ਅੰਮ੍ਰਿਤਸਰ, 30 ਮਈ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅੱਜ ਹਲਕਾ ਟਾਂਡਾ ਤੋਂ ਸ. ਅਰਵਿੰਦਰ ਸਿੰਘ ਰਸੂਲਪੁਰ ਅਤੇ ਸ. ਕਮਲਜੀਤ ਸਿੰਘ ਕੁਲਾਰ ਰਸੂਲਪੁਰ ਯੂਥ ਅਕਾਲੀ ਆਗੂ ਦੀ ਅਗਵਾਈ ਵਿਚ ਸੰਗਤਾਂ 223 ਕੁਇੰਟਲ ਕਣਕ ਲੈ ਕੇ ਪੁੱਜੀਆਂ। ਜ਼ਿਕਰਯੋਗ ਹੈ ਕਿ ਹਲਕਾ ਉੜਮੁੜ ਟਾਂਡਾ ਦੀ ਸੰਗਤ ਵੱਲੋਂ ਪਹਿਲਾਂ ਵੀ ਵੱਡੀ ਪੱਧਰ ’ਤੇ ਕਣਕ ਸੇਵਾ ਭੇਜੀ ਗਈ ਹੈ। ਹਲਕੇ ਦੀ ਸੰਗਤ ਵੱਲੋਂ ਹੁਣ ਤੱਕ ਸ੍ਰੀ ਦਰਬਾਰ ਸਾਹਿਬ ਲਈ ਕੁਲ 1965 ਕੁਇੰਟਲ ਕਣਕ ਭੇਟ ਕੀਤੀ ਗਈ ਹੈ। ਕਣਕ ਲੈ ਕੇ ਪੁੱਜੇ ਸ. ਕਮਲਜੀਤ ਸਿੰਘ ਰਸੂਲਪੁਰ, ਸ. ਪ੍ਰਮਿੰਦਰ ਸਿੰਘ ਸਰਪੰਚ, ਸ. ਪ੍ਰਭਦੀਪ ਸਿੰਘ ਚੌਹਾਨ, ਸ੍ਰੀ ਲੱਖੀ ਰਾਏ ਅਤੇ ਸ਼ਖ਼ਸੀਅਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਅਤੇ ਸ. ਨਿਸ਼ਾਨ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਕਮਲਜੀਤ ਸਿੰਘ ਕੁਲਾਰ ਨੇ ਕਿਹਾ ਕਿ ਗੁਰੂ ਕੇ ਲੰਗਰ ਲਈ ਕਣਕ ਭੇਜਣ ਵਾਸਤੇ ਸੰਗਤਾਂ ਅੰਦਰ ਭਾਰੀ ਉਤਸ਼ਾਹ ਹੈ। ਉਨ੍ਹਾਂ ਕਣਕ ਸੇਵਾ ਵਿਚ ਹਿੱਸਾ ਪਾਉਣ ਵਾਲੀਆਂ ਹਲਕਾ ਟਾਂਡਾ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ।