ਰੇਲਵੇ ਵਿਭਾਗ ਪਾਬੰਦੀ ਦੇ ਹੁਕਮਾਂ ਨੂੰ ਮੁਕੰਮਲ ਤੌਰ ’ਤੇ ਲਾਗੂ ਕਰੇ -ਸ਼੍ਰੋਮਣੀ ਕਮੇਟੀ
ਸ. ਬੇਦੀ ਨੇ ਕਿਹਾ ਕਿ ਰੇਲਵੇ ਵੱਲੋਂ ਪਾਣੀ ਅਤੇ ਚਾਹ ਦੀਆਂ ਬੋਤਲਾਂ ’ਤੇ ਮਸ਼ਹੂਰੀ ’ਚ ਇਸ ਪਾਵਨ ਅਸਥਾਨ ਦੀ ਤਸਵੀਰ ਛਾਪ ਕੇ ਵੱਡੀ ਗਲਤੀ ਕੀਤੀ ਹੈ ਅਤੇ ਉਸ ਤੋਂ ਜ਼ਿਆਦਾ ਦੁੱਖ ਦੀ ਗੱਲ ਹੈ ਕਿ ਵਿਭਾਗ ਵੱਲੋਂ ਇਹ ਲਿਖਤੀ ਭਰੋਸਾ ਦਿੱਤੇ ਜਾਣ ਤੋਂ ਬਾਅਦ ਵੀ ਇਸ ’ਤੇ ਮੁਕੰਮਲ ਰੋਕ ਨਹੀਂ ਲਗਾਈ ਗਈ। ਉਨ੍ਹਾਂ ਕਿਹਾ ਕਿ ਕੈਟਰਿੰਗ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਸ. ਗੁਰਿੰਦਰਮੋਹਨ ਸਿੰਘ ਜੋ ਸਿੰਗਾਪੁਰ ਗਏ ਹੋਏ ਹਨ ਨਾਲ ਗੱਲਬਾਤ ਹੋਈ ਹੈ, ਜਿਸ ਨੇ ਇਸ ‘’ਤੇ ਮੁਕੰਮਲ ਪਾਬੰਦੀ ਦਾ ਦਾਅਵਾ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜੇਕਰ ਅਜਿਹਾ ਮਾਮਲਾ ਫਿਰ ਸਾਹਮਣੇ ਆਇਆ ਹੈ ਤਾਂ ਉਸ ਦਾ ਪਤਾ ਲਗਾਇਆ ਜਾਵੇਗਾ। ਦੂਸਰੇ ਪਾਸੇ ਬੀ.ਐਸ.ਐਨ.ਐਲ. ਦੇ ਇਕ ਉੱਚ ਅਧਿਕਾਰੀ ਦੀਪਕ ਗਰਗ ਨੇ ਵੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੀ ਮਸ਼ਹੂਰੀ ’ਤੇ ਰੋਕ ਦੀ ਗੱਲ ਆਖੀ ਹੈ ਅਤੇ ਭਵਿੱਖ ਵਿਚ ਅਜਿਹਾ ਨਾ ਕਰਨ ਦਾ ਵੀ ਭਰੋਸਾ ਦਿੱਤਾ ਹੈ। ਸ. ਬੇਦੀ ਨੇ ਕਿਹਾ ਕਿ ਇਹ ਬੇਹੱਦ ਸੰਜੀਦਾ ਮਾਮਲਾ ਹੈ ਅਤੇ ਜੇਕਰ ਸੰਗਤਾਂ ਵਿਚ ਰੋਸ ਅਤੇ ਰੋਹ ਕਾਰਨ ਕੋਈ ਅਣ-ਸੁਖਾਵੀਂ ਵਾਪਰਦੀ ਹੈ ਤਾਂ ਇਸ ਦਾ ਜ਼ੁੰਮੇਵਾਰੀ ਰੇਲਵੇ ਤੇ ਬੀ.ਐਸ.ਐਨ.ਐਲ. ਵਿਭਾਗ ਦੀ ਹੋਵੇਗੀ।