ਪਟਿਆਲਾ, 11 ਅਕਤੂਬਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਸ੍ਰੀ ਗੁਰੂ ਰਾਮਦਾਸ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਵੱਲ੍ਹਾ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਟਰੱਸਟ ਡਾ. ਸੁਧੀਰ ਵਰਮਾ ਨੂੰ ਮੈਡੀਕਲ ਕਾਊਂਸਲ ਆਫ ਇੰਡੀਆ ਦੇ ਮੈਂਬਰ ਨਾਮਜ਼ਦ ਹੋਣ ‘ਤੇ ਵਧਾਈ ਦਿੱਤੀ। ਪ੍ਰੋ: ਬਡੂੰਗਰ ਨੇ ਕਿਹਾ ਕਿ ਡਾ. ਵਰਮਾ ਦੇ ਮੈਂਬਰ ਨਾਮਜ਼ਦ ਹੋਣ ਨਾਲ ਸ਼੍ਰੋਮਣੀ ਕਮੇਟੀ ਦੀ ਮੈਡੀਕਲ ਸੰਸਥਾ ਦੇ ਨਾਲ ਨਾਲ ਪੂਰੇ ਪੰਜਾਬ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਡਾ. ਸੁਧੀਰ ਵਰਮਾ ਇੱਕ ਕਾਬਲ ਤੇ ਮਿਹਨਤੀ ਇਨਸਾਨ ਹਨ ਅਤੇ ਮੈਡੀਕਲ ਦੇ ਖੇਤਰ ਵਿਚ ਵਧੀਆ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੀ ਕਾਬਲੀਅਤ ਤੇ ਮੈਡੀਕਲ ਖੇਤਰ ਵਿਚ ਪਾਏ ਮਹੱਤਵਪੂਰਨ ਯੋਗਦਾਨ ਕਰਕੇ ਹੀ ਉਨ੍ਹਾਂ ਨੂੰ ਇਹ ਮਾਣਮੱਤੀ ਪ੍ਰਾਪਤੀ ਹੋਈ ਹੈ। ਪ੍ਰੋ: ਬਡੂੰਗਰ ਨੇ ਡਾ. ਸੁਧੀਰ ਵਰਮਾ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਇਸੇ ਤਰ੍ਹਾਂ ਮੈਡੀਕਲ ਖੇਤਰ ਵਿਚ ਹੋਰ ਮਾਣਯੋਗ ਪ੍ਰਾਪਤੀਆਂ ਕਰਨਗੇ ਅਤੇ ਸਮਾਜ ਦੀ ਸੇਵਾ ਕਰਦੇ ਰਹਿਣਗੇ।
ਇਸ ਮੌਕੇ ਸ. ਹਰਭਜਨ ਸਿੰਘ ਮਨਾਵਾਂ ਐਡੀਸ਼ਨਲ ਸਕੱਤਰ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਡਾ: ਧਰਵਿੰਦਰ ਕੌਸ਼ਲ, ਡਾ: ਨੀਤਿਕਾ ਪਵਾਰ, ਡਾ: ਸੁਧੀਰ ਗੁਪਤਾ, ਡਾ: ਹਰਪ੍ਰੀਤ ਕਾਲੜਾ, ਸ. ਹਰਦੀਪ ਸਿੰਘ ਬਡੂੰਗਰ, ਮੈਨੇਜਰ ਸ. ਗੁਰਪ੍ਰੀਤ ਸਿੰਘ ਰੋਡੇ ਆਦਿ ਹਾਜ਼ਰ ਸਨ।