘ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ’ ਦੇ ਸ਼ਬਦ ਗਾਇਨ ਨਾਲ ਕੀਤੀ ਗਈ।

ਕਾਨਫਰੰਸ ਸਮੇਂ ਮੁੱਖ ਮਹਿਮਾਨ ਸ੍ਰੀ ਰੋਹਿਤ ਗੁਪਤਾ ਐੱਸ ਡੀ ਐਮ ਅੰਮ੍ਰਿਤਸਰ ਨੇ ਸੰਬੋਧਨ ਕਰਦਿਆ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਵੱਲਾ ਵੱਲੋਂ ਐਟੀਬਾਇਓਟਿਕ ਵਿਸ਼ੇ ਤੇ ਕਾਨਫਰੰਸ ਕਰਵਾਉਣੀ ਸ਼ਲਾਘਾਯੋਗ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਮੁੱਖ ਮਕਸਦ ਮੈਡੀਕਲ ਨਾਲ ਸਬੰਧਤ ਮਾਹਰਾਂ ਨੂੰ ਅਜਿਹਾ ਮੰਚ ਪ੍ਰਦਾਨ ਕਰਨਾ ਹੈ ਜਿਸ ਤਹਿਤ ਉਹ ਸਾਇੰਟੀਫਿਕ ਵਿਚਾਰਾਂ ਦੇ ਆਦਾਨ-ਪ੍ਰਦਾਨ ਨਾਲ ਵਿਸ਼ਵ ਪੱਧਰ ਤੇ ਐਂਟੀਬਾਇਓਟਿਕ ਦੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਢੁੱਕਵੇ ਸੁਝਾਅ ਦੇ ਸਕਣ।

ਕਾਨਫਰੰਸ ਸਮੇਂ ਸ. ਜੋਗਿੰਦਰ ਸਿੰਘ ਸਕੱਤਰ ਨੇ ਕਿਹਾ ਕਿ ਐਂਟੀਬਾਇਓਟਿਕ ਦੇ ਓਵਰ ਡੋਜ਼ ਨਾਲ ਮਰੀਜ਼ ਦੇ ਸਰੀਰ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ।ਉਨ੍ਹਾਂ ਕਿਹਾ ਕਿ ਜਲਦੀ ਠੀਕ ਹੋਣ ਦੀ ਕੋਸ਼ਿਸ਼ ਤਹਿਤ ਮਰੀਜ਼ ਵੱਲੋਂ ਲੋੜ ਨਾਲੋਂ ਵੱਧ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਕਈ ਵਾਰ ਡਾਕਟਰ ਵੀ ਮਰੀਜ਼ ਨੂੰ ਜਲਦੀ ਠੀਕ ਕਰਨ ਲਈ ਜ਼ਿਆਦਾ ਤੇਜ਼ ਦਵਾਈਆਂ ਦੇ ਦਿੰਦੇ ਹਨ ਜੋ ਉੱਚਿਤ ਨਹੀਂ ਹੈ।ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਹੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਿਸਥਾਨ, ਉਤਰਾਖੰਡ, ਜੰਮੂ-ਕਸ਼ਮੀਰ ਤੇ ਨਵੀਂ ਦਿੱਲੀ ਤੋਂ ਤਕਰੀਬਨ ੨੫੦ ਡਾਕਟਰਾਂ ਤੇ ਖੋਜੀਆ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਬਾਇਓਲਾਜੀ ਵਿਭਾਗ ਦੇ ਇਸ ਉਪਰਾਲੇ ਨਾਲ ਮਾਹਰਾਂ ਵੱਲੋਂ ਐਂਟੀਬਾਇਓਟਿਕ ਸਬੰਧੀ ਰੋਕਥਾਮ ਦੇ ਸਾਰਥਿਕ ਨਤੀਜੇ ਕੱਢੇ ਜਾਣਗੇ ਜਿਸ ਦਾ ਮਰੀਜ਼ਾਂ ਨੂੰ ਵੱਡੇ ਪੱਧਰ ਤੇ ਲਾਭ ਹੋਵੇਗਾ।ਕਾਨਫਰੰਸ ਸਮੇਂ ਮੁੱਖ ਮਹਿਮਾਨ ਸ੍ਰੀ ਰੋਹਿਤ ਗੁਪਤਾ, ਸ. ਜੋਗਿੰਦਰ ਸਿੰਘ, ਡਾ. ਪੁਸ਼ਪਾ ਦੇਵੀ ਤੇ ਡਾ. ਗੀਤਾ ਸ਼ਰਮਾ ਨੇ ਐਂਟੀਬਾਇਓਟਿਕ ਤੇ ਸੋਵੀਨਾਰ ਵੀ ਰਿਲੀਜ਼ ਕੀਤਾ।

ਇਨ੍ਹਾਂ ਤੋਂ ਇਲਾਵਾ ਡਾ. ਸ਼ਿਵਾਨੀ ਪ੍ਰੋਫੈਸਰ ਮਾਇਕ੍ਰੋਬਾਇਓਲਾਜੀ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਜਲੰਧਰ, ਡਾ. ਬੇਲਾ ਮਹਾਜਨ ਪ੍ਰੋਫੈਸਰ ਹੈੱਡ ਮਾਇਕ੍ਰੋਬਾਇਓਲਾਜੀ ਜੀ ਐਮ ਸੀ ਜੰਮੂ, ਸ੍ਰੀਮਤੀ ਵਰਸ਼ਾ ਗੁਪਤਾ ਪ੍ਰੋਫੈਸਰ ਮਾਇਕ੍ਰੋਬਾਇਓਲਾਜੀ ਚੰਡੀਗੜ੍ਹ, ਡਾ. ਅਰੋਮਾ ਪ੍ਰੋਫੈਸਰ ਹੈੱਡ ਮਾਇਕ੍ਰੋਬਾਇਓਲਾਜੀ ਸੀ ਐਮ ਸੀ ਲੁਧਿਆਣਾ, ਡਾ. ਵਿਵੇਕ ਨਾਗੀਆ ਡਾਇਰੈਕਟਰ  ਫੋਰਟਿਸ ਹਸਪਤਾਲ ਨਵੀਂ ਦਿੱਲੀ, ਪ੍ਰੋਫੈਸਰ ਡਾ. ਚੰਦ ਵਟਲ ਚੇਅਰਮੈਨ ਸ੍ਰੀ ਗੰਗਾ ਰਾਮ ਹਸਪਤਾਲ ਨਵੀਂ ਦਿੱਲੀ ਤੇ ਡਾ. ਗੁਰਿੰਦਰ ਮੋਹਨ ਪ੍ਰੋਫੈਸਰ ਹੈੱਡ ਮੈਡੀਸਨ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਐਂਡ ਰੀਸਰਚ ਅੰਮ੍ਰਿਤਸਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਮੁੱਖ ਮਹਿਮਾਨ ਸ੍ਰੀ ਰੋਹਿਤ ਗੁਪਤਾ ਨੂੰ ਸਨਮਾਨ ਚਿੰਨ੍ਹ, ਤਸਵੀਰ ਤੇ ਲੋਈ ਦੇ ਕੇ ਸ. ਜੋਗਿੰਦਰ ਸਿੰਘ ਸਕੱਤਰ, ਡਾ. ਪੁਸ਼ਪਾ ਦੇਵੀ, ਡਾ. ਗੀਤਾ ਸ਼ਰਮਾ ਤੇ ਡਾ. ਸਰਬਜੀਤ ਸ਼ਰਮਾ ਨੇ ਸਨਮਾਨਿਤ ਕੀਤਾ।

ਇਸ ਮੌਕੇ ਡਾ. ਪੂਨਮ ਸ਼ਰਮਾ ਐਸਿਸਟੈਂਟ ਪ੍ਰੋਫੈਸਰ ਮਾਇਕ੍ਰੋਬਾਇਓਲਾਜੀ, ਡਾ. ਪਵਨੀਤ ਕੌਰ ਐਸਿਸਟੈਂਟ ਪ੍ਰੋਫੈਸਰ ਤੇ ਹੈੱਡ ਮਾਇਕ੍ਰੋਬਾਇਓਲਾਜੀ, ਡਾ. ਆਰ ਕੇ ਕੁਲਕਰਨੀ ਪ੍ਰੋਫੈਸਰ ਤੇ ਹੈੱਡ ਮਾਇਕ੍ਰੋਬਾਇਓਲਾਜੀ ਐਸ ਡੀ ਐਮ ਸੀ ਐਮ ਐਸ ਕਰਨਾਟਕਾ, ਡਾ. ਮਨਮੀਤ ਗਿੱਲ ਤੇ ਡਾ. ਚਰਨਜੀਵ ਕੌਰ ਐਸਿਸਟੈਂਟ ਪ੍ਰੋਫੈਸਰ ਮਾਇਕ੍ਰੋਬਾਇਓਲਾਜੀ ਆਦਿ ਹਾਜ਼ਰ ਸਨ।