ਪ੍ਰੋ. ਕਿਰਪਾਲ ਸਿੰਘ ਬਡੂੰਗਰ ਕਰਨਗੇ ਖੇਡ ਉਤਸਵ ਦੀ ਆਰੰਭਤਾ

ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸਪੋਰਟ ਸ. ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਇਸ ਖਾਲਸਾਈ ਖੇਡ ਉਤਸਵ ਦੌਰਾਨ ਗੱਤਕਾ, ਹਾਕੀ, ਕਬੱਡੀ (ਨੈਸ਼ਨਲ ਸਟਾਇਲ), ਫੁੱਟਬਾਲ, ਵਾਲੀਬਾਲ, ਖੋ-ਖੋ, ਸ਼ਾਟ ਪੁੱਟ ਆਦਿ ਖੇਡਾਂ ਵਿਸ਼ੇਸ਼ ਹੋਣਗੀਆਂ। ਸ. ਕੇਵਲ ਸਿੰਘ ਅਨੁਸਾਰ ਖਾਲਸਾਈ ਖੇਡ ਉਤਸਵ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ 49 ਸਕੂਲਾਂ ਦੇ 3000 ਦੇ ਕਰੀਬ ਖਿਡਾਰੀ ਭਾਗ ਲੈਣਗੇ। ਆਰੰਭਤਾ ਸਮੇਂ ਵਿਦਿਆਰਥੀਆਂ ਵੱਲੋਂ ਖਾਲਸਾਈ ਜਾਹੋ ਜਲਾਲ ਨੂੰ ਪੇਸ਼ ਕਰਦਾ ਖਾਲਸਾਈ ਮਾਰਚ ਪਾਸਟ ਹੋਵੇਗਾ ਅਤੇ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖੇਡ ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਨਿਭਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਮਾਹਿਰ ਕੋਚ ਅਤੇ ਰੈਫਰੀ ਸੇਵਾਵਾਂ ਦੇਣਗੇ। ਸ. ਕੇਵਲ ਸਿੰਘ ਨੇ ਕਿਹਾ ਕਿ ਖੇਡ ਉਤਸਵ ਦੀ ਸਫਲਤਾ ਲਈ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਵਿਦਿਆਰਥੀਆਂ ਅੰਦਰ ਇਸ ਉਤਸਵ ਸਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ, ਸ. ਅਵਤਾਰ ਸਿੰਘ ਸੈਂਪਲਾ, ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਮਹਿੰਦਰ ਸਿੰਘ ਆਹਲੀ, ਡਾਇਰੈਕਟਰ ਸਿੱਖਿਆ ਸ. ਜਤਿੰਦਰ ਸਿੰਘ, ਸਹਾਇਕ ਡਾਇਰੈਕਟਰ ਪ੍ਰਿੰਸੀਪਲ ਸਤਵੰਤ ਕੌਰ ਤੇ ਸ. ਪ੍ਰਭਜੀਤ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ ਮੀਡੀਆ, ਸ. ਚਾਨਣ ਸਿੰਘ ਮੀਤ ਸਕੱਤਰ ਸਪੋਰਟਸ, ਸ. ਤਜਿੰਦਰ ਸਿੰਘ ਪੱਡਾ ਇੰਚਾਰਜ ਖੇਡਾਂ ਆਦਿ ਇਸ ਖੇਡ ਉਤਸਵ ਦੇ ਪ੍ਰਬੰਧਾਂ ਲਈ ਕਾਰਜਸ਼ੀਲ ਹਨ।