The website is under scheduled maintenance. Some links and features may not work properly for a short time. We apologise for the inconvenience and appreciate your patience. Normal service will resume shortly.

logoਅੰਮ੍ਰਿਤਸਰ 12 ਦਸੰਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਰੋਜ਼ਾ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਜੋ ੨੩-੨੪ ਅਕਤੂਬਰ ੨੦੧੫ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਜਾਣਾ ਸੀ ਹੁਣ ੫-੬ ਫਰਵਰੀ ੨੦੧੬ ਨੂੰ ਹੋਵੇਗਾ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ੨੩-੨੪ ਅਕਤੂਬਰ ੨੦੧੫ ਨੂੰ ਹੋਣ ਵਾਲੇ ਦੋ ਰੋਜ਼ਾ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰ ਰੱਖੀਆਂ ਸਨ, ਪਰ ਕੁਝ ਕਾਰਣਾ ਕਰਕੇ ਸੰਮੇਲਨ ਅੱਗੇ ਪਾ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬੀ ਭਾਸ਼ਾ ਨੂੰ ਵਿਸ਼ਵ ਵਿੱਚ ਹੋਰ ਵੀ ਪ੍ਰਫੁੱਲਤ ਕਰਨ ਲਈ ਸ਼੍ਰੋਮਣੀ ਕਮੇਟੀ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਆਯੋਜਿਤ ਕਰਨ ਜਾ ਰਹੀ ਹੈ।ਜਿਸ ਵਿੱਚ ਗੁਆਂਢੀ ਦੇਸ਼ਾਂ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਵਿਦਵਾਨ ਤੇ ਭਾਸ਼ਾ ਮਾਹਿਰ ਦੇਸ਼-ਵਿਦੇਸ਼ ਤੋਂ ਹਿੱਸਾ ਲੈਣ ਲਈ ਪੁੱਜਣਗੇ।ਸ. ਬੇਦੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਸ਼ਵ ਦੀਆਂ ਉੱਨਤ ਤੇ ਆਧੁਨਿਕ ਭਾਸ਼ਾਵਾਂ ਵਜੋਂ ਅੱਗੇ ਆਉਣਾ ਹੁਣ ਕੋਈ ਸੁਪਨਾ ਨਹੀਂ ਬਲਕਿ ਹਕੀਕਤ ਬਣਦਾ ਨਜ਼ਰ ਆ ਰਿਹਾ ਹੈ, ਇਸ ਲਈ ਸ਼੍ਰੋਮਣੀ ਕਮੇਟੀ ਸ਼ਲਾਘਾ ਦੀ ਪਾਤਰ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪੰਜਾਬੀ ਭਾਸ਼ਾ ਦੇ ਵਰਤਮਾਨ ਅਤੇ ਭਵਿੱਖ ਦੀ ਚਿੰਤਾ ਕਰਦਿਆਂ ਪਹਿਲੀ ਵਾਰ ਅੰਤਰ-ਰਾਸ਼ਟਰੀ ਪੱਧਰ ਤੇ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦਾ ਆਯੋਜਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਸ਼ਾ ਮਨੁੱਖ ਦੇ ਜੀਵਨ ਦਾ ਮਹੱਤਵਪੂਰਨ ਅੰਗ ਹੈ, ਜੋ ਉਸ ਦੀ ਨਿੱਜੀ ਅਤੇ ਸੱਭਿਆਚਾਰ ਵਿਰਾਸਤ ਨੂੰ ਅਗਾਂਹ ਤੋਰਦੀ ਹੈ।ਉਨ੍ਹਾਂ ਕਿਹਾ ਕਿ ਭਾਸ਼ਾ ਮਨੁੱਖ ਨੂੰ ਮਨੁੱਖ ਨਾਲ, ਆਪਣੇ ਸਮਾਜ ਨਾਲ ਅਤੇ ਪੂਰੀ ਮਨੁੱਖਤਾ ਨਾਲ ਜੋੜਨ ਦਾ ਪ੍ਰਭਾਵੀ ਅਤੇ ਗਤੀਸ਼ੀਲ ਮਾਧਿਅਮ ਹੈ।ਉਨ੍ਹਾਂ ਕਿਹਾ ਕਿ ਜਿਸ ਕੌਮ ਨੇ ਆਪਣੀ ਭਾਸ਼ਾ ਦਾ ਮਾਣ ਨਹੀਂ ਬਣਾਈ ਰੱਖਿਆ ਉਸ ਦੀ ਹੋਂਦ ਤੇ ਸੰਕਟ ਬਣਿਆ ਰਿਹਾ ਹੈ।ਉਨ੍ਹਾਂ ਕਿਹਾ ਕਿ ਆਪਣੀ ਸਮਾਜਿਕ ਪਛਾਣ ਕਾਇਮ ਕਰਨ ਲਈ ਭਾਸ਼ਾ ਹੀ ਪਹਿਲਾ ਮੁੱਖ ਆਧਾਰ ਹੁੰਦਾ ਹੈ।ਉਨ੍ਹਾਂ ਕਿਹਾ ਕਿ ਅਜਿਹਾ ਕੰਮ ਕੁਝ ਲੋਕ ਜਾਂ ਕੋਈ ਇਕੱਲੀ ਸੰਸਥਾ ਨਹੀਂ ਕਰ ਸਕਦੀ ਬਲਕਿ ਸਮੂਹਿਕ ਕੌਮੀ ਭਾਵਨਾ ਬਨਣੀ ਚਾਹੀਦੀ ਹੈ।ਇਸੇ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਸੁਚੱਜੀ ਅਗਵਾਈ ਵਿੱਚ ਅੰਤਰ-ਰਾਸ਼ਟਰੀ ਪੱਧਰ ਤੇ ਸਮੁੱਚੇ ਸੰਸਾਰ ਦੇ ਪੰਜਾਬੀ ਭਾਸ਼ਾ ਦੇ ਮਾਹਿਰਾਂ ਨੂੰ ਇਸ ਦਾ ਚਿੰਤਨ ਕਰਨ ਲਈ ਸੱਦਾ ਦਿੱਤਾ ਗਿਆ ਹੈ।