ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਸੇਵਾ ਸਿੰਘ ਹਾਲ ਵਿਖੇ ਹੋਈ ਅੰਤਿਮ ਅਰਦਾਸ
25-04-2016-5ਅੰਮ੍ਰਿਤਸਰ : 25 ਅਪ੍ਰੈਲ (        )  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਸਕੱਤਰ ਸ. ਅਜੈਬ ਸਿੰਘ ਦੀ ਧਰਮ ਪਤਨੀ ਬੀਬੀ ਕੁਲਵੰਤ ਕੌਰ ਦੀ ਆਤਮਿਕ ਸ਼ਾਂਤੀ ਦੇ ਭੋਗ ਸੰਤ ਬਾਬਾ ਸੇਵਾ ਸਿੰਘ ਹਾਲ ਵਿਖੇ ਪਾਏ ਗਏ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਧਰਮਵੀਰ ਸਿੰਘ ਨੇ ਵੈਰਾਗਮਈ ਬਾਣੀ ਦਾ ਕੀਰਤਨ ਕੀਤਾ।ਅਰਦਾਸ ਉਪਰੰਤ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ।ਪ੍ਰਮੁੱਖ ਸਖਸ਼ੀਅਤਾਂ ਵਿੱਚ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜਿਸ ਨੇ ਜਨਮ ਲਿਆ ਹੈ ਉਸ ਨੇ ਇੱਕ ਦਿਨ ਮਨੁੱਖੀ ਜਾਮਾ ਵੀ ਛੱਡਣਾ ਹੈ ਤੇ ਇਸ ਮਨੁੱਖੀ ਜਾਮੇ ਵਿੱਚ ਸਤਿਗੁਰੂ ਵੱਲੋਂ ਉਸ ਦੇ ਹੁਕਮ ਵਿੱਚ ਰਹਿੰਦੇ ਹੋਏ, ਉਸ ਦਾ ਨਾਮ ਜਪਦੇ ਹੋਏ ਗ੍ਰਹਿਸਤੀ ਜੀਵਨ ਜੀਨ ਦੀ ਸੇਧ ਵੀ ਦਿੱਤੀ।
ਉਨ੍ਹਾਂ ਕਿਹਾ ਕਿ ਗ੍ਰਹਿਸਤੀ ਜੀਵਨ ਅਨੰਦ ਕਾਰਜ ਨਾਲ ਸ਼ੁਰੂ ਹੁੰਦਾ ਹੈ, ਘਰ ਪ੍ਰੀਵਾਰ ਬਣਦਾ ਹੈ ਤੇ ਫੇਰ ਜੀਵਨ ਦੇ ਉਤਰਾ ਝੜਾਅ ਦੇ ਨਾਲ-ਨਾਲ ਪ੍ਰਮਾਤਮਾ ਖੁਸ਼ੀਆਂ ਖੇੜੇ ਵੀ ਦੇਂਦਾ ਹੈ, ਪਰ ਸਭ ਤੋਂ ਬਿਖਮ ਪੈਂਡਾ ਓਦੋਂ ਆਉਂਦਾ ਹੈ ਜਦੋਂ ਦੋਵਾਂ ‘ਚੋਂ ਕੋਈ ਇੱਕ ਜਾਣਾ ਤੁਰ ਇਸ ਫਾਨੀ ਦੁਨੀਆਂ ਨੂੰ ਛੱਡ ਕੇ ਤੁਰ ਜਾਂਦਾ ਹੈ। ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜੀਵਨ ਦੇ ਲੰਮੇ ਪੈਂਡੇ ਵਿੱਚ ਜਿਸ ਜੀਵਨ ਸਾਥੀ ਨੇ ਏਨਾ ਵਧੀਆ ਸਾਥ ਦਿੱਤਾ ਹੋਵੇ ਤੇ ਫੇਰ ਇਕ ਦਿਨ ਉਹ ਦੂਸਰੇ ਨੂੰ ਛੱਡ ਕੇ ਤੁਰ ਜਾਵੇ ਤਾਂ ਇਹ ਘੜੀ ਬਹੁਤ ਹੀ ਅਸਹਿਣਯੋਗ ਹੁੰਦੀ ਹੈ, ਪਰ ਪ੍ਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ।ਉਨ੍ਹਾਂ ਕਿਹਾ ਮੇਰੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਹੈ ਕਿ ਉਹ ਬੀਬੀ ਕੁਲਵੰਤ ਕੌਰ ਦੀ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਸ. ਅਜੈਬ ਸਿੰਘ ਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।ਹੋਰ ਸਖਸ਼ੀਅਤਾਂ ਵਿੱਚ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਵੀ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਣ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸ੍ਰ: ਅਜੈਬ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਸ੍ਰ: ਸਤਵਿੰਦਰ ਸਿੰਘ ਨੂੰ ਸਿਰੋਪਾਓ ਬਖਸ਼ਿਸ਼ ਕੀਤਾ।
ਇਸ ਮੌਕੇ ਸ੍ਰ: ਜਗਜੀਤ ਸਿੰਘ ਮੀਤ ਸਕੱਤਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਭਾਈ ਗੁਰਇਕਬਾਲ ਸਿੰਘ ਵੱਲੋਂ ਭਾਈ ਹਰਿੰਦਰ ਸਿੰਘ ਲਿਟਲ, ਸ੍ਰ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸ੍ਰ: ਗੁਰਿੰਦਰ ਸਿੰਘ ਠਰੂ ਇੰਚਾਰਜ, ਸ੍ਰ: ਪਲਵਿੰਦਰ ਸਿੰਘ ਡੰਡੀ, ਸ੍ਰ: ਗੁਰਬਚਨ ਸਿੰਘ ਮਾਹੀਆ, ਸ੍ਰ: ਗੁਰਬਚਨ ਸਿੰਘ ਚਾਂਦ, ਸ੍ਰ: ਕੁਲਵੰਤ ਸਿੰਘ ਰੰਧਾਵਾ ਸਾਬਕਾ ਸਕੱਤਰ, ਸ੍ਰ: ਰਣਬੀਰ ਸਿੰਘ, ਸ੍ਰ: ਪ੍ਰੀਤਮ ਸਿੰਘ ਕਲਸੀ, ਭਾਈ ਮਨਜੀਤ ਸਿੰਘ, ਸ੍ਰ: ਪ੍ਰਦੀਪ ਸਿੰਘ ਵਾਲੀਆ, ਸ੍ਰ: ਅਮਰਜੀਤ ਸਿੰਘ ਵਾਲੀਆ, ਸ੍ਰ: ਤਰਲੋਚਨ ਸਿੰਘ ਅਤੇ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਦੇ ਸਾਰੇ ਅਹੁਦੇਦਾਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।