hospital picਅੰਮ੍ਰਿਤਸਰ : ੨੬ ਜੁਲਾਈ (       ) ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਦੱਸਿਆ ਕਿ ਮਿਤੀ ੨੫-੭-੧੫ ਦਿਨ ਸ਼ਨੀਵਾਰ ਨੂੰ ਇਕ ੬-੭ ਸਾਲ ਦੀ ਬੱਚੀ, ਰੰਗ ਸਾਂਵਲਾ, ਕਟਿੰਗ ਕੀਤੀ ਹੋਈ ਹੈ ਤੇ ਕੇਸਰੀ ਰੰਗ ਦੀ ਗੁਲਾਬੀ ਫੁੱਲਾਂ ਵਾਲੀ ਫਰਾਕ ਪਾਈ ਹੋਈ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਵਿਚੋਂ ਮਿਲੀ ਹੈ। ਉਸ ਨੂੰ ਬੁਖਾਰ ਹੋਣ ਕਾਰਣ ਤੇ ਹੱਥ ਤੇ ਛਾਲਾ ਹੋਣ ਕਾਰਣ ਸ੍ਰੀ ਗੁਰੂ ਰਾਮਦਾਸ ਹਸਪਤਾਲ, ਚਾਟੀਵਿੰਗ ਗੇਟ, ਨੇੜੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਹਸਪਤਾਲ ਦੇ ਡਾ: ਗੁਰਪ੍ਰੀਤ ਸਿੰਘ ਛਾਬੜਾ ਦੀ ਬੱਚਾ  ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਬੱਚੀ ਆਪਣਾ ਨਾਮ ਕਾਜਲ ਆਪਣੇ ਪਿਤਾ ਦਾ ਨਾਮ ਸੁਭਾਸ਼ ਚੰਦਰ ਅਤੇ ਮਾਤਾ ਦਾ ਨਾਮ ਰੀਨਾ ਦੱਸਦੀ ਹੈ ਅਤੇ ਦੂਸਰੀ ਜਮਾਤ ਵਿੱਚ ਪੜ੍ਹਦੀ ਹੈ। ਉਹ ਆਪਣੇ ਪਿੰਡ ਦਾ ਨਾਮ ਅੰਗਦਪੁਰ ਦੱਸਦੀ ਹੈ ਪਰ ਉਹ ਆਪਣੇ ਜ਼ਿਲ੍ਹੇ ਅਤੇ ਸਕੂਲ ਦੇ ਨਾਮ ਬਾਰੇ ਨਹੀਂ ਜਾਣਦੀ। ਇਹ ਬੱਚੀ ਦੱਸਦੀ ਹੈ ਕਿ ਉਹ ਇਥੇ ਰੇਲ ਗੱਡੀ ਰਾਹੀਂ ਆਪਣੀ ਮਾਤਾ ਰੀਨਾ ਨਾਲ ਆਈ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਇਸ ਬੱਚੀ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਇਸ ਕੋਲ ਹਰ ਸਮੇਂ ਇਕ ਸੇਵਾਦਾਰ ਅਤੇ ਇਕ ਸੇਵਾਦਾਰਨੀ ਦੇਖ ਰੇਖ ਲਈ ਮੌਜੂਦ ਹਨ। ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਦੀ ਵੀ ਇਹ ਬੱਚੀ ਹੋਵੇ ਉਹ ਪਛਾਣ ਕੇ ਲਿਜਾ ਸਕਦਾ ਹੈ। ਇਸ ਬੱਚੀ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੈਲੀਫੋਨ ਨੰਬਰ ੦੧੮੩-੨੫੫੩੯੫੭ ਜਾਂ ੦੧੮੩-੨੫੫੩੯੫੮ ਜਾਂ ੦੧੮੩-੨੫੫੩੯੫੯ ਤੇ ਸੰਪਰਕ ਕਰੋ। ਇਸ ਦੇ ਇਲਾਵਾ ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੋ: ਨੰਬਰ ੯੮੧੪੮-੯੮੪੯੭ ਜਾਂ ਸ੍ਰ: ਕਸ਼ਮੀਰ ਸਿੰਘ ਸੁਪਰਵਾਈਜ਼ਰ ਪ੍ਰੀਕਰਮਾ ਦੇ ਮੋ: ਨੰਬਰ ੯੭੮੧੫-੧੮੩੨੮ ਤੇ ਸੰਪਰਕ ਕੀਤਾ ਜਾਵੇ। ਇਸ ਬੱਚੀ ਦੀ ਤਸਵੀਰ ਵੀ ਨਾਲ ਭੇਜੀ ਜਾ ਰਹੀ ਹੈ। ਅਗਰ ਕੋਈ ਇਸਦੇ ਮਾਤਾ ਪਿਤਾ ਨੂੰ ਜਾਣਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਜਲਦ ਤੋਂ ਜਲਦ ਇਤਲਾਹ ਦੇ ਕੇ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਪਰਕ ਕਰਨ ਲਈ ਕਹੇ ਜੇ ਇਸਦੇ ਮਾਤਾ ਪਿਤਾ ਆਪ ਪੜ੍ਹਨ ਤਾਂ ਉਹ ਆਪਣੀ ਬੱਚੀ ਨੂੰ ਉਕਤ ਨੰਬਰਾਂ ਤੇ ਸੰਪਰਕ ਕਰਕੇ ਜਲਦ ਤੋਂ ਜਲਦ ਲਿਜਾਣ ਦੀ ਖੇਚਲ ਕਰਨ।