30-07-2016-2
ਅੰਮ੍ਰਿਤਸਰ 30 ਜੁਲਾਈ (      ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁੱਚਜੀ ਅਗਵਾਈ ਹੇਠ ਚੱਲ ਰਿਹਾ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਰਿਸਰਚ, ਸ੍ਰੀ ਅੰਮ੍ਰਿਤਸਰ ਵਿਖੇ ਕੋਲਗੇਟ ਪਾਲਮੋਲਿਵ ਇੰਡੀਆ ਵੱਲੋਂ ‘ਫਿਊਚਰ ਡੈਂਟਲ ਪ੍ਰੋਫੈਸ਼ਨਲ’ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਸੰਸਥਾ ਦੇ ਪ੍ਰਿੰਸੀਪਲ ਡਾ. ਕਵੀਪਾਲ ਸਿੰਘ ਨੇ ਸਮੁੱਚੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
        ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਰਮਨਦੀਪ ਸਿੰਘ ਭੁੱਲਰ ਪ੍ਰੋਫੈਸਰ/ਡੀਨ ਅਕੈਡਮਿਕ ਡਿਪਾਰਟਮੈਂਟ ਆਫ ਓਰਲ ਸਰਜਰੀ ਨੇ ‘ਇੰਟਰੋਡਕਸ਼ਨ ਟੂ ਕਲੀਨਿਕ’ ਬਾਰੇ ਪ੍ਰਭਾਵਸ਼ਾਲੀ ਲੈਕਚਰ ਦਿੱਤਾ।ਇਸ ਮੌਕੇ ਡਾ. ਰਾਜੇਸ਼ ਖੰਨਾ ਪ੍ਰੋਫੈਸਰ ਐਂਡ ਹੈਡ ਡਿਪਾਰਟਮੈਂਟ ਆਫ ਕਨਸਰਵੇਟਿਵ ਡੈਨਟਿਸਟਰੀ ਨੇ ਵੱਖ-ਵੱਖ ਕਲੀਨਿਕਲ ਸਥਿਤੀਆਂ, ਐਕਟਿਵ ਪੇਨ ਅਤੇ ਮੈਨੇਜਮੈਂਟ ਬਾਰੇ ਜਾਣਕਾਰੀ ਦਿੱਤੀ।ਇਨ੍ਹਾਂ ਤੋਂ ਇਲਾਵਾ ਡਾ. ਸੁਖਦੀਪ ਸਿੰਘ ਕਾਹਲੋਂ ਪ੍ਰੋਫੈਸਰ ਐਂਡ ਹੈਡ ਡਿਪਾਰਟਮੈਂਟ ਆਫ ਓਰਥੋਡੋਨਟਿਕਸ ਨੇ ਕਲੀਨਿਕਲ ਪ੍ਰੈਕਟਿਸ ਦੀ ਸ਼ੁਰੂਆਤ, ਗੰਭੀਰ ਮਰੀਜ਼ਾਂ ਨੂੰ ਸੰਭਾਲਣ ਤੇ ਬੀ.ਡੀ.ਐਸ ਤੋਂ ਬਾਅਦ ਕੈਰੀਅਰ ਆਪਸ਼ਨ ਬਾਰੇ ਦੱਸਿਆ।
    ਇਸ ਸਮੇਂ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਕਵੀਪਾਲ ਸਿੰਘ ਨੇ ਕਿਹਾ ਕਿ ਫਿਊਚਰ ਡੈਂਟਲ ਪ੍ਰੋਫੈਸ਼ਨਲ ਪ੍ਰੋਗਰਾਮ ਕਰਵਾਉਣ ਦਾ ਮੁੱਖ ਮਕਸਦ ਯੋਜਨਾ ਤਹਿਤ ਲੈਕਚਰ ਦੇ ਮਾਧਿਅਮ ਰਾਹੀਂ ਇਸ ਖੇਤਰ ਵਿੱਚ ਵਿਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੀਕ ਬਹੁਮੁੱਲੀ ਜਾਣਕਾਰੀ ਪਹੁੰਚਾਉਣਾ ਹੈ।
      ਇਸ ਮੌਕੇ ਡਾ. ਸਤਿੰਦਰ ਵਾਲੀਆ, ਡਾ. ਅਮਨਿੰਦਰ ਰੰਧਾਵਾ, ਡਾ. ਤੇਜਿੰਦਰ ਕੌਰ, ਡਾ. ਸੁਨੀਲ ਗੁਪਤਾ ਤੇ ਡਾ. ਅਮਰਪ੍ਰੀਤ ਸੰਧੂ ਆਦਿ ਹਾਜ਼ਰ ਸਨ।