ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਅੰਮ੍ਰਿਤਸਰ : 13 ਅਗਸਤ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ 12 ਅਗਸਤ ਨੂੰ ਸੱਦੀ ਗਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਪੀਲੀਭੀਤ (ਯੂ.ਪੀ.) ਵਿਖੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਯਾਤਰੀਆਂ ਨੂੰ ਇੱਕ-ਇੱਕ ਲੱਖ ਰੁਪਏ ਸਹਾਇਤਾ ਦੇਣ ਦਾ ਫੈਂਸਲਾ ਕੀਤਾ ਗਿਆ ਹੈ।  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ। ਸ੍ਰ: ਬੇਦੀ ਨੇ ਦੱਸਿਆ ਕਿ 1991 ਨੂੰ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਹੋਰਨਾ ਗੁਰ ਅਸਥਾਨਾ ਦੀ ਯਾਤਰਾ ਕਰਦੇ ਹੋਏ 25 ਸਿੱਖ ਯਾਤਰੀਆਂ ਦਾ ਜਥਾ ਬੱਸ ਨੰਬਰ ਯੂ ਪੀ 26/0245 ਤੋਂ ਵਾਪਸ ਪਰਤ ਰਿਹਾ ਸੀ ਤਦ ਕਛਾਲਾ ਘਾਟ ਦੇ ਨਜਦੀਕ ਤੋਂ ਪੁਲੀਸ ਕਰਮਚਾਰੀਆਂ ਨੇ ਬੱਸ ਵਿਚੋਂ 10 ਸਿੱਖ ਯਾਤਰੀਆਂ ਨੂੰ ਉਤਾਰ ਲਿਆ ਅਤੇ ਤਿੰਨ ਥਾਣਾ ਖੇਤਰਾਂ ‘ਚ ਪੁਲੀਸ ਮੁਕਾਬਲਾ ਦਿਖਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਇਸ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਵਾਲੇ ਸਿੱਖ ਯਾਤਰੀਆਂ ਦੇ ਪ੍ਰੀਵਾਰਾਂ ਦੀ ਹਾਲਤ ਬਹੁਤ ਖਸਤਾ ਹੋਣ ਕਾਰਣ ਉਨ੍ਹਾਂ ਵਿੱਚੋਂ ਛੇ ਪੀੜ੍ਹਤ ਪ੍ਰੀਵਾਰਾਂ ਬੀਬੀ ਰਣਜੀਤ ਕੌਰ ਸੁਪਤਨੀ ਸ੍ਰ: ਕਰਤਾਰ ਸਿੰਘ ਸਪੁੱਤਰ ਸ੍ਰ: ਅਜੈਬ ਸਿੰਘ, ਪਿੰਡ ਰੋੜ ਖੈਹਰਾ, ਡਾ: ਵਡਾਲਾ ਬਾਂਗਰ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਸ. ਸੁੰਦਰ ਸਿੰਘ ਸਪੁੱਤਰ ਸ੍ਰ: ਰਣਧੀਰ ਸਿੰਘ ਧੀਰਾ, ਪਿੰਡ ਮੀਰ ਕਚਾਣਾ, ਡਾ: ਵਡਾਲਾ ਬਾਂਗਰ, ਤਹਿ: ਬਟਾਲਾ (ਗੁਰਦਾਸਪੁਰ), ਸ੍ਰ: ਕਰਨੈਲ ਸਿੰਘ ਸਪੁੱਤਰ ਸ੍ਰ: ਸੁਰਜਨ ਸਿੰਘ ਬਿੱਟੂ ਪਿੰਡ ਮਾਨੇਪੁਰ (ਗੁਰਦਾਸਪੁਰ), ਬੀਬੀ ਬਲਵਿੰਦਰਜੀਤ ਕੌਰ ਸੁਪਤਨੀ ਸ਼ਹੀਦ ਭਾਈ ਬਲਜੀਤ ਸਿੰਘ ਪੱਪੂ, ਮਾਰਫ਼ਤ ਸ੍ਰ: ਸੁਰਜੀਤ ਸਿੰਘ ਸਪੁੱਤਰ ਸ੍ਰ: ਬਿਸ਼ਨ ਸਿੰਘ, ਪਿੰਡ ਖੋਖਰ, ਡਾ: ਹਯਾਤ ਨਗਰ (ਗੁਰਦਾਸਪੁਰ), ਬੀਬੀ ਸਵਰਨਜੀਤ ਕੌਰ ਸੁਪਤਨੀ ਸ੍ਰ: ਹਰੀਮੰਦਰ ਸਿੰਘ ਮਿੰਟਾ ਸਪੁੱਤਰ ਸ੍ਰ: ਅਜੀਤ ਸਿੰਘ, ਪਿੰਡ ਸਤਕੋਰਾ, ਡਾ: ਖਾਸ (ਗੁਰਦਾਸਪੁਰ), ਸ੍ਰ: ਸੰਤੋਖ ਸਿੰਘ ਸਪੁੱਤਰ ਸ੍ਰ: ਮੁਖਵਿੰਦਰ ਸਿੰਘ, ਪਿੰਡ ਰੋੜ ਖੈਹਰਾ, ਡਾ: ਵਡਾਲਾ ਬਾਂਗਰ, ਤਹਿ: ਬਵਾਲਾ (ਗੁਰਦਾਸਪੁਰ) ਦੀਆਂ ਦਰਖਾਸਤਾਂ ਦੇ ਅਧਾਰਪੁਰ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਵਿਚ ਹੋਏ ਫੈਂਸਲੇ ਅਨੁੰਸਾਰ ਇਨ੍ਹਾਂ ਪ੍ਰੀਵਾਰਾਂ ਨੂੰ ਇੱਕ-ਇਕੱ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇਕ ਐਸੀ ਨੁਮਾਇੰਦਾ ਜਮਾਤ ਹੈ ਜੋ ਹਰ ਮੁਸ਼ਕਲ ਸਮੇਂ ਉਨ੍ਹਾਂ ਦੇ ਦੁੱਖ-ਸੁੱਖ ‘ਚ ਸ਼ਰੀਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੀਲੀਭੀਤ ਝੂਠੇ ਪੁਲੀਸ ਮੁਕਾਬਲੇ ‘ਚ ਮਾਰੇ ਗਏ ਬਾਕੀ ਸਿੱਖਾਂ ਦੇ ਪ੍ਰੀਵਾਰਾਂ ਨੂੰ ਵੀ ਉਨ੍ਹਾਂ ਦੀਆਂ ਦਰਖਾਸਤਾਂ ਪੁੱਜਣ ਤੇ ਸਹਾਇਤਾ ਦਿੱਤੀ ਜਾਵੇਗੀ।