ਅੰਮਿ੍ਤਸਰ 18 ਅਪੈ੍ਲ –ਸ਼ੋ੍ਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਵੱਲੋਂ ਸਿੱਖ ਸਰੋਤ, ਇਤਿਹਾਸਕ ਗ੍ੰਥ ਸੰਪਾਦਨਾ ਪ੍ੋਜੈਕਟ ਦਾ ਚੌਤੀਵਾਂ ਲੈਕਚਰ ਸੰਮੇਲਨ ਮਿਤੀ 25 ਅਪੈ੍ਲ 2016 ਨੰੂ ਸਵੇਰੇ 10.30 ਵਜੇ ਗੁਰਦੁਆਰਾ ਕਲਗੀਧਰ ਨਿਵਾਸ, ਸੈਕਟਰ 27-ਬੀ ਚੰਡੀਗੜ੍ਹ ਦੇ ਮੀਟਿੰਗ ਹਾਲ ਵਿਖੇ ਰੱਖਿਆ ਗਿਆ ਹੈ|
ਇਥੋਂ ਜਾਰੀ ਪੈ੍~ਸ ਬਿਆਨ ਵਿੱਚ ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਿੱਖ ਸਰੋਤ ਇਤਿਹਾਸਕ ਗ੍ੰਥ ਸੰਪਾਦਨਾ ਪ੍ੋਜੈਕਟ, ਚੰਡੀਗੜ੍ਹ ਵੱਲੋਂ ਲੈਕਚਰ ਲੜੀ ਸ਼ੁਰੂ ਕੀਤੀ ਹੋਈ ਹੈ ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਅਕਾਦਮਿਕ ਮਾਹਰ ਆਪਣੇ ਗਿਆਨ ਅਤੇ ਤਜ਼ਰਬੇ ਰਾਹੀਂ ਖੋਜਕਾਰਾਂ ਅਤੇ ਲੇਖਕਾਂ ਦਾ ਮਾਰਗ ਦਰਸ਼ਨ ਕਰਦੇ ਹਨ|ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਵਾਨਾਂ ਵੱਲੋਂ ਪੁਰਾਤਨ ਇਤਿਹਾਸਕ ਸਰੋਤਾਂ ਦੇ ਸੰਪਾਦਨ, ਅਨੁਵਾਦ, ਵਿਆਖਿਆ ਅਤੇ ਵਿਸ਼ਲੇਸ਼ਣ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਵਿਚੋਂ ਕਿਸੇ ਇਕ ਵਿਸ਼ੇ ’ਤੇ ਲੈਕਚਰ ਪੇਸ਼ ਕੀਤਾ ਜਾਂਦਾ ਹੈ|
ਸ. ਬੇਦੀ ਨੇ ਦੱਸਿਆ ਕਿ ਇਹ ਲੈਕਚਰ ਡਾ. ਕੁਲਵੰਤ ਸਿੰਘ ਸੀਨੀਅਰ ਲੈਕਚਰਾਰ (ਰਿਟਾ.) ਪੰਜਾਬੀ ਵਿਭਾਗ ^ਾਲਸਾ ਕਾਲਜ ਸੀ੍ ਅੰਮਿ੍ਤਸਰ ਵੱਲੋਂ ‘ਸੀ੍ ਗੁਰੂ ਗ੍ੰਥ ਸਾਹਿਬ ਵਿਚਲੀਆਂ ਮਿੱਥਾਂ ਦਾ ਅਧਿਐਨ’ ਵਿਸ਼ੇ ’ਤੇ ਪੇਸ਼ ਕੀਤਾ ਜਾਵੇਗਾ|ਉਨ੍ਹਾਂ ਕਿਹਾ ਕਿ ਪ੍ਸਿੱਧ ਵਿਦਵਾਨ ਪ੍ੋਫੈਸਰ ਡਾ. ਕਿਰਪਾਲ ਸਿੰਘ ਹਿਸਟੋਰੀਅਨ ਦੀ ਅਗਵਾਈ ਹੇਠ ਇਹ ਲੈਕਚਰ ਲੜੀ ਚੱਲ ਰਹੀ ਹੈ|ਉਨ੍ਹਾਂ ਕਿਹਾ ਕਿ ਇਸ ਲੈਕਚਰ ਦੀ ਪ੍ਧਾਨਗੀ ਡਾ. ਐਸ ਪੀ ਸਿੰਘ ਸਾਬਕਾ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਕਰਨਗੇ ਅਤੇ ਪ੍ੋ.ਪਿ੍ਥੀਪਾਲ ਸਿੰਘ ਕਪੂਰ ਪ੍ੋ. ਵਾਇਸ ਚਾਂਸਲਰ (ਰਿਟਾ.) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ|ਉਨ੍ਹਾਂ ਕਿਹਾ ਕਿ ਸੰਪਾਦਨਾ ਪ੍ੋਜੈਕਟ ਵੱਲੋਂ ਤਿਆਰ ਕੀਤੀ ਗਈ ਪੋਥੀ ‘ਜੀਵਨ ਬਿਰਤਾਂਤ ਸੀ੍ ਗੁਰੂ ਹਰਿਰਾਇ ਸਾਹਿਬ ਭਾਗ ਦੂਜਾ’ ਵੀ ਰਿਲੀਜ਼ ਕੀਤੀ ਜਾਵੇਗੀ|ਇਹ ਇਸ ਲੜੀ ਦਾ 34ਵਾਂ ਲੈਕਚਰ ਹੋਵੇਗਾ|