ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

sਅੰਮ੍ਰਿਤਸਰ : 18 ਦਸੰਬਰ (        ) ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਲੰਧਰ ਦੇ ਹਾਕੀ ਸਟੇਡੀਅਮ ਵਿੱਚ 62ਵੀਆਂ ਨੈਸ਼ਨਲ ਸਕੂਲਜ਼ ਹਾਕੀ ਖੇਡਾਂ ਵਿਚੋਂ ਪੰਜਾਬ ਸਟੇਟ ਵੱਲੋਂ ਚੈਂਪੀਅਨਸ਼ਿਪ ਜਿੱਤਣ ਤੇ ਵਧਾਈ ਦੇਂਦਿਆਂ ਸ਼੍ਰੋਮਣੀ ਕਮੇਟੀ ਦੀਆਂ ਹਾਕੀ ਅਕੈਡਮੀਆਂ ਦੇ ਦੋ ਖਿਡਾਰੀਆਂ ਦੇ ਟੀਮ ਇੰਡੀਆ ਲਈ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਵਧੇਰੇ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਟੀਮ ਵਿੱਚ ਜੋ ਚਾਰ ਖਿਡਾਰੀ ਸ਼੍ਰੋਮਣੀ ਕਮੇਟੀ ਦੀਆਂ ਹਾਕੀ ਅਕੈਡਮੀਆਂ ਦੇ ਖੇਡੇ ਸਨ ਉਨ੍ਹਾਂ ਵਿਚੋਂ 2 ਖਿਡਾਰੀ ਅੰਡਰ ਨਾਈਨਟੀਨ ਏਸ਼ੀਆ ਸਕੂਲਜ਼ ਹਾਕੀ ਟੂਰਨਾਮੈਂਟ ਟੀਮ ਇੰਡੀਆ ਲਈ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨ ਸਿੱਖ ਹਾਕੀ ਖਿਡਾਰੀਆਂ ਤੇ ਅਧਾਰਿਤ ਤਿੰਨ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਸਿੱਖ ਖਿਡਾਰੀ ਹਾਕੀ ਦੇ ਖੇਤਰ ਵਿੱਚ ਅੱਗੇ ਵਧ ਕੇ ਸਿੱਖ ਕੌਮ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਏਸ਼ੀਆ ਹਾਕੀ ਟੂਰਨਾਮੈਂਟ ਅੰਡਰ ਨਾਈਨਟੀਨ (ਸਕੂਲਜ਼) ਦੀ ਟੀਮ ਇੰਡੀਆ ਵਿੱਚ ਪੰਜਾਬ ਤੋਂ ਕੁੱਲ ਤਿੰਨ ਖਿਡਾਰੀ ਚੁਣੇ ਗਏ ਹਨ ਜਿਨ੍ਹਾਂ ਵਿਚੋਂ ਦੋ ਖਿਡਾਰੀ  ਸ੍ਰ: ਬਲਵਿੰਦਰ ਸਿੰਘ ਤੇ ਸ੍ਰ: ਪ੍ਰਮੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਾਕੀ ਅਕੈਡਮੀਆਂ ਨਾਲ ਸਬੰਧਤ ਹਨ ਤੇ ਇਕ ਖਿਡਾਰੀ ਸੁਰਜੀਤ ਹਾਕੀ ਖਿਡਾਰੀ ਜਲੰਧਰ ਦਾ ਹੈ। ਉਨ੍ਹ@ਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੀਮ ਇੰਡੀਆ ਲਈ ਚੁਣੇ ਗਏ ਖਿਡਾਰੀ ਤੇ ਜਿਹੜੇ ਚਾਰ ਖਿਡਾਰੀ ਸ੍ਰ: ਗੁਰਤੇਜ ਸਿੰਘ, ਸ੍ਰ: ਗੁਰਕੀਰਤ ਸਿੰਘ, ਸ੍ਰ: ਬਲਵਿੰਦਰ ਸਿੰਘ ਤੇ ਸ੍ਰ: ਪ੍ਰਮੀਤ ਸਿੰਘ ਪੰਜਾਬ ਸਟੇਟ ਵੱਲੋਂ ਖੇਡੇ ਸਨ ਦਾ ਵਿਸ਼ੇਸ਼ ਸਨਮਾਨ ਕਰੇਗੀ।

ਉਨ੍ਹਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਵਾਹਿਗੁਰੂ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਇਹ ਕਾਮਯਾਬੀ ਹਾਸਿਲ ਕਰਕੇ ਆਪਣੀ ਸੰਸਥਾ, ਸੂਬਾ ਪੰਜਾਬ, ਸਿੱਖ ਕੌਮ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।