Monetary Help to 1984 Affected

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅਨੁਸਾਰ ੧੯੮੪ ਦੇ ਪੀੜਤ ਧਰਮੀ ਫੌਜੀਆਂ (ਜਿਨ੍ਹਾਂ ਵਿਚ ਸ਼ਹੀਦ ਧਰਮੀ ਫੌਜੀ ਅਤੇ ਧਰਮੀ ਫੌਜੀ ਸ਼ਾਮਲ ਹਨ) ਲਈ ਵਿਸ਼ੇਸ਼ ਸਹਾਇਤਾ ਦਾ ਫੈਸਲਾ ਹੋਇਆ। ਅੰਤ੍ਰਿੰਗ ਕਮੇਟੀ ਦੇ ਇਸ ਫੈਸਲੇ ਦੀ ਰੌਸ਼ਨੀ ਵਿਚ ਉਦੋਂ ਤੋਂ ਲੈ ਕੇ ਹੁਣ ਤਕ ਪ੍ਰਭਾਵਿਤਾਂ ਨੂੰ ਵੱਡੀ ਸਹਾਇਤਾ ਰਾਸ਼ੀ ਦਿੱਤੀ ਗਈ। ਵੇਰਵੇ ਅਨੁਸਾਰ ਇਸ ਵਿਚ ੬੫ ਸ਼ਹੀਦ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ (੧੦੦੦੦੦/-) ਇਕ-ਇਕ ਲੱਖ ਰੁਪਏ ਹਰੇਕ ਨੂੰ ਨਗਦ ਸਹਾਇਤਾ ਦਿੱਤੀ ਗਈ। ਇਸੇ ਤਰ੍ਹਾਂ ੨੯੬ ਧਰਮੀ ਫੌਜੀਆਂ ਨੂੰ (੫੧੦੦੦/-) ਇਕਵਿੰਜਾ ਹਜ਼ਾਰ ਰੁਪਏ ਹਰੇਕ ਅਤੇ ੮੮੨ ਪੀੜਤਾਂ ਨੂੰ (੫੦੦੦੦/-) ਪੰਜਾਹ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦਿੱਤੇ ਗਏ। ਇਹ ਸਹਾਇਤਾ (੬,੫੬,੯੬,੦੦੦/-) ਛੇ ਕਰੋੜ ਛਪਿੰਜਾ ਲੱਖ ਛਿਆਨਵਂੇ ਹਜ਼ਾਰ ਰੁਪਏ ਦਿੱਤੀ ਗਈ।

ਇਸੇ ਤਰ੍ਹਾਂ ੧੯੮੪ ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਸਮੇਂ-ਸਮੇਂ ਸਹਾਇਤਾ ਦਿੱਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਹਮੇਸ਼ਾਂ ਇਹ ਮਨਸ਼ਾ ਰਹੀ ਹੈ ਕਿ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਵਾ ਕੇ ਉਨ੍ਹਾਂ ਦਾ ਭਵਿੱਖ ਸੰਵਾਰਿਆ ਜਾ ਸਕੇ। ਇਸ ਤਹਿਤ ਪੀੜਤ ਤੇ ਗਰੀਬ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ (੫੦,੯੧,੫੭੯/-) ਪੰਜਾਹ ਲੱਖ ਇਕਾਨਵੇਂ ਹਜ਼ਾਰ ਪੰਜ ਸੌ ਉਨਾਸੀ ਰੁਪਏ ਫੀਸਾਂ ਦੇ ਰੂਪ ਵਿਚ ਸਹਾਇਤਾ ਦਿੱਤੀ ਗਈ। ਜਥੇਦਾਰ ਅਵਤਾਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਸਦਕਾ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਸਿੱਖ ਪਰਿਵਾਰ ਤੇ ਉਨ੍ਹਾਂ ਦੇ ਬੱਚੇ ਅੰਮ੍ਰਿਤਧਾਰੀ ਹੋਣਗੇ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਆਪਣੇ ਵਿਦਿਅਕ ਅਦਾਰਿਆਂ ਵਿਚ ਮੁਫ਼ਤ ਵਿਦਿਆ ਮੁਹੱਈਆ ਕਰੇਗੀ। ਜੰਮੂ-ਕਸ਼ਮੀਰ ਦੀਆਂ ਸਿੱਖ ਬੱਚੀਆਂ ਨੂੰ ਇਹ ਸਹਾਇਤਾ ਵਿਸ਼ੇਸ਼ ਰੂਪ ਵਿਚ ਮੁਹੱਈਆ ਕਰਵਾਈ ਜਾਵੇਗੀ।
ਧਰਮੀ ਫੌਜੀਆਂ ਅਤੇ ੧੯੮੪ ਦੇ ਸਿੱਖ ਕਤਲੇਆਮ ਪੀੜਤ ਸਿੱਖਾਂ ਦੇ ਬੱਚਿਆਂ ਨੂੰ ਦਿੱਤੀ ਕੁੱਲ ਸਹਾਇਤਾ (੭,੦੭,੮੭,੫੭੯/-) ਸੱਤ ਕਰੋੜ, ਸੱਤ ਲੱਖ ਸਤਾਸੀ ਹਜ਼ਾਰ ਪੰਜ ਸੌ ਉਨਾਸੀ ਰੁਪਏ ਬਣਦੀ ਹੈ। ਇਹ ਸਹਾਇਤਾ ਦਾ ਵੇਰਵਾ ਸੰਨ ੨੦੦੯ ਤੋਂ ਲੈ ਕੇ ੧੫ ਅਕਤੂਬਰ ੨੦੧੩ ਤੀਕ ਹੈ। ਇਸੇ ਤਰ੍ਹਾਂ ਇਹ ਸਹਾਇਤਾ ਅੱਗੋਂ ਵੀ ਜਾਰੀ ਹੈ।

ਇਸ ਕਿਤਾਬਚੇ ਵਿਚ ਇਸ ਸਹਾਇਤਾ ਦਾ ਵੇਰਵਾ ਸੰਗਤਾਂ ਦੇ ਗਿਆਤ ਹਿਤ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜਿਸ ਤੋਂ ਅੰਦਾਜ਼ਾ ਲੱਗ ਸਕੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਹਮੇਸ਼ਾਂ ਹੀ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਹੀ ਹੈ। ਪਿਛਲੇ ੮ ਸਾਲਾਂ ਦੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦੀ ਅਗਵਾਈ ਹੇਠ ਇਸ ਸਹਾਇਤਾ ਦੀ ਲਗਾਤਾਰਤਾ ਬਣੀ ਰਹੀ ਹੈ। ਬੇਸ਼ੱਕ ਪ੍ਰਭਾਵਿਤਾਂ ਦੇ ਹੋਏ ਨੁਕਸਾਨ ਦੀ ਮੁਕੰਮਲ ਰੂਪ ‘ਚ ਪੂਰਤੀ ਤਾਂ ਨਹੀਂ ਹੋ ਸਕਦੀ ਪਰ ਸ਼੍ਰੋਮਣੀ ਸੰਸਥਾ ਵੱਲੋਂ ਦਿੱਤੀ ਗਈ ਸਹਾਇਤਾ ਢਾਰਸ ਜ਼ਰੂਰ ਬਣੀ ਹੈ।

Reward to 1984 Sikh Genocide Victims and Dharmi Foujis

(click above link to see the List)