31-07-2015ਅੰਮ੍ਰਿਤਸਰ 31 ਜੁਲਾਈ () ਸ. ਤਰਲੋਚਨ ਸਿੰਘ ਸੁਪਰਵਾਈਜ਼ਰ ਅਮਲਾ ਵਿਭਾਗ ਸ਼੍ਰੋਮਣੀ ਕਮੇਟੀ ਨੂੰ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ ਗਈ।
ਇਸ ਸਮੇਂ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਰੀਟਾਇਰਮੈਂਟ ਦਾ ਸਮਾਂ ਹਰ ਕਿਸੇ ਤੇ ਆਉਂਦਾ ਹੈ, ਪਰ ਆਪਣੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਸੇਵਾ ਨਾਲ ਜਿਥੇ ਦਫ਼ਤਰ ਦਾ ਨਾਮ ਉੱਚਾ ਹੁੰਦਾ ਹੈ, ਓਥੇ ਰੀਟਾਇਰ ਹੋਣ ਵਾਲੇ ਅਧਿਕਾਰੀ ਮਾਨ ਸਨਮਾਨ ਨਾਲ ਸੇਵਾ ਮੁਕਤ ਹੁੰਦੇ ਹਨ।ਉਨ੍ਹਾਂ ਕਿਹਾ ਕਿ ਸ. ਤਰਲੋਚਨ ਸਿੰਘ ਰੀਟਾਇਰ ਤਾਂ ਹੋ ਰਹੇ ਹਨ, ਪਰ ਉਨ੍ਹਾਂ ਵੱਲੋਂ ਕੀਤੀਆਂ ਸੇਵਾਵਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ਕਿਉਂਕਿ ਸ. ਤਰਲੋਚਨ ਸਿੰਘ ਦਾ ਕੋਈ ਤੋੜ ਨਹੀਂ ਹੈ।ਉਨ੍ਹਾਂ ਕਿਹਾ ਕਿ ਸ. ਤਰਲੋਚਨ ਸਿੰਘ ਵੱਲੋਂ ੩੩ ਸਾਲ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਅਹੁਦਿਆਂ ਤੇ ਕੀਤੀ ਸੇਵਾ ਦੂਸਰੇ ਮੁਲਾਜ਼ਮਾਂ ਦਾ ਪ੍ਰੇਰਣਾ ਸਰੋਤ ਬਣੇਗੀ।ਉਨ੍ਹਾਂ ਨੂੰ ਸੇਵਾ ਮੁਕਤ ਹੋਣ ਤੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸ੍ਰੀ ਸਾਹਿਬ, ਲੋਈ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ.ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਪ੍ਰੀਤਪਾਲ ਸਿੰਘ ਐਲ ਏ, ਸ. ਸਤਨਾਮ ਸਿੰਘ ਤੇ ਸ. ਸੁਖਬੀਰ ਸਿੰਘ ਇੰਚਾਰਜ, ਸ. ਸੁਰਿੰਦਰ ਸਿੰਘ, ਸ.ਪਰਜਿੰਦਰ ਸਿੰਘ ਸ. ਬਲਕਾਰ ਸਿੰਘ ਤੇ ਸ. ਪਲਵਿੰਦਰ ਸਿੰਘ ਸੁਪਰਵਾਈਜ਼ਰ, ਸ. ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਸੁਲੱਖਣ ਸਿੰਘ ਮੈਨੇਜਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਸ. ਹਰਪਾਲ ਸਿੰਘ ਸਹਾਇਕ ਸੁਪਰਵਾਈਜ਼ਰ, ਸ. ਜਸਬੀਰ ਸਿੰਘ, ਸ. ਪਿਆਰਾ ਸਿੰਘ ਅਤੇ ਅਮਲਾ ਵਿਭਾਗ ਦੇ ਸਮੁੱਚੇ ਮੁਲਾਜ਼ਮ ਹਾਜ਼ਰ ਸਨ।