17-09-2015-2ਅੰਮ੍ਰਿਤਸਰ 17 ਸਤੰਬਰ (      ) ਸ. ਜਗਜੀਤ ਸਿੰਘ ਸੇਠੀ (ਜਲੰਧਰ) ਮਾਲਕ ਅਸ਼ੋਕ ਲੇਲੈਂਡ ਗਲੋਬ ਆਟੋ ਤੇ ਸ਼ੁਕਰਾਨਾ ਰਿਜੋਰਟ ਵੱਲੋਂ ਸ. ਜਸਬੀਰ ਸਿੰਘ ਮੈਨੇਜਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਵਾਸਤੇ ਸੇਵਾ ਵਜੋਂ ੪੨ ਬੋਰੀਆਂ (੨੧ ਕੁਇੰਟਲ) ਆਟਾ ਭੇਟ ਕੀਤਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਜੋਗਿੰਦਰ ਕੌਰ ਤੇ ਸ. ਰਾਮ ਸਿੰਘ ਮੈਂਬਰ, ਸ. ਮਨਜੀਤ ਸਿੰਘ ਸਕੱਤਰ ਅਤੇ ਸ. ਸਤਿੰਦਰ ਸਿੰਘ ਨਿਜੀ ਸਹਾਇਕ ਨੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਰੂਹਾਨੀਅਤ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਰੋਜ਼ਾਨਾ ਹੀ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੈਠ ਕੇ ਪ੍ਰਸ਼ਾਦਾ ਛਕਦੀਆਂ ਹਨ।ਉਕਤ ਪਰਿਵਾਰ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਾਸਤੇ ਆਟਾ ਭੇਟ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦਾ ਧੰਨਵਾਦ ਕਰਦੀ ਹੈ।ਇਸ ਮੌਕੇ ਸ. ਬਘੇਲ ਸਿੰਘ ਵਧੀਕ ਮੈਨੇਜਰ (ਲੰਗਰ) ਆਦਿ ਹਾਜ਼ਰ ਸਨ।