3 copyਅੰਮ੍ਰਿਤਸਰ : 29 ਅਕਤੂਬਰ (        )  ਅਸ਼ੋਕ ਲੇਅ ਲੈਂਡ ਗਲੋਬ ਕੰਪਨੀ ਦੇ ਮਾਲਿਕ ਸ: ਜਗਜੀਤ ਸਿੰਘ ਸੇਠੀ ਅਤੇ ਉਨ੍ਹਾਂ ਦੇ ਪ੍ਰੀਵਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ: ਅਮਰਜੀਤ ਸਿੰਘ ਬੰਡਾਲਾ ਰਾਹੀਂ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਸਾਢੇ ਇੱਕੀ ਕੁਇੰਟਲ ਆਟਾ ਭੇਟ ਕੀਤਾ ਗਿਆ। ਸ: ਸੇਠੀ ਗੁਰੂ ਘਰ ਦੇ ਸ਼ਰਧਾਵਾਨ ਸਿੱਖ ਹਨ ਤੇ ਉਹ ਅੱਗੇ ਵੀ ਕਈ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜਰੀਆਂ ਭਰ ਕੇ ਬੇਅੰਤ ਰਸਦਾਂ ਭੇਟ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿੰਦੇ ਹਨ। ਆਟੇ ਦੀ ਸੇਵਾ ਲੈ ਕੇ ਆਏ ਭਾਈ ਅਮਰਜੀਤ ਸਿੰਘ ਗ੍ਰੰਥੀ, ਸ੍ਰ: ਜਸਬੀਰ ਸਿੰਘ, ਸ੍ਰੀ ਮਹੇਸ਼ ਰਾਏ, ਸ੍ਰ: ਜਸਵਿੰਦਰ ਸਿੰਘ, ਸ੍ਰ: ਹਰਲੀਨ ਸਿੰਘ ਤੇ ਸ੍ਰ: ਗੁਰਬਖਸ਼ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਸ੍ਰ: ਜਤਿੰਦਰ ਸਿੰਘ ਤੇ ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਗੁਰਦੁਆਰਾ ਗਜਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।