ਇਤਿਹਾਸਿਕ ਦਿਹਾੜੇ - ਪੰਜਾਬੀ ਸੂਬਾ ਦਿਵਸ - 16 ਕੱਤਕ (1 ਨਵੰਬਰ 2019) | ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ - 16 ਕੱਤਕ (1 ਨਵੰਬਰ 2019) | ਜਨਮ ਦਿਹਾੜਾ ਭਗਤ ਨਾਮਦੇਵ ਜੀ - 23 ਕੱਤਕ (8 ਨਵੰਬਰ 2019) | ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ - 27 ਕੱਤਕ (12 ਨਵੰਬਰ 2019) | ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ ਸ਼ਹੀਦ - 30 ਕੱਤਕ (15 ਨਵੰਬਰ 2019) | ਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ - 30 ਕੱਤਕ (15 ਨਵੰਬਰ 2019) |

550 ਸਾਲਾ ਪ੍ਰਕਾਸ਼ ਪੁਰਬ ਸਮਾਗਮ: ਸ਼੍ਰੋਮਣੀ ਕਮੇਟੀ ਵਲੋਂ ਇਨਾਮੀ ਕਵੀਸ਼ਰੀ ਮੁਕਾਬਲੇ ਕਰਵਾਏ ਗਏ

ਪਹਿਲੇ ਸਥਾਨ ‘ਤੇ ਆਉਣ ਵਾਲੇ ਗੁਰਦਾਸਪੁਰ ਜ਼ਿਲ•ੇ ਦੇ ਭਗਤ ਸਿੰਘ ਨੇ ਜਿੱਤਿਆ ਇਕ ਲੱਖ ਦਾ ਇਨਾਮ

ਸੁਲਤਾਨਪੁਰ ਲੋਧੀ, 8 ਨਵੰਬਰ- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ‘ਚ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਕੌਮਾਂਤਰੀ ਸਮਾਗਮਾਂ ਦੇ ਅੱਠਵੇਂ ਦਿਨ ਰਾਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਵੀਸ਼ਰੀ ਜਥਿਆਂ ਦੇ ਫ਼ਾਈਨਲ ਇਨਾਮੀ ਮੁਕਾਬਲੇ ਕਰਵਾਏ ਗਏ। ਇਸ ਤੋਂ ਪਹਿਲਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਮਾਝਾ ਮਾਲਵਾ ਤੇ ਦੁਆਬਾ ਦੇ ਤਿੰਨ ਜੋਨ ਬਣਾ ਕੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ ਸਨ, ਜਿਨ•ਾਂ ਵਿਚੋਂ ਪਹਿਲੇ ਤਿੰਨ ਸਥਾਨਾ ਤੇ ਆਉਣ ਵਾਲੇ ਜਥਿਆਂ ਦੇ ਅਜ ਫਾਈਨਲ ਮੁਕਾਬਲੇ ਕਰਵਾਏ ਗਏ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਯਾਦਗਾਰੀ ਦੀਵਾਨ ਹਾਲ ‘ਚ ਹੋਏ ਫ਼ਾਈਨਲ ਮੁਕਾਬਲਿਆਂ ਦੌਰਾਨ ਪਿੰਡ ਭਿੱਟੇਵੱਡ ਜਿਲ•ਾ ਗੁਰਦਾਸਪੁਰ ਦੇ ਭਾਈ ਧਰਮ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਇਕ ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਦੂਜੇ ਸਥਾਨ ‘ਤੇ ਰਹਿਣ ਵਾਲੇ ਭਾਈ ਕੇਵਲ ਸਿੰਘ ਦੇ ਜਥੇ ਨੂੰ 75 ਹਜ਼ਾਰ ਰੁਪਏ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਭਾਈ ਜਸਬੀਰ ਸਿੰਘ ਮੋਹਲੇਕੇ ਦੇ ਜਥੇ ਨੂੰ 51 ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ। ਫਾਈਨਲ ਮੁਕਾਬਲੇ ਵਿਚ ਜੇਤੂ ਰਹੇ ਕਵੀਸ਼ਰੀ ਜਥਿਆਂ ਨੂੰ ਇਨਾਮ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਤਕਸੀਮ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਆਖਿਆ ਕਿ ਇਤਿਹਾਸ ਕੌਮਾਂ ਜਿੰਦ-ਜਾਨ ਹੁੰਦੇ ਹਨ। ਕਵੀਸ਼ਰੀ ਵਰਗੀਆਂ ਸਾਡੀਆਂ ਰਵਾਇਤੀ ਕਲਾਵਾਂ ਅਗਲੀ ਪੀੜ•ੀ ਨੂੰ ਆਪਣੇ ਇਤਿਹਾਸ ਦੇ ਰੂਬਰੂ ਕਰਵਾਉਣ ਅਤੇ ਪੰਥਕ ਜਜ਼ਬਾ ਭਰਨ ਦਾ ਕੰਮ ਕਰਦੀਆਂ ਹਨ। ਉਨ•ਾਂ ਕਿਹਾ ਕਿ ਅੱਜ ਕਵੀਸ਼ਰੀ ਵਰਗੀਆਂ ਕਲਾਵਾਂ ਪ੍ਰਤੀ ਨਵੀਂ ਪੀੜ•ੀ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਇਹ ਇਨਾਮੀ ਕਵੀਸ਼ਰੀ ਮੁਕਾਬਲੇ ਕਰਵਾਏ ਗਏ ਹਨ।
ਇਨਾਮੀ ਕਵੀ ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਸ. ਗੁਰਮੁਖ ਸਿੰਘ ਐਮ.ਏ., ਸ. ਗੁਰਨਾਮ ਸਿੰਘ ਕਲਾਨੌਰ, ਭਾਈ ਅਰਸ਼ਪ੍ਰੀਤ ਸਿੰਘ ਪਟਿਆਲਾ ਅਤੇ ਸ. ਅਮਰਜੀਤ ਸਿੰਘ ਸੰਗੀਤ ਅਧਿਆਪਕ ਨੇ ਨਿਭਾਈ।
ਇਨਾਮੀ ਕਵੀਸ਼ਰੀ ਮੁਕਾਬਲਿਆਂ ‘ਚ ਵੱਖ-ਵੱਖ ਜੋਨਾਂ ‘ਚੋਂ ਹਿੱਸਾ ਲੈਣ ਵਾਲੇ ਕਵੀਸ਼ਰੀ ਜਥਿਆਂ ‘ਚ ਭਾਈ ਗੁਰਜੀਤ ਸਿੰਘ ਬਹਾਦਰ ਨਗਰ, ਭਾਈ ਲਖਮੀਰ ਸਿੰਘ ‘ਮਸਤ’, ਭਾਈ ਜੋਗਿੰਦਰ ਸਿੰਘ ਕਾਲਾ ਗੋਰਾਇਆ, ਭਾਈ ਕਾਰਜ ਸਿੰਘ ਰਾਹਲ ਚਾਹਲ, ਭਾਈ ਗੁਰਬਚਨ ਸਿੰਘ ਸ਼ੇਰਪੁਰ ਤਾਇਬਾਂ ਅਤੇ ਭਾਈ ਕੁਲਦੀਪ ਸਿੰਘ ਖਾਪੜਖੇੜੀ ਦੇ ਜਥੇ ਸ਼ਾਮਲ ਸਨ।
ਇਸ ਮੌਕੇ ਸ. ਕਰਤਾਰ ਸਿੰਘ ਇੰਚਾਰਜ ਪੰਜਾਬ ਪ੍ਰਚਾਰ, ਸ. ਨਿਰੰਜਨ ਸਿੰਘ ਸੁਪਰਵਾਈਜ਼ਰ, ਧਰਮ ਪ੍ਰਚਾਰ ਕਮੇਟੀ ਦੇ ਮੁੱਖ ਪ੍ਰਚਾਰਕ ਸ. ਜਗਦੇਵ ਸਿੰਘ ਅਤੇ ਪ੍ਰਚਾਰਕ ਸ. ਹਰਜੀਤ ਸਿੰਘ ਸੁਲਤਾਨਪੁਰ ਲੋਧੀ, ਭਾਈ ਸਰਬਜੀਤ ਸਿੰਘ ਢੋਟੀਆਂ ਵੀ ਹਾਜ਼ਰ ਸਨ।

 
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।

 

 
 
 
error: Content is protected !!