18-08-2015-2ਅੰਮ੍ਰਿਤਸਰ : 18 ਅਗਸਤ (         ) ਹਲਕਾ ਚੰਨਣਵਾਲ (ਬਰਨਾਲਾ) ਤੋਂ ਸੰਤ ਜਸਵੀਰ ਸਿੰਘ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਸ੍ਰੀ ਗੁਰੂ ਰਾਮਦਾਸ ਵਾਸਤੇ ੧੩ ਟਰੱਕ ਤਕਰੀਬਨ ੧ ਹਜ਼ਾਰ ਕੁਇੰਟਲ ਕਣਕ ਭੇਟ ਕੀਤੀ।ਉਨ੍ਹਾਂ ਦੀ ਗੁਰੂ-ਘਰ ਪ੍ਰਤੀ ਸੱਚੀ ਸ਼ਰਧਾ ਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਡਾਕਟਰ ਰੂਪ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਸੰਤ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਅਜੇ ਸ਼ੁਰੂਆਤ ਹੈ ਇਸ ਤੋਂ ਇਲਾਵਾ ਹੋਰ ਕਣਕ, ਚਾਵਲ ਤੇ ਘਿਉ ਆਦਿ ਰਸਦਾਂ ਇਸੇ ਤਰ੍ਹਾਂ ਵੱਡੀ ਮਾਤਰਾ ਵਿੱਚ ਲੰਗਰ ਸ੍ਰੀ ਗੁਰੂ ਰਾਮਦਾਸ ਵਾਸਤੇ ਭੇਜੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਰੋਜ਼ਾਨਾ ਦੇਸ਼-ਵਿਦੇਸ਼ਾਂ ਤੋਂ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ ਜੋ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਪੰਗਤ ਵਿੱਚ ਬੈਠ ਪ੍ਰਸ਼ਾਦਾ ਛਕਦੇ ਹਨ।ਉਨ੍ਹਾਂ ਕਿਹਾ ਕਿ ਇਹ ਸੇਵਾ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਕ੍ਰਿਪਾ ਕਰਕੇ ਦਾਸ ਦੇ ਜ਼ਰੀਏ ਸੰਗਤਾਂ ਪਾਸੋਂ ਸੇਵਾ ਕਰਵਾਈ ਹੈ।
ਇਸ ਮੌਕੇ ਸ. ਬਲਵਿੰਦਰ ਸਿੰਘ ਵਧੀਕ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਦਰਸ਼ਨ ਸਿੰਘ ਮੀਤ ਮੈਨੇਜਰ, ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ, ਭਾਈ ਆਗਿਆਪਾਲ ਸਿੰਘ, ਸ.ਅਮਰਜੀਤ ਸਿੰਘ ਚੇਅਰਮੈਨ, ਸ. ਹਰਪ੍ਰਤਾਪ ਸਿੰਘ, ਸ. ਸੁਖਜਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ ਬਰਨਾਲਾ, ਸ. ਪਾਲਾ ਸਿੰਘ ਮੱਲੀਆਂ, ਸ. ਗੁਰਚਰਨ ਸਿੰਘ ਬਾਈ, ਸ. ਰਾਜਵਿੰਦਰ ਸਿੰਘ, ਗਿਆਨੀ ਸੁਖਦਰਸ਼ਨ ਸਿੰਘ ਖਾਲਸਾ ਤੇ ਸ. ਹਰਭਜਨ ਸਿੰਘ ਖਾਨਪੁਰ ਆਦਿ ਮੌਜੂਦ ਸਨ।