ਫਤਿਹਗੜ• ਸਾਹਿਬ, 3 ਜੂਨ, ਸ਼੍ਰੀ ਅਕਾਲ ਤਖ਼ਤ ਸਾਹਿਬ ਤੇ 6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵਲੋਂ ਸਮੱਚੀਆਂ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ ਤੇ ਸਮੂਹ ਪੰਥਕ ਜਥੇਬੰਦੀਆਂ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਉਹ ਹਮੇਸ਼ਾ ਆਸਾਵਾਦੀ ਤੇ ਚੜ•ਦੀਕਲਾ ਵਿਚ ਵਿਚਰਨ ਵਾਲੇ ਵਿਅਕਤੀ ਹਨ ਤੇ ਉਹ ਸਤਿਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਚੱਲੇ ਹਨ ਤੇ ਸਤਿਗੁਰੂ ਉਨ•ਾਂ ਨੂੰ ਜ਼ਰੂਰ ਸਫਲਤਾ ਬਖਸਿਸ ਕਰਨਗੇ। ਉਨ•ਾਂ ਕਿਹਾ ਕਿ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਸਾਂਝੇ ਤੋਰ ਤੇ ਘੱਲੂਘਾਰਾ ਦਿਵਸ ਨੂੰ ਮਨਾਉਣ ਦੇ ਯਤਨ ਵੱਡੇ ਪੱਧਰ ਤੇ ਜਾਰੀ ਹਨ। ਉਨ•ਾਂ ਕਿਹਾ ਕਿ ਸਾਰੇ ਹੀ ਜਥੇਬੰਦੀਆਂ ਦੇ ਲੀਡਰ ਸਤਿਕਾਰਯੋਗ ਪੰਥਕ ਜਜਬੇ ਵਾਲੇ ਹਨ ਤੇ ਉਨ•ਾਂ ਨੂੰ ਪੂਰੀ ਆਸ ਹੈ ਕਿ ਊਹ ਘੱਲੂਘਾਰਾ ਸਮਾਗਮ ਦੀ ਗੰਭੀਰਤਾ, ਸੰਜੀਦਗੀ ਤੇ ਸ਼ਹੀਦੀ ਦੀ ਮਹਾਨ ਮਹੱਤਤਾ ਨੂੰ ਸਮਝਿਆਂ ਹੋਇਆ ਸੁਮੱਚੀ ਪੰਥਕ ਏਕਤਾ ਦਾ ਸਬੂਤ ਦੇਣਗੇ। ਉਨ•ਾਂ ਸਮੁੱਚੀਆਂ ਸਿੱਖ ਸੰਗਤਾ, ਸਿੱਖ ਸੰਪਰਦਾਵਾਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਰਲਮਿਲ ਕੇ ਉਨ•ਾਂ ਸਹੀਦਾਂ ਕੋਮ ਦੇ ਅਣਮੋਲ ਹੀਰਿਆਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿਚੋਂ ਸ਼ਰਧਾ ਤੇ ਸਤਿਕਾਰ ਭੇਂਟ ਕਰੀਏ। ਇਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰੋ. ਬਡੂੰਗਰ ਨੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਦੇ ਆਗੂ ਸਾਹਿਬਾਨਾਂ ਤੇ ਹੋਰ ਪੰਥਕ ਆਗੂਆਂ ਨੂੰ ਖੁਦ ਮਿਲੇ ਤੇ 6 ਜੂਨ ਦੇ ਘੱਲੂਘਾਰਾ ਦਿਵਸ ਨੂੰ ਸ਼ਰਧਾ ਸਤਿਕਾਰ ਨਾਲ ਸਾਂਝੇ ਤੋਰ ਤੇ ਮਨਾਉਣ ਦੀ ਅਪੀਲ ਕੀਤੀ, ਜਿਸ ਨੂੰ ਇਨ•ਾਂ ਆਗੂਆਂ ਨੇ ਪ੍ਰਵਾਨ ਵੀ ਕੀਤਾ, ਕਿਉਂਕਿ ਸਮੁੱਚੇ ਦੇਸਾਂ-ਵਿਦੇਸ਼ਾਂ ਵਿਚ ਵਸਦੇ ਸਿੱਖ ਵੀ ਇਹੀ ਚਾਹੁੰਦੇ ਹਨ ਕਿ ਘੱਲੂਘਾਰਾ ਦਿਵਸ ਦੇ ਸ਼ਰਧਾਜ਼ਲੀ ਸਮਾਗਮ ਸਾਂਤੀਪੂਰਵਕ ਨੇਪਰੇ ਚੜਨ। ਇਸ ਮੋਕੇ ਹੋਰਨਾ ਤੋਂ ਇਲਾਵਾ ਸ੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਰਾਜੂਖੰਨਾ ਹਲਕਾ ਅਮਲੋਹ, ਚੇਅਰਮੈਨ ਬਲਜੀਤ ਸਿੰਘ ਭੁੱਟਾ, ਮਲਕੀਤ ਸਿੰਘ ਮਠਾੜੂ, ਜੈ ਸਿੰਘ ਬਾੜਾ, ਮੈਨੇਜਰ ਨੱਥਾ ਸਿੰਘ ਗੁਰਦੁਆਰਾ ਸ਼੍ਰੀ ਫਤਿਹਗੜ• ਸਾਹਿਬ, ਭੁਪਿੰਦਰ ਸਿੰਘ ਨਲੀਨਾ, ਗੁਰਨਾਮ ਸਿੰਘ ਕੋਟਲਾ ਆਦਿ ਵੀ ਹਾਜ਼ਰ ਸਨ।