ਅੰਮ੍ਰਿਤਸਰ : 21 ਨਵੰਬਰ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਦੇ ਦੋਹਤਰੇ ਤੇ ਸ੍ਰ: ਗੁਰਮੀਤ ਸਿੰਘ ਜੇ ਈ (ਪੀ ਡਬਲਯੂ ਡੀ) ਦੇ ਸਪੁੱਤਰ ਕਾਕਾ ਅੰਸ਼ਦੀਪ ਨੂੰ ਪ੍ਰੀਵਾਰ ਤੇ ਅੰਮ੍ਰਿਤਸਰ ਦੀਆਂ ਜਾਨੀ ਮਾਨੀ ਹਸਤੀਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਕਾਕਾ ਅੰਸ਼ਦੀਪ ਸਿੰਘ ਦੀ ਮ੍ਰਿਤਕ ਦੇਹ ਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ: ਰੂਪ ਸਿੰਘ ਸਕੱਤਰ ਨੇ ਲੋਈ ਅਤੇ ਸਿਰੋਪਾਓ ਭੇਟ ਕੀਤਾ। ਕਾਕਾ ਅੰਸ਼ਦੀਪ ਸਿੰਘ ਦਾ ਅੰਤਿਮ ਸੰਸਕਾਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਚਾਟੀਵਿੰਡ ਗੇਟ ਨੇੜੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਕਾਕਾ ਅੰਸ਼ਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਸ੍ਰ: ਗੁਰਮੀਤ ਸਿੰਘ ਨੇ ਦਿੱਤੀ। ਅੰਮ੍ਰਿਤਸਰ ਸ਼ਹਿਰ ਦੀਆਂ ਜਾਨੀਆਂ ਮਾਨੀਆਂ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸਖ਼ਸ਼ੀਅਤਾਂ ਨੇ ਸ੍ਰ: ਦਿਲਜੀਤ ਸਿੰਘ ਬੇਦੀ, ਉਨ੍ਹਾਂ ਦੇ ਵੱਡੇ ਭਰਾਤਾ ਸ੍ਰ: ਹਰਕੇਵਲ ਸਿੰਘ ਬੇਦੀ, ਡਾ: ਹਰਚੰਦ ਸਿੰਘ ਬੇਦੀ ਤੇ ਕਾਕਾ ਅੰਸ਼ਦੀਪ ਸਿੰਘ ਦੇ ਪਿਤਾ ਸ੍ਰ: ਗੁਰਮੀਤ ਸਿੰਘ ਨਾਲ ਦੁੱਖ ਪ੍ਰਗਟ ਕੀਤਾ। ਸ੍ਰ: ਬੇਦੀ ਨਾਲ ਦੇਸ਼-ਵਿਦੇਸ਼ ਤੋਂ ਟੈਲੀਫੋਨ ਤੇ ਪ੍ਰਮੁੱਖ ਸ਼ਖ਼ਸ਼ੀਅਤਾਂ ਨੇ ਵੀ ਅਫ਼ਸੋਸ ਕੀਤਾ। ਕਾਕਾ ਅੰਸ਼ਦੀਪ ਦੀ ਆਤਮਿਕ ਸਾਂਤੀ ਲਈ ਉਨ੍ਹਾਂ ਦੇ ਗ੍ਰਹਿ ਗੁਰੂ ਗੋਬਿੰਦ ਸਿੰਘ ਨਗਰ, ਗਲੀ ਨੰ: ੨, ਨੇੜੇ ਮਾਈ ਜੀਵਾਂ ਦੀ ਸਮਾਧ, ਤਰਨ-ਤਾਰਨ ਰੋਡ, ਅੰਮ੍ਰਿਤਸਰ ਵਿਖੇ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ੨੩ ਨਵੰਬਰ ਬੁੱਧਵਾਰ ਨੂੰ ਦੁਪਹਿਰ ੧ ਤੋਂ ੨ ਵਜੇ ਤੀਕ ਪੈਣਗੇ।
ਇਸ ਮੌਕੇ ਸ੍ਰ: ਸਤਬੀਰ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਗੁਰਮੀਤ ਸਿੰਘ ਇੰਚਾਰਜ, ਸ੍ਰ: ਤਰਸੇਮ ਸਿੰਘ ਸੁਪਰਵਾਈਜ਼ਰ, ਸ੍ਰ: ਹਰਭਜਨ ਸਿੰਘ ਵਕਤਾ, ਸ੍ਰ: ਭੂਪਿੰਦਰ ਸਿੰਘ, ਸ੍ਰ: ਪਰਮਜੀਤ ਸਿੰਘ, ਸ੍ਰ: ਜਤਿੰਦਰ ਸਿੰਘ, ਸ੍ਰ: ਬਲਬੀਰ ਸਿੰਘ ਤੇ ਸ੍ਰ: ਕਰਮਜੀਤ ਸਿੰਘ ਸਹਾਇਕ ਇੰਚਾਰਜ ਗੱਡੀਆਂ, ਸ੍ਰ: ਸਤਨਾਮ ਸਿੰਘ ਮੂਧਲ, ਕਰਨਲ ਲਖਬੀਰ ਸਿੰਘ ਛੱਜਲਵੱਡੀ, ਡਾ: ਏ ਐਸ ਪੁਰੀ, ਸ੍ਰ: ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ੯੬ ਕਰੋੜੀ ਵੱਲੋਂ ਬਾਬਾ ਭਗਤ ਸਿੰਘ, ਸ੍ਰ: ਜਸਵੰਤ ਸਿੰਘ ‘ਜੱਸ’ ਇੰਚਾਰਜ ਤੇ ਬਿਊਰੋ ਰੋਜ਼ਾਨਾ ਅਜੀਤ ਅੰਮ੍ਰਿਤਸਰ, ਸ੍ਰ: ਦਵਿੰਦਰ ਸਿੰਘ ਸਰਕਲ ਪ੍ਰਧਾਨ ਕਰਮਚਾਰੀ ਦਲ ਪੰਜਾਬ ਰਾਜ ਬਿਜਲੀ ਬੋਰਡ, ਸ੍ਰ: ਸੁਰਜੀਤ ਸਿੰਘ ਰਾਹੀ ਸਾਬਕਾ ਜਨਰਲ ਮੈਨੇਜਰ ਪਿੰਗਲਵਾੜਾ ਭਗਤ ਪੂਰਨ ਸਿੰਘ, ਸ੍ਰ: ਅਮਰਜੀਤ ਸਿੰਘ ਭਾਟੀਆ ਐਡੀਟਰ ਦਲੇਰ ਖਾਲਸਾ, ਗਿਆਨੀ ਸੰਤੋਖ ਸਿੰਘ ਢਾਡੀ, ਸ੍ਰ: ਮੇਜਰ ਸਿੰਘ ਸਾਬਕਾ ਚੀਫ਼ ਗੁਰਦੁਆਰਾ ਇੰਸਪੈਕਟਰ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਨੇ ਕਾਕਾ ਅੰਸ਼ਦੀਪ ਸਿੰਘ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।