29-02-2016-2ਅੰਮ੍ਰਿਤਸਰ 29 ਫਰਵਰੀ (      ) ਸ. ਬਲਵਿੰਦਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨੂੰ ਸੇਵਾ-ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਨੇ ਕਿਹਾ ਕਿ ਸ. ਬਲਵਿੰਦਰ ਸਿੰਘ ਆਪਣੀ ਲੰਮੀ ਤੇ ਬੇਦਾਗ ਸੇਵਾ ਦੌਰਾਨ ਜਿਸ ਸਕੂਲ ਵਿੱਚ ਵੀ ਰਹੇ ਉਸ ਵਿੱਚ ਵਿਦਿਆ ਦੇ ਪ੍ਰਸਾਰ ਦੇ ਨਾਲ-ਨਾਲ ਸਕੂਲ ਨੂੰ ਹੋਰ ਵੀ ਵੱਖ-ਵੱਖ ਗਤੀਵਿਧੀਆਂ ਵਿੱਚ ਬੁਲੰਦੀਆਂ ‘ਤੇ ਪਹੁੰਚਾਇਆ।ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸਭ ਗੁਣ ਸੰਪੰਨ ਹੋਣ ਸਦਕਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਇਰੈਕਟਰ ਆਫ ਸਪੋਰਟਸ ਵੀ ਨਿਯੁਕਤ ਕੀਤਾ ਗਿਆ ਜਿਸ ਵਿੱਚ ਇਨ੍ਹਾਂ ਨੇ ਬੜੀ ਸੁਹਿਰਦਤਾ ਨਾਲ ਆਪਣੇ ਜ਼ਿੰਮੇ ਲੱਗੀਆਂ ਸੇਵਾਵਾਂ ਨਿਭਾਇਆ ਹਨ।
ਸ. ਬਲਵਿੰਦਰ ਸਿੰਘ ਨੂੰ ਸੇਵਾ-ਮੁਕਤ ਹੋਣ ਸਮੇਂ ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ. ਕੇਵਲ ਸਿੰਘ ਵਧੀਕ ਸਕੱਤਰ ਨੇ ਸਿਰੋਪਾਓ, ਲੋਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸ. ਮਨਿੰਦਰ ਮੋਹਣ ਸਿੰਘ ਤੇ ਸ. ਗੁਰਿੰਦਰਪਾਲ ਸਿੰਘ ਠਰੂ ਇੰਚਾਰਜ ਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।