ਅੰਮ੍ਰਿਤਸਰ 17 ਅਗਸਤ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 52 ਕਵੀਆਂ ਦਾ ਕਾਵਿ ਸੰਮੇਲਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪਾਤਸ਼ਾਹੀ ਦਸਵੀਂ (ਹਿਮਾਚਲ ਪ੍ਰਦੇਸ਼) ਵਿਖੇ 18 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਭਾਸ਼ਾਵਾਂ, ਧਰਮਾਂ ਅਤੇ ਖੇਤਰਾਂ ਦੇ ਨਾਮਵਰ 52 ਕਵੀ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ 52 ਕਵੀਆਂ ਦਾ ਕਾਵਿ ਸੰਮੇਲਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਵੇਰੇ 10 ਵਜੇ ਸ਼ੁਰੂ ਹੋਵੇਗਾ ਜੋ ਰਾਤ 10 ਵਜੇ ਤੀਕ ਚੱਲੇਗਾ।ਉਨ੍ਹਾਂ ਕਿਹਾ ਕਿ ਕਾਵਿ ਸੰਮੇਲਨ ਦੀ ਸ਼ੁਰੂਆਤ ਤੋਂ ਪਹਿਲਾਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਆਰੰਭਕ ਸ਼ਬਦ ਬੋਲਣਗੇ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸੰਮੇਲਨ ਦੀ ਪ੍ਰਧਾਨਗੀ ਕਰਨਗੇ।ਉਨ੍ਹਾਂ ਕਿਹਾ ਕਿ ਇਸ ਮੌਕੇ ਡਾ. ਸੁਰਜੀਤ ਸਿੰਘ ਪਾਤਰ ਵੱਲੋਂ ਸੰਪਾਦਤ ਕੀਤੀ ਕਿਤਾਬ ‘ਤੇਰੇ ਦਰ ਤੇ ਵਗਦੀ ਕਾਵਿ ਨਦੀ’ ਜਿਸ ਵਿੱਚ 52 ਕਵੀਆਂ ਦੀਆਂ ਰਚਨਾਵਾਂ ਸ਼ਾਮਲ ਹਨ ਨੂੰ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਲੋਕ ਅਰਪਣ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਕਾਵਿ ਸੰਮੇਲਨ ਵਿੱਚ ਪੁੱਜ ਰਹੇ ਕਵੀਆਂ ਵਿੱਚ ਡਾ. ਸੁਰਜੀਤ ਸਿੰਘ ਪਾਤਰ, ਡਾ. ਕੁਲਵੰਤ ਸਿੰਘ ਗਰੇਵਾਲ, ਡਾ. ਧਰਮਿੰਦਰ ਸਿੰਘ ਉੱਭਾ, ਸ. ਗੁਰਭਜਨ ਸਿੰਘ ਗਿੱਲ, ਸ. ਜਸਵੰਤ ਸਿੰਘ ਜਫ਼ਰ, ਸ. ਅਮਰਜੀਤ ਸਿੰਘ ਅਮਰ, ਸ੍ਰੀ ਫਕੀਰ ਚੰਦ ਤੁਲੀ, ਸ. ਤਰਲੋਕ ਸਿੰਘ ਦੀਵਾਨਾ, ਸ. ਸਤਨਾਮ ਸਿੰਘ ਕੋਮਲ, ਸ. ਹਰੀ ਸਿੰਘ ਜਾਚਕ, ਡਾ. ਨਾਸ਼ਰ ਨਕਵੀ, ਸ. ਬਲਬੀਰ ਸਿੰਘ ਬੱਲ, ਸ. ਸੁਖਵੰਤ ਸਿੰਘ, ਸ. ਅਜੀਤ ਸਿੰਘ ਰਤਨ, ਸ. ਹਰਵਿੰਦਰ ਸਿੰਘ ਵੀਰ, ਸ੍ਰੀ ਕਸ਼ਿਸ਼ ਹੁਸ਼ਿਆਰਪੁਰੀ, ਡਾ. ਵਰਿੰਦਰ ਕੁਮਾਰ ਅਲੰਕਾਰ, ਡਾ. ਦਰਸ਼ਨ ਸਿੰਘ ਆਸ਼ਟ, ਸਵਾਮੀ ਅੰਤਰ ਨੀਰਵ, ਜ਼ਮੀਰ ਅਲੀ ਜ਼ਮੀਰ, ਸ. ਮਨਮੋਹਨ ਸਿੰਘ ‘ਦਾਊ’, ਡਾ. ਦਰਸ਼ਨ ਸਿੰਘ ਬੁੱਟਰ ਨਾਭਾ, ਡਾ. ਸਤੀਸ਼ ਕੁਮਾਰ ਵਰਮਾ, ਨਾਸਿਰ ਯੁਸਫ਼ਜਾਈ, ਡਾ. ਰਾਬਿੰਦਰ ਸਿੰਘ ਮਸਰੂਰ, ਸ. ਚੰਨਣ ਸਿੰਘ (ਚਮਨ ਹਰਗੋਬਿੰਦਪੁਰੀ), ਸ੍ਰੀ ਨਵਨੀਤ ਸ਼ਰਮਾ, ਸ੍ਰੀ ਫਰਤੂਲ ਚੰਦ ਫੱਕਰ, ਸ. ਕਰਨੈਲ ਸਿੰਘ ‘ਸਰਦਾਰ ਪੰਛੀ’, ਸ. ਸੁਰਜੀਤ ਸਿੰਘ ਆਰਟਿਸਟ, ਸ. ਗੁਰਸ਼ਰਨ ਸਿੰਘ ‘ਪਰਵਾਨਾ’, ਸ. ਚੈਨ ਸਿੰਘ ਚੱਕਰਵਰਤੀ, ਸ. ਕੁਲਵੰਤ ਸਿੰਘ ਚੌਧਰੀ, ਡਾ. ਸਤਬੀਰ ਸਿੰਘ ਸ਼ਾਨ, ਸ੍ਰੀ ਪੂਰਨ ਅਹਿਸਾਨ, ਡਾ. ਇੰਦਰ ਮੋਹਨ ਸਿੰਘ, ਡਾ. ਹਰਸ਼ ਕੁਮਾਰ ਹਰਸ਼, ਸ. ਮਨਮੋਹਨ ਸਿੰਘ ਮੋਹਣੀ, ਸ. ਕਰਮਜੀਤ ਸਿੰਘ ਨੂਰ, ਸ. ਅਵਤਾਰ ਸਿੰਘ ਤਾਰੀ, ਸ, ਬਲਵਿੰਦਰ ਸਿੰਘ ਸੰਧੂ, ਬੀਬੀ ਸੁਖਵਿੰਦਰ ਕੌਰ ਅੰਮ੍ਰਿਤ, ਡਾ. ਰੂਬੀਨਾ ਸ਼ਬਨਮ, ਬੀਬੀ ਤਰਨੁੰਮ ਰਿਆਜ਼, ਬੀਬੀ ਜਗਜੀਤ ਕੌਰ ਭੋਲੀ, ਬੀਬੀ ਸਰਬਜੀਤ ਕੌਰ ਸੰਧਾਵਾਲੀਆ, ਬੀਬੀ ਰੁਖ਼ਸਾਨਾ ਬੇਗਮ, ਡਾ. ਸੁਖਜਿੰਦਰ ਕੌਰ ਤੇ ਡਾ. ਵਨੀਤਾ ਆਦਿ ਸ਼ਾਮਲ ਹਨ।