ਅੰਮ੍ਰਿਤਸਰ : 21 ਮਈ ( ) ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦ ਸਿੰਘਾਂ ਦੇ 300 ਸਾਲਾ ਸਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਗੜ੍ਹੀ ਗੁਰਦਾਸ ਨੰਗਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਹੋਏ ਨਗਰ ਕੀਰਤਨ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ‘ਸ਼ਹੀਦੀ ਸ਼ਤਾਬਦੀ’ ਨੂੰ ਸਮਰਪਿਤ ਧਾਰਮਿਕ ਗੀਤ ਲੋਕ ਅਰਪਣ ਕੀਤਾ ਗਿਆ। ਜਾਣਕਾਰੀ ਦੇਂਦਿਆਂ ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਦੱਸਿਆ ਕਿ ਇਸ ਗੀਤ ਦੇ ਬੋਲ ਨਾਮਵਰ ਗੀਤਕਾਰ ਹਰਵਿੰਦਰ ਸਿੰਘ ਰਹੀਮਪੁਰੀ ਨੇ ਲਿਖੇ ਤੇ ਪ੍ਰਸਿੱਧ ਗਾਇਕ ਰਣਜੀਤ ਸਿੰਘ ਬਾਵਾ ਨੇ ਆਪਣੀ ਸੁਰੀਲੀ ਅਵਾਜ਼ ਦਾ ਜਾਦੂ ਬਿਖੇਰਦੇ ਹੋਏ ਸੰਗਤਾਂ ਦੇ ਮਨ ਨੂੰ ਮੋਹਿਆ ।
ਉਨ੍ਹਾਂ ਦੱਸਿਆ ਕਿ
੩੦੦ਸਾਲ ਯਾਦ ਸ਼ਹੀਦੀ ਕੌਮ ਮਨਾ ਰਹੀ ਏ
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
ਧਾਰਮਿਕ ਗੀਤ ਦੇ ਬੋਲਾਂ ਨੂੰ ਸੁਰ ਸੰਗੀਤ ਦੇ ਸਾਜਾਂ ਨਾਲ ਸਜਾਇਆ ਅਮਰੀਕਾ ਦੀ ਸੁਪ੍ਰਸਿੱਧ ਟਾਈਗਰ ਮਿਊਜਿਕ ਕੰਪਨੀ ਨੇ। ਸ੍ਰ: ਭੂਰਾਕੋਹਨਾ ਨੇ ਦੱਸਿਆ ਕਿ ਇਸ ਗੀਤ ਨੂੰ ਸੰਗਤਾਂ ਬਹੁਤ ਪਸੰਦ ਕਰ ਰਹੀਆਂ ਹਨ।
ਇਸ ਮੌਕੇ ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ੍ਰ: ਸੰਤੋਖ ਸਿੰਘ, ਸ੍ਰ: ਜਗਜੀਤ ਸਿੰਘ, ਸ੍ਰ: ਕੁਲਵਿੰਦਰ ਸਿੰਘ ਮੀਤ ਸਕੱਤਰ, ਸ੍ਰ: ਸੁਲੱਖਣ ਸਿੰਘ ਮੈਨੇਜਰ, ਸ੍ਰ: ਲਖਵਿੰਦਰ ਸਿੰਘ ਵਧੀਕ ਮੈਨੇਜਰ, ਸ੍ਰ: ਬਲਜਿੰਦਰ ਸਿੰਘ ਸੁਪਰਵਾਈਜ਼ਰ ਤੇ ਸ੍ਰ: ਬਿਕਰਮ ਸਿੰਘ ਆਦਿ ਹਾਜ਼ਰ ਸਨ।