ਅੰਮ੍ਰਿਤਸਰ, 6 ਜੂਨ- ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਲਈ 550 ਕੁਇੰਟਲ 90 ਕਿੱਲੋ ਕਣਕ ਭੇਟ ਕੀਤੀ ਗਈ। ਕਣਕ ਦੀ ਸੇਵਾ ਸ. ਗੁਰਮੀਤ ਸਿੰਘ ਪ੍ਰਧਾਨ, ਸ. ਸਤਨਾਮ ਸਿੰਘ ਟਾਹਲੀ ਚੇਅਰਮੈਨ, ਸ. ਰਘਬੀਰ ਸਿੰਘ ਸੁਭਾਨਪੁਰ, ਸ. ਹਿਮਤ ਸਿੰਘ ਸਰਪੰਚ, ਸ. ਮਹਿੰਦਰ ਸਿੰਘ, ਸ. ਬਲਦੇਵ ਸਿੰਘ, ਸ. ਪ੍ਰਤੀਮ ਸਿੰਘ ਗਿਲਜੀਆਂ, ਸ. ਗਰੀਬ ਸਿੰਘ ਕਾਲੀ, ਸ. ਜੇ.ਪੀ. ਸਿੰਘ ਸੋਨੀ, ਸ. ਰਘਬੀਰ ਸਿੰਘ ਬੱਬੀ, ਸ. ਦਲੀਪ ਸਿੰਘ, ਸ. ਜਸਵਿੰਦਰ ਸਿੰਘ ਕੈਸ਼ੀਅਰ, ਸ. ਸੁਖਜਿੰਦਰ ਸਿੰਘ ਰਿੰਪੀ ਅਤੇ ਮਾਸਟਰ ਮਹਿੰਦਰ ਸਿੰਘ ਨੇ ਕੀਤੀ ਹੈ। ਕਣਕ ਲੈ ਕੇ ਪੁੱਜੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਮੈਨੇਜਰ ਸ. ਮੁਖਤਾਰ ਸਿੰਘ, ਸ. ਰਜਿੰਦਰ ਸਿੰਘ ਰੂਬੀ, ਸ. ਜਸਪਾਲ ਸਿੰਘ ਢੱਡੇ ਆਦਿ ਮੌਜੂਦ ਸਨ। Post navigation ਗੁਰੂ ਘਰਾਂ ’ਚ ਸੰਗਤ ਦੀ ਖੁੱਲ੍ਹੀ ਆਮਦ ’ਤੇ ਸ਼੍ਰੋਮਣੀ ਕਮੇਟੀ ਕਰੇਗੀ ਸਵਾਗਤ- ਭਾਈ ਲੌਂਗੋਵਾਲ ਸਰਕਾਰ ਵੱਲੋਂ ਲੰਗਰ ਤੇ ਪ੍ਰਸ਼ਾਦ ਦੀ ਮਨਾਹੀ ’ਤੇ ਭਾਈ ਲੌਂਗੋਵਾਲ ਨੇ ਕੀਤਾ ਇਤਰਾਜ਼