ਇਤਿਹਾਸਿਕ ਦਿਹਾੜੇ - ਪੰਜਾਬੀ ਸੂਬਾ ਦਿਵਸ - 16 ਕੱਤਕ (1 ਨਵੰਬਰ 2019) | ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ - 16 ਕੱਤਕ (1 ਨਵੰਬਰ 2019) | ਜਨਮ ਦਿਹਾੜਾ ਭਗਤ ਨਾਮਦੇਵ ਜੀ - 23 ਕੱਤਕ (8 ਨਵੰਬਰ 2019) | ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ - 27 ਕੱਤਕ (12 ਨਵੰਬਰ 2019) | ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ ਸ਼ਹੀਦ - 30 ਕੱਤਕ (15 ਨਵੰਬਰ 2019) | ਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ - 30 ਕੱਤਕ (15 ਨਵੰਬਰ 2019) |

550 ਸਾਲਾ ਪ੍ਰਕਾਸ਼ ਪੁਰਬ ਸਮਾਗਮ: ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਗੱਤਕਾ ਮੁਕਾਬਲੇ ਰਹੇ ਸੰਗਤ ਦੀ ਖਿੱਚ ਦਾ ਕੇਂਦਰ

ਸਕੂਲਾਂ-ਕਾਲਜਾਂ ਅਤੇ ਗੁਰਮਤਿ ਵਿਦਿਆਲਿਆਂ ਦੇ ਬੱਚਿਆਂ ਨੇ ਕੀਤਾ ਗੱਤਕੇ ਦਾ ਪ੍ਰਦਰਸ਼ਨ

ਸੁਲਤਾਨਪੁਰ ਲੋਧੀ, 8 ਨਵੰਬਰ- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ‘ਚ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਸਮਾਗਮਾਂ ਦੌਰਾਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਸਕੂਲਾਂ-ਕਾਲਜਾਂ ਅਤੇ ਗੁਰਮਤਿ ਵਿਦਿਆਲਿਆਂ ਦੇ ਵਿਦਿਆਰਥੀਆਂ ਦੇ ਗੱਤਕਾ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਪਾਵਨ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਹੁੰਚੀਆਂ ਸੰਗਤਾਂ ਲਈ ਗੱਤਕਾ ਮੁਕਾਬਲੇ ਖਿੱਚ ਦਾ ਕੇਂਦਰ ਬਣੇ ਰਹੇ। ਲੜਕਿਆਂ ਦੇ ਗੱਤਕਾ ਮੁਕਾਬਲੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ• ਸਾਹਿਬ ਦੀ ਟੀਮ ਨੇ ਪਹਿਲਾ, ਮਾਤਾ ਸੁੰਦਰੀ ਜੀ ਸਕੂਲ ਕੋਟ ਸ਼ਮੀਰ (ਬਠਿੰਡਾ) ਦੀ ਟੀਮ ਨੇ ਦੂਜਾ ਅਤੇ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਦੀ ਗੱਤਕਾ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ•ਾਂ ਕੁੜੀਆਂ ਦੇ ਗੱਤਕਾ ਮੁਕਾਬਲਿਆਂ ‘ਚ ਸ੍ਰੀ ਗੁਰੂ ਨਾਨਕ ਕਾਲਜ ਫਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪਹਿਲਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਰਲਜ਼ ਕਾਲਜ ਕਰਹਾਲੀ ਸਾਹਿਬ (ਪਟਿਆਲਾ) ਨੇ ਦੂਜਾ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਮਨਜੀਤ ਸਿੰਘ ਬੱਪੀਆਣਾ ਨੇ 10-10 ਹਜ਼ਾਰ ਰੁਪਏ, ਸਨਮਾਨ ਚਿੰਨ• ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਗੱਤਕਾ ਵਿੰਗ ਦੀ ਦੇਖ-ਰੇਖ ਹੇਠ ਕਰਵਾਏ ਗਏ ਗੱਤਕਾ ਮੁਕਾਬਲਿਆਂ ‘ਚ ਸ਼ਾਮਲ ਹੋਈਆਂ ਟੀਮਾਂ ‘ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗੱਤਕਾ ਅਖਾੜਾ ਰਤਨਾ (ਲੁਧਿਆਣਾ), ਅਨਹਦ ਗੱਤਕਾ ਅਖਾੜਾ ਕਪੂਰਥਲਾ, ਬਾਬਾ ਬਿਧੀ ਚੰਦ ਸਾਹਿਬ ਗੱਤਕਾ ਅਖਾੜਾ ਸ੍ਰੀ ਅੰਮ੍ਰਿਤਸਰ ਅਤੇ ਸ਼੍ਰੋਮਣੀ ਗੱਤਕਾ ਅਖਾੜਾ ਵੱਲਾ (ਸ੍ਰੀ ਅੰਮ੍ਰਿਤਸਰ) ਦੇ ਲੜਕਿਆਂ ਦੀਆਂ ਗੱਤਕਾ ਟੀਮਾਂ ਸ਼ਾਮਲ ਸਨ। ਇਸੇ ਤਰ•ਾਂ ਕੁੜੀਆਂ ਦੀਆਂ ਗੱਤਕਾ ਟੀਮਾਂ ‘ਚ ਸੰਤ ਬਾਬਾ ਦਲੀਪ ਸਿੰਘ ਯਾਦਗਾਰੀ ਖ਼ਾਲਸਾ ਕਾਲਜ ਡੁਮੇਲੀ ਅਤੇ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੀਆਂ ਗੱਤਕਾ ਟੀਮਾਂ ਨੇ ਹਿੱਸਾ ਲਿਆ।
ਗੱਤਕਾ ਮੁਕਾਬਲਿਆਂ ‘ਚ ਜੱਜਾਂ ਦੀ ਭੂਮਿਕਾ ਸ਼੍ਰੋਮਣੀ ਕਮੇਟੀ ਦੇ ਗੱਤਕਾ ਵਿੰਗ ਇੰਚਾਰਜ ਸ. ਸੁਪਰੀਤ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਗੁਰਲਾਲ ਸਿੰਘ, ਸ. ਹਰਜਿੰਦਰ ਸਿੰਘ, ਸ. ਨਾਵਲ ਸਿੰਘ ਅਤੇ ਸ. ਲਵਜੀਤ ਸਿੰਘ ਨੇ ਨਿਭਾਈ।ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੱਤਕਾ ਨੂੰ ਸਿੱਖਾਂ ਦੀ ਜੰਗਜੂ ਕਲਾ ਵਜੋਂ ਪ੍ਰਫੁਲਤ ਕਰਨ ਲਈ ਧਰਮ ਪ੍ਰਚਾਰ ਕਮੇਟੀ ਤਹਿਤ ਇਕ ਗੱਤਕਾ ਵਿੰਗ ਬਣਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਕੂਲਾਂ-ਕਾਲਜਾਂ ‘ਚ ਵਿਦਿਆਰਥੀਆਂ ਲਈ ਗੱਤਕਾ ਸਿਖਲਾਈ ਲਾਜ਼ਮੀ ਵਿਸ਼ਾ ਬਣਾਈ ਗਈ ਹੈ। ਇਸੇ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੱਤਕੇ ਪ੍ਰਤੀ ਨੌਜਵਾਨੀ ‘ਚ ਉਤਸ਼ਾਹ ਤੇ ਜਜ਼ਬਾ ਭਰਨ ਲਈ ਗੱਤਕਾ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸ. ਗੁਰਜੀਤ ਸਿੰਘ ਝੱਬਰ, ਡਾ. ਗੁਰਵੀਰ ਸਿੰਘ, ਸ. ਭੁਪਿੰਦਰ ਸਿੰਘ ਮੁਖੀ ਫ਼ਿਜ਼ੀਕਸ ਐਜੂਕੇਸ਼ਨ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ• ਸਾਹਿਬ, ਗੱਤਕਾ ਕੋਚ ਸ. ਤਲਵਿੰਦਰ ਸਿੰਘ, ਸ. ਜਸਵੰਤ ਸਿੰਘ ਸੁਲਤਾਨਪੁਰ ਲੋਧੀ ਅਤੇ ਡਾ. ਕੰਵਲਜੀਤ ਕੌਰ ਤਲਵੰਡੀ ਸਾਬੋ ਵੀ ਹਾਜ਼ਰ ਸਨ।

 
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।

 

 
 
 
error: Content is protected !!